ਲਾਇਨਜ਼ ਕਲੱਬ ਮੋਗਾ ਵਿਜ਼ਨ ਨੇ ਸਰਕਾਰੀ ਹਾਈ ਸਕੂਲ ਦੁੱਨੇਕੇ ਵਿਖੇ 14 ਬਾਥਰੂਮ ਤਿਆਰ ਕਰਵਾਏ

ਮੋਗਾ,18 ਜਨਵਰੀ (ਜਸ਼ਨ)-ਲਾਇਨਜ਼ ਕਲੱਬ ਮੋਗਾ ਵਿਜ਼ਨ ਵੱਲੋਂ ਸਰਕਾਰੀ ਹਾਈ ਸਕੂਲ ਦੁੱਨੇਕੇ ਵਿਖੇ 14 ਬਾਥਰੂਮ ਤਿਆਰ ਕਰਵਾਏ ਗਏ। ਇਸ ਤੋਂ ਪਹਿਲਾਂ ਕਲੱਬ ਵੱਲੋਂ ਆਰ.ਓ. ਸਿਸਟਮ ਵੀ ਲਗਵਾਇਆ ਗਿਆ। ਨਵੇਂ ਬਣਾਏ ਗਏ ਬਾਥਰੂਮਾਂ ਦਾ ਉਦਘਾਟਨ ਕਰਨ ਪਹੰੁਚੇ ਏ.ਡੀ.ਸੀ. ਰਾਜੇਸ਼ ਤਿ੍ਰਪਾਠੀ ਨੇ ਕਲੱਬ ਵੱਲੋਂ ਕਰਵਾਏ ਇਸ ਕਾਰਜ ਦੀ ਖੂਬ ਸ਼ਲਾਘਾ ਕੀਤੀ। ਇਸ ਮੌਕੇ ਹੋਏ ਸਾਦਾ ਅਤੇ ਪ੍ਰਭਵਸ਼ਾਲੀ ਸਮਾਗਮ ਦੌਰਾਨ ਕਲੱਬ ਦੇ ਚਾਰਟਰਡ ਪ੍ਰਧਾਨ ਤੁਸ਼ਾਰ ਗੋਇਲ, ਪ੍ਰਧਾਨ ਵਿਕਾਸ ਗੁਪਤਾ, ਡਾ: ਸਿਧਾਰਥ ਗੁਪਤਾ, ਦੀਪਕ ਮਹਿੰਦੀਰੱਤਾ, ਅਰਜੁਨ ਕਾਂਸਲ, ਹੈਰੀ ਜਿੰਦਲ, ਸਕੂਲ ਪਿ੍ਰੰਸੀਪਲ ਨੀਤੀ ਸ਼ਰਮਾ ਅਤੇ ਸਟਾਫ਼ ਮੈਂਬਰ ਜਸਵੀਰ ਕੌਰ, ਸੁਰਿੰਦਰ ਕੌਰ, ਅਨੁਜ ਗੁਪਤਾ, ਸਵਰਨਜੀਤ ਕੌਰ, ਕਰਮਜੀਤ ਕੌਰ, ਲੀਨਾ ਸ਼ਰਮਾ, ਜਸਵੀਰ ਕੌਰ, ਗੁਰਮੇਲ ਸਿੰਘ, ਗੁਰਸੇਵਕ ਸਿੰਘ, ਸੁਖਪਾਲਜੀਤ ਸਿੰਘ, ਪ੍ਰਵੀਨ ਕੁਮਾਰ ਅਤੇ ਨਾਇਬ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਏ.ਡੀ.ਸੀ ਸ੍ਰੀ ਤਿਪ੍ਰਾਠੀ ਨੇ ਆਪਣੇ ਸੰਬੋਧਨ ਦੌਰਾਨ ਬੱਚਿਆਂ ਨੂੰ ਕਿਹਾ ਕਿ ਪੜਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਤੁਸੀਂ ਹੀ ਦੇਸ਼ ਦਾ ਭਵਿੱਖ ਹੋ ਜੇਕਰ ਕੋਈ ਸਮਾਜ ਸੇਵੀ ਸੰਸਥਾ ਕੋਈ ਸ਼ਲਾਘਾਯੋਗ ਕਾਰਜ ਕਰਦੀ ਹੈ ਤਾਂ ਉਹ ਭਵਿੱਖ ਚੰਗਾ ਕਾਰਜ ਹੈ। ਇਸ ਮੌਕੇ ਚਾਰਟਰ ਪ੍ਰਧਾਨ ਤੁਸ਼ਾਰ ਗੋਇਲ ਨੇ ਦੱਸਿਆ ਕਿ ਸਕੂਲ ਵਿਚ ਜੋ ਬਾਥਰੂਮ ਬਣਵਾਏ ਗਏ ਸਨ, ਉਨਾਂ ਦੀ ਬੇਹੱਦ ਸਕੂਲ ਨੂੰ ਜ਼ਰੂਰਤ ਸੀ ਉਨਾਂ ਕਿਹਾ ਕਿ ਜ਼ਿਆਦਾ ਤਰਾਂ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪ੍ਰਧਾਨ ਵਿਕਾਸ ਗੁਪਤਾ ਨੇ ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਇਸੇ ਤਰਾਂ ਸਾਥ ਦਿੰਦਾ ਰਹੇਗਾ। ਇਸ ਮੌਕੇ ਸਕੂਲ ਪਿ੍ਰੰਸੀਪਲ ਅਤੇ ਸਟਾਫ਼ ਮੈਂਬਰਾਂ ਵੱਲੋਂ ਏ.ਡੀ.ਸੀ. ਅਤੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


