ਚਾਇਨਾ ਡੋਰ ਵੇਚਣ ਵਾਲਿਆਂ ਖਿਲਾਫ ਹੋਣੀ ਚਾਹੀਦੀ ਹੈ ਕਾਰਵਾਈ:-ਸਮਾਜ ਸੇਵੀ ਆਗੂ

ਮੋਗਾ,18 ਜਨਵਰੀ(ਜਸ਼ਨ)-ਮਾਘੀ ਤੋਂ ਬਾਅਦ ਬਸੰਤ ਰੁੱਤ ਦੀ ਸ਼ੁਰੂਆਤ ਹੁੰਦਿਆਂ ਹੀ ਚਾਇਨਾ ਡੋਰ ਦੀ ਵਿਕਰੀ ਧੜੱਲੇ ਨਾਲ ਸ਼ੁਰੂ ਹੋ ਗਈ ਹੈ ਅਤੇ ਸ਼ਹਿਰ ਅੰਦਰ ਚਾਇਨਾ ਡੋਰ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਵਲੋਂ ਹਾਈਕੋਰਟ ਦੇ ਆਦੇਸ਼ਾਂ ਨੂੰ ਨਕਾਰਦਿਆਂ ਚਾਇਨਾ ਡੋਰ ਦੀ ਵਿਕਰੀ ਕੀਤੀ ਜਾ ਰਹੀ ਹੈ। ਇਸ ਡੋਰ ਨਾਲ ਪਿਛਲੇ ਸਮੇਂ ਦਰਮਿਆਨ ਜਿੱਥੇ ਬੇਜ਼ੁਬਾਨ ਪੰਛੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ ਉੱਥੇ ਕਈ ਨਿੱਕੇ ਬੱਚੇ ਵੀ ਚਾਇਨਾ ਡੋਰ ਕਾਰਨ ਹਾਦਸਿਆਂ ਦੇ ਸ਼ਿਕਾਰ ਹੋਏ। ਜਦੋਂ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਇਸ ਡੋਰ ਦੀ ਵਿਕਰੀ ਤੇ ਪੂਰਨ ਰੂਪ ਵਿੱਚ ਪਾਬੰਧੀ ਲਗਾਈ ਗਈ ਸੀ। ਅੱਜ ਕੱਲ ਮੋਗਾ ਦੇ ਨੋ ਨੰਬਰ ਗਲੀ ,ਫੌਜੀ ਮਾਰਕੀਟ ਵਿੱਚ ਦੁਕਾਨਦਾਰਾਂ ਵਲੋਂ ਬੱਚਿਆਂ ਨੂੰ ਪਤੰਗ ਤੇ ਚਾਇਨਾ ਡੋਰ ਸ਼ਰੇਆਮ ਵੇਚੀ ਜਾ ਰਹੀ ਹੈ।
ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾ ਦੁਕਾਨਦਾਰਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਿ ਚਾਇਨਾ ਡੋਰ ਕਾਰਨ ਵਾਪਰਦੇ ਹਾਦਸਿਆਂ ’ਤੇ ਅੰਕੁਸ਼ ਲੱਗ ਸਕੇ। ਸਮਾਜ ਸੇਵੀ ਆਗੂ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ,ਸੋਹਨ ਸਿੰਘ ਕਲੱਬ ਪ੍ਰਧਾਨ ਕਪੂਰੇ,ਨੱਥਾ ਸਿੰਘ ਤਲਵੰਡੀ ਭੰਗੇਰੀਆਂ,ਜਗਦੇਵ ਸਿੰਘ ਐਨ ਆਰ ਆਈ ਰੌਲੀ,ਲਵਜੀਤ ਸਿੰਘ ਦੱਦਾਹੂਰ, ਦਿਲਬਾਗ ਸਿੰਘ, ਹੈਪੀ ਭੂੱਲ਼ਰ ਸਰਕਲ ਪ੍ਰਧਾਨ ਫਤਿਗੜ ਪੰਜਤੂਰ ਅਤੇ ਜਸਵੰਤ ਸਿੰਘ ਬੁੱਘੀਪਰਾ ਦਾ ਆਖਣਾ ਏ ਕਿ ਚਾਇਨਾ ਵਲੋਂ ਤਿਆਰ ਕਰਕੇ ਭੇਜੀ ਪਲਾਸਟਿਕ ਦੀ ਡੋਰ ਬਹੁਤ ਹੀ ਖਤਰਨਾਕ ਹੈ । ਉਹਲਾਂ ਆਖਿਆ ਕਿ ਕਈ ਸ਼ਹਿਰਾਂ ਵਿੱਚ ਨਿੱਕੇ ਬੱਚੇ ਵੀ ਇਸ ਦੀ ਲਪੇਟ ਵਿਚ ਆ ਗਏ ਅਤੇ ਕਈਆਂ ਨੂੰ ਆਪਣੀਆਂ ਅੱਖਾਂ ਗਵਾਉਣੀਆਂ ਪਈਆਂ। ਉਹਨਾਂ ਆਖਿਆ ਕਿ ਇਸ ਦੀ ਲਪੇਟ ਵਿਚ ਆ ਕੇ ਬੇਜ਼ੁੁਬਾਨੇ ਪੰਛੀਆਂ ਨੂੰ ਵੀ ਮੌਤ ਦੇ ਮੂੰਹ ਜਾਣਾ ਪਿਆ ਸੀ। ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵੱਧਦੀ ਆਬਾਦੀ ਅਤੇ ਪ੍ਰਦੂਸ਼ਣ ਕਾਰਨ ਪਹਿਲਾਂ ਹੀ ਪੰਛੀਆਂ ਦੀਆਂ ਕਈ ਕਿਸਮਾਂ ਆਲੋਪ ਹੋ ਰਹੀਆਂ ਹਨ ਪਰ ਹੁਣ ਚਾਇਨਾ ਡੋਰ ਕਾਰਨ ਇਹਨਾਂ ਪੰਛੀਆਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਇਸ ਲਈ ਸਾਨੂੰ ਇਸ ਸਮੱਸਿਆ ਵੱਲ ਧਿਆਨ ਦੇਣ ਦੀ ਲੋੜ ਹੈ। ਉਨਾ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਚਾਇਨਾ ਦੀ ਬਣੀ ਡੋਰ ਅਤੇ ਅਤੇ ਹੋਰ ਚਾਇਨਾ ਦੇ ਗੈਰ ਮਿਆਰੀ ਉਤਪਾਦਾਂ ‘ਤੇ ਪਾਬੰਧੀ ਲਗਾਵੇ ਤਾਂ ਜੋ ਚਾਇਨਾ ਡੋਰ ਅਤੇ ਹੋਰ ਉਪਕਰਨਾਂ ਕਾਰਨ ਵਾਪਰਨ ਵਾਲੇ ਹਾਦਸਿਆਂ ਤੋਂ ਬਚਾਅ ਹੋ ਸਕੇ ਅਤੇ ਦੇਸ਼ ਦਾ ਪੈਸਾ ਫਜ਼ੂਲ ਵਿਚ ਵਿਰੋਧੀ ਦੇਸ਼ ਕੋਲ ਨਾ ਜਾਵੇ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


