ਆਈ.ਟੀ.ਆਈਜ ਵਿਚ ਮੌਜੂਦਾ ਉਦਯੋਗ ਦੀਆਂ ਲੋੜਾਂ ਮੁਤਾਬਕ ਟਰੇਨਿੰਗ ਦੇਣ ਲਈ ’ਜਰਮਨ ਡਿਊਲ ਵੈਟ’ ਪ੍ਰੋਗਰਾਮ ਚਲਾਇਆ ਜਾਵੇਗਾ: ਚਰਨਜੀਤ ਸਿੰਘ ਚੰਨੀ

ਚੰਡੀਗੜ, 18 ਜਨਵਰੀ:(ਜਸ਼ਨ) ਪੰਜਾਬ ਦੀਆਂ ਉਦਯਗਿਕ ਸਿਖਲਾਈ ਸੰਸਥਾਵਾਂ ਵਿਚ ਵਿਦਿਆਰਥੀਆਂ ਅਤੇ ਇੰਸਟਰੈਕਟਰਾਂ ਨੂੰ ਮੌਜੂਦਾ ਉਦਯੋਗ ਦੀਆਂ ਲੌੜਾਂ ਮੁਤਾਬਕ ਹੁਨਰਮੰਦ ਬਣਾਉਣ ਲਈ ਟਾਟਾ ਅਤੇ ਸਾਈਮਨਜ਼ ਕੰਪਨੀਆਂ ਵਲੋਂ ਸਾਂਝੇ ਤੌਰ ’ਤੇ ’ਜਰਮਨ ਡਿਊਲ ਵੈਟ’ ਪ੍ਰੋਗਰਾਮ ਚਲਾਇਆ ਜਾਵੇਗਾ। ਅੱਜ ਇੱਥੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ, ਜਿਸ ਵਿਚ ਦੋਵਾਂ ਕੰਪਨੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਤਕਨੀਕੀ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਿਰ ਸਨ।ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਉਪਰੰਤ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਮੌਜੂਦਾ ਉਦਯਗਿਕ ਲੋੜਾਂ ਮੁਤਾਬਕ ਨੌਕਰੀਆਂ ਲਈ ਤਿਆਰ ਕਰਨ ਲਈ ’ਜਰਮਨ ਡਿਊਲ ਵੈਟ’ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਪ੍ਰੋਗਰਾਮ ਦੇ ਤਹਿਤ ਇਲੈਕਟ੍ਰੀਸਨ ਅਤੇ ਫਿੱਟਰ ਟਰੇਡ ਦੀ ਟਰੇਨਿੰਗ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਟਾਟਾ ਅਤੇ ਸਾਈਮਨਜ਼ ਕੰਪਨੀਆਂ ਵਲੋਂ ਆਈ.ਟੀ.ਆਈਜ ਵਿਚ ਜਾ ਕੇ ਇੰਸਟਕਟਰਾਂ ਨੂੰ ਟਰੇਨਿੰਗ ਦਿੱਤੀ ਜਾਵੇਗੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਪ੍ਰੋਜੈਕਟ ਅਧਾਰਤ ਪ੍ਰੋਗਰਾਮ ਅਧੀਨ ਟਰੇਨਿੰਗ ਦਿੱਤੀ ਜਾਵੇਗੀ। ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਟਰੇਨਿੰਗ ਤੋਂ ਇਲਾਵਾ ਦੋਵਾਂ ਕੰਪਨੀਆਂ ਵਲੋਂ ਵਿਦਿਆਰਥੀਆਂ ਨੂੰ ਰੋਜ਼ਗਾਰ ਯੋਗਤਾ ਦੇ ਹੁਨਰ ਸਿਖਾਏ ਜਾਣਗੇ ਅਤੇ ਰੋਜ਼ਗਾਰ ਦਿਵਾਉਣ ਵਿਚ ਸਹਾਇਤਾ ਕੀਤੀ ਜਾਵਗੀ। ਸ. ਚੰਨੀ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਇਸ ਪ੍ਰੋਗਰਾਮ ਦੇ ਤਹਿਤ ਪਹਿਲੇ ਪੜਾਅ ਦੌਰਾਨ ਅੰਮਿ੍ਰਤਸਰ, ਰੋਪੜ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਫਤਿਹਗੜ ਸਾਹਿਬ ਜ਼ਿਲਿਆਂ ਵਿਚ ਪੈਂਦੀਆਂ 20 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਟਰੇਨਿੰਗ ਦਿੱਤੀ ਜਾਵੇਗੀ।ਇਸ ਤੋਂ ਬਾਅਦ ਇਸ ਪ੍ਰੋਗਰਾਮ ਨੂੰ ਸੂਬੇ ਦੀਆਂ ਸਾਰੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਵੀ ਲਾਗੂ ਕੀਤਾ ਜਾਵੇਗਾ।ਸ. ਚੰਨੀ ਨੇ ਅੱਗੇ ਦੱਸਿਆ ਕਿ ਇਸ ਪ੍ਰੋਗਾਰਮ ਦੇ ਸ਼ੁਰੂ ਕਰਨ ਤੋਂ ਪਹਿਲਾਂ ਦੋਵਾਂ ਕੰਪਨੀਆਂ ਦੀਆਂ ਟੀਮਾਂ ਵਲੋਂ ਉਦਯਗਿਕ ਸਿਖਲਾਈ ਸੰਸਥਾਵਾਂ ਵਿਚ ਜਾ ਕੇ ਸਿਖਾਲਈ ਅਤੇ ਉਦਯੋਗਿਕ ਇੰਫਰਾਸਟੱਕਚਰ ਗੈਪ ਬਾਰੇ ਰਿਪੋਰਟ ਤਿਆਰ ਕਰਕੇ ਵਿਭਾਗ ਨੂੰ ਸੌਂਪੀ ਜਾਵੇਗੀ।ਜਿਸ ਦੇ ਅਨੁਸਾਰ ਆਈ.ਟੀ.ਆਈਜ ਦੇ ਇੰਨਫਰਾਸਟੱਕਚਰ ਨੂੰ ਵਿਕਸਤ ਕੀਤਾ ਜਾਵੇਗਾ।ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਦੋਵਾਂ ਕੰਪਨੀਆਂ ਨੇ ਇਹ ਵੀ ਸਹਿਮਤੀ ਦਿੱਤੀ ਹੈ ਕਿ ਇਸੇ ਪ੍ਰੋਗਰਾਮ ਦੇ ਅਧੀਨ ਹੀ ਬਾਕੀ ਬਚੀਆਂ ਆਈ.ਟੀ.ਆਈਜ ਦੇ ਇੰਸਟਰੈਕਟਰਾਂ ਨੂੰ ਵੀ ਚਾਰ ਵੱਖ ਵੱਖ ਜੋਨ ਵੰਡ ਕੇ ਟਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੀਤਾ ਰਾਜਨ ਚੀਫ ਓਪਰੇਟਿੰਗ ਅਫਸਰ ਟਾਟਾ ਸਟਰਾਈਵ, ਵਿਕਰਮਜੀਤ ਸਿੰਘ ਦੂਆ ਸੈਂਟਰ ਮਨੇਜਰ ਟਾਟਾ ਸਟਰਾਈਵ ਹੁਨਰ ਵਿਕਾਸ ਕੇਂਦਰ, ਅਨੁਪਮ ਨਿਧੀ ਮੁੱਖੀ ਕਾਰਪੋਰੇਟ ਸਿਟੀਜਨਸ਼ਿਪ ਸਾਈਮਨਜ, ਮਨਮੋਹਨ ਸਿੰਘ ਕੋਰਾਂਗਾ ਮੈਨੇਜਰ ਕਾਰਪੋਰੇਟ ਸਿਟੀਜਨਸ਼ਿਪ ਸਾਈਮਨਜ, ਸ੍ਰੀ ਪ੍ਰਵੀਨ ਥਿੰਦ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ, ਸ. ਮੋਹਨਬੀਰ ਸਿੰਘ ਸਿੱਧੂ ਵਧੀਕ ਡਾਇਰੈਕਟਰ ਅਤੇ ਸ੍ਰੀਮਤੀ ਦਲਜੀਤ ਕੌਰ ਵਧੀਕ ਡਾਇਰੈਕਟਰ ਤੋਂ ਇਲਾਵਾ ਤਕਨੀਕੀ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਮੋਗਾ 2 ਜਨਵਰੀ:
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


