ਪਰਿਸੀਪਲ ਸੁਰਜੀਤ ਸਿੰਘ ਗਿੱਲ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਗਰਮ ਕੋਟੀਆਂ ਦਿੱਤੀਆਂ

ਮੋਗਾ,19 ਜਨਵਰੀ (ਜਸ਼ਨ)-ਗੁਰੂ ਨਾਨਕ ਕਾਲਜ ਦੇ ਸਾਬਕਾ ਪਿ੍ੰਸੀਪਲ ਸੁਰਜੀਤ ਸਿੰਘ ਗਿੱਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਸਰਕਾਰੀ ਹਾਈ ਸਕੂਲ ਬਹੋਨਾ ਦੇ 300 ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ । ਇਸ ਸਬੰਧੀ ਸਕੂਲ ਵਿੱਚ ਇੱਕ ਸਾਦਾ ਸਮਾਗਮ ਕੀਤਾ ਗਿਆ, ਜਿਸ ਵਿੱਚ ਪਿ੍ਸੀਪਲ ਸੁਰਜੀਤ ਸਿੰਘ ਗਿੱਲ, ਸਰਪੰਚ ਹਰਭਜਨ ਸਿੰਘ ਬਹੋਨਾ ਅਤੇ ਮੁੱਖ ਅਧਿਕਾਪਕਾ ਹਰਜੀਤ ਕੌਰ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਦੇ ਮਿਡ ਡੇ ਮੀਲ ਵਰਕਰਾਂ ਨੂੰ ਕੋਟੀਆਂ ਤਕਸੀਮ ਕੀਤੀਆਂ। ਇਸ ਮੌਕੇ ਆਪਣੇ ਸੰਬੋਧਨ ਪਿ੍ੰਸੀਪਲ ਸੁਰਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜਾਈ ਕਰਨ ਅਤੇ ਅਧਿਆਪਕਾਂ ਦਾ ਸਨਮਾਨ ਕਰਨ ਦੀ ਤਾਕੀਦ ਕੀਤੀ ਅਤੇ ਸਕੂਲ ਦੇ ਸਟਾਫ ਨੂੰ ਭਵਿੱਖ ਵਿੱਚ ਵੀ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ । ਇਸ ਮੌਕੇ ਸਰਪੰਚ ਹਰਭਜਨ ਸਿੰਘ ਬਹੋਨਾ ਨੇ ਪਿ੍ੰਸੀਪਲ ਸਾਹਿਬ ਵੱਲੋਂ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਕੀਤੇ ਗਏ ਉਪਰਾਲੇ ਲਈ ਉਹਨਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਦਾ ਅਤੇ ਉਹਨਾਂ ਦੇ ਅਮਰੀਕਾ ਵਿੱਚ ਰਹਿ ਰਹੇ ਬੇਟੇ ਡਾ: ਵਿਕਰਮਜੀਤ ਸਿੰਘ ਗਿੱਲ ਅਤੇ ਇੰਜ: ਕੰਵਰਜੀਤ ਸਿੰਘ ਗਿੱਲ ਕੈਨੇਡਾ ਦਾ ਵੀ ਧੰਨਵਾਦ ਕੀਤਾ, ਜਿਨਾਂ ਨੇ ਆਪਣੀ ਨੇਕ ਕਮਾਈ ਵਿੱਚੋਂ 61000 ਰੁਪਏ ਦੀ ਲਾਗਤ ਨਾਲ ਇਹ ਦਾਨ ਕੀਤਾ ਹੈ । ਸਕੂਲ ਹੈਡ ਟੀਚਰ ਮੈਡਮ ਹਰਜੀਤ ਕੌਰ ਨੇ ਵੀ ਪਿ੍ੰਸੀਪਲ ਸੁਰਜੀਤ ਸਿੰਘ ਗਿੱਲ ਤੇ ਉਹਨਾਂ ਦੇ ਸਮੂਹ ਪਰਿਵਾਰ ਦਾ ਧੰਨਵਾਦ ਵੀ ਕੀਤਾ ਤੇ ਸਕੂਲ ਆਉਣ ਤੇ ਸਭ ਨੂੰ ਜੀ ਆਇਆਂ ਵੀ ਕਿਹਾ । ਇਸ ਮੌਕੇ ਸ਼੍ੀਮਤੀ ਦਰਸ਼ਨ ਕੌਰ ਗਿੱਲ, ਪੰਚ ਰਣਜੀਤ ਸਿੰਘ, ਪਰਮਜੀਤ ਕੌਰ, ਬਲਜੀਤ ਕੌਰ, ਕਮਲੇਸ਼ ਰਾਣੀ, ਰਾਜ ਕੁਮਾਰ ਸ਼ਰਮਾ, ਬਲਰਾਜ ਸਿੰਘ, ਸੁਖਦੇਵ ਸਿੰਘ ਫੌਜੀ, ਪੂਰਨ ਸਿੰਘ ਫੌਜੀ ਕੈਨੇਡਾ ਵਾਲੇ, ਸੁਰਜੀਤ ਸਿੰਘ ਯੂ.ਏ.ਈ., ਗਮਦੂਰ ਸਿੰਘ, ਇੰਦਰ ਸਿੰਘ, ਸਕੂਲ ਅਧਿਆਪਕ ਸ਼੍ੀਮਤੀ ਪੁਨੀਤ ਸ਼ਰਮਾ, ਨੇਹਾ ਦੁੱਗਲ, ਸ਼ਸ਼ੀ ਬਾਲਾ, ਅਮਨਦੀਪ ਕੌਰ, ਰਾਮ ਪ੍ਸ਼ਾਦ, ਪਵਨ ਕੁਮਾਰ, ਗੁਰਮੀਤ ਸਿੰਘ ਆਦਿ ਹਾਜ਼ਰ ਸਨ ।