ਕਾਉੰਟਰ ਇੰਟੈਲੀਜੇਂਸ ਟੀਮ ਵਲੋਂ ਕਰੋੜਾ ਦੀ ਹੈਰੋਇਨ ਅਤੇ ਡਰੱਗ ਮਨੀ ਸਣੇ 2 ਡਰੱਗ ਤਸਕਰ ਕਾਬੂ, ਤਸਕਰਾਂ ਚਾਹ ਵਾਲੀ ਕੇਤਲੀ ਰਾਹੀਂ ਤਸਕਰੀ ਕਰਨ ਦਾ ਕਢਿਆ ਨਵੇਕਲਾ ਹੱਥਕੰਡਾ

ਫਿਰੋਜ਼ਪੁਰ 20 ਜਨਵਰੀ: ( ਪੰਕਜ ਕੁਮਾਰ ) ਭਾਰਤ-ਪਾਕ ਸਰਹੰਦ ਤੋਂ ਡਰੱਗ ਤਸਕਰੀ ਦਾ ਸਿਲਸਿਲਾ ਰੁਕਣ ਦਾ ਨਾ ਹੀ ਨਹੀਂ ਲੈ ਰਿਹਾ ਹੈ ਤੇ ਦੂਜੇ ਪਾਸੇ ਤਸਕਰਾਂ ਵਲੋਂ ਤਸਕਰੀ ਕਰਨ ਦੇ ਨਵੇਂ ਨਵੇਂ ਹਤਕੰਦੇ ਵਰਤੇ ਜਾ ਰਹੇ ਨੇ ਜਿਸ ਕਰਕੇ ਆਏ ਦਿਨ ਪੰਜਾਬ ਦੇ ਸਰਹੱਦੀ ਖੇਤਰਾਂ ਅਤੇ ਭਾਰਤ-ਪਾਕ ਸਰਹੰਦ ਉਤੇ ਨਸ਼ੇ ਦੀ ਖੇਪ ਪਕੜਿ ਜਾ ਰਹੀ ਹੈ ਇਸੇ ਤਰਾਂ ਜੇਕਰ ਗੱਲ ਕਰੀਏ ਜਿਲਾ ਫਿਰੋਜ਼ਪੁਰ ਦੀ ਤਾ ਇਥੇ ਵੀ ਪਿਛਲੇ ਕੁਜ ਸਮਿਆਂ ਦੌਰਾਨ ਪੁਲਿਸ ਅਤੇ ਵੱਖ ਵੱਖ ਏਜੇਂਸੀਆਂ ਵਲੋਂ ਫਿਰੋਜ਼ਪੁਰ ਜਿਲੇ ਅੰਦਰ ਅਨੇਕਾਂ ਨਸ਼ਾ ਬੇਚਣ ਵਾਲੇ ਤਸਕਰਾਂ ਨੂੰ ਹੁਣ ਤਕ ਕਾਬੂ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਕੋਲੋਂ ਕਰੋੜਾ ਦੀ ਹੈਰੋਇਨ ਅਤੇ ਲੱਖਾਂ ਦੀ ਡਰੱਗ ਮਨੀ ਬਰਾਮਦ ਕੀਤੀ ਜਾ ਚੁਕੀ l ਇਸੇ ਤਰਾਂ ਇਕ ਵਾਰ ਫੇਰ ਤੋਂ ਕਾਉੰਟਰ ਇੰਟੈਲੀਜੇਂਸ ਫਿਰੋਜ਼ਪੁਰ ਵਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਦੋ ਤਸਕਰਾਂ ਨੂੰ ਫੜਣ ਵਿਚ ਕਾਮਯਾਬੀ ਮਿਲੀ ਹੈ ਜਿਨ੍ਹਾਂ ਕੋਲੋਂ 310 ਗ੍ਰਾਮ ਦੇ ਕਰੀਬ ਹੈਰੋਇਨ ਅਤੇ 3 ਲੱਖ ਦੀ ਡਰੱਗ ਮਨੀ ਬਰਾਮਦ ਹੋਈ ਹੈ l ਜਿਲਾ ਫਿਰੋਜਪੁਰ ਦੀ ਕਾਉੰਟਰ ਇੰਟੈਲੀਜੈਂਸ ਦੀ ਟੀਮ ਵਲੋਂ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 310 ਗ੍ਰਾਮ ਦੇ ਕਰੀਬ ਹੈਰੋਇਨ ਅਤੇ 3 ਲੱਖ ਦੀ ਡਰੱਗ ਮਨਿ ਬਰਾਮਦ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ ਵਿਡੀ ਮੁਹਿੰਮ ਦੇ ਚਲਦਿਆਂ ਪੁਲਿਸ ਅਤੇ ਵੱਖ ਵੱਖ ਏਜੇਂਸੀਆਂ ਵਲੋਂ ਤਸਕਰਾਂ ਨੂੰ ਫੜਕੇ ਉਨ੍ਹਾਂ ਦੇ ਸਾਰੇ ਮਨਸੂਬਿਆਂ ਤੇ ਲਗਾਤਾਰ ਪਾਣੀ ਫੇਰੀਆਂ ਜਾ ਰਿਹਾ ਹੈ ਜਿਸਦੇ ਨਾਲ ਹੁਣ ਨਸ਼ਾ ਤਸਕਰ ਸਰਹੰਦ ਪਾਰ ਕਤੀਲੀ ਤਾਰ ਤੋਂ ਨਸ਼ੇ ਦੀ ਖੇਪ ਨੂੰ ਲਿਆਉਣ ਵਾਸਤੇ ਨਵੇਂ ਤੋਂ ਨਵੇਂ ਹੱਥਕੰਡੇ ਅਪਣਾ ਰਹੇ ਨੇ ਜੋਕਿ ਸਰਹੰਦ ਤੇ ਤੈਨਾਤ ਬੀਐਸਐਫ ਜਵਾਨਾਂ ਦੀ ਕਾਰਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ l ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਇਆ ਕਾਉੰਟਰ ਇੰਟੈਲੀਜੈਂਸ ਦੇ ਐ.ਆਈ.ਜੀ ਨਰਿੰਦਰਪਾਲ ਸਿੰਘ ਸਿੱਧੂ ਨੇ ਦਸਿਆ ਕਿ ਐ ਐਸ ਆਈ ਰਜਵੰਤ ਸਿੰਘ ਮੁਖ ਅਫਸਰ ਥਾਣਾ ਐਸਐਚਓ ਫਾਜ਼ਿਲਕਾ ਸਮੇਤ ਪੁਲਿਸ ਪਾਰਟੀ ਸ਼ੌਂਕੀ ਪੁਰਸ਼ਾਂ ਦੀ ਤਲਾਸ਼ ਸੰਬੰਧੀ ਪਿੰਡ ਦੁਲਚੀ-ਕੇ,ਪੱਲਾ ਮੇਘਾ, ਪਿੰਡ ਜਖਰਾਵਾਂ ਸਦਰ ਫਿਰੋਜ਼ਪੁਰ ਆਦਿ ਨੂੰ ਜਾ ਰਹੇ ਸੀ ਤਾਂ , ਦਰਿਆਈ ਫਾਟ ਪਿੰਡ ਪੱਲਾ ਮੈਗਾ ਦੇ ਕੋਲ ਬਜਾਜ ਪਲਸਰ ਤੇ ਸਵਾਰ ਦੋ ਵਿਯਕਤੀਆਂ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਜਿਨ੍ਹਾਂ ਵਿੱਚੋ ਇਨ੍ਹਾਂ ਦਾ ਤੀਜਾ ਸਾਥੀ ਭਜਨ ਵਿਚ ਕਾਮਯਾਬ ਹੋ ਗਿਆ l ਉਨ੍ਹਾਂ ਦਸਿਆ ਕਿ ਪਕੜੇ ਗਏ ਤਸਕਰ ਫਿਰੋਜਪੁਰ ਜਿਲੇ ਨਾਲ ਸੰਬੰਧਤ ਹਨ ਜੋਕਿ ਨਸ਼ਾ ਤਸਕਰੀ ਦਾ ਕਮ ਕਰਦੇ ਹਨ ਉਨ੍ਹਾਂ ਦਸਿਆ ਕਿ ਫੜੇ ਗਏ ਦੋਵਾਂ ਤਸਕਰਾਂ ਵਿੱਚੋ ਇਕ ਤੇ ਪਹਿਲਾ ਵੀ ਮੁਕਦਮਾ ਦਰਜ ਹੈ l ਗੌਰਤਲਬ ਹੈ ਕਿ ਪੁਲਿਸ ਵਲੋਂ ਨਸ਼ਾ ਤਸਕਰਾਂ ਨੂੰ ਫੜਨ ਲਯੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਜਿਸਦੇ ਸਿਟੇ ਵਜੋਂ ਪੁਲਿਸ ਵਿਭਾਗ ਦੀ ਵੱਖ ਵੱਖ ਏਜੇਂਸੀਆਂ ਵਲੋਂ ਆਏ ਦਿਨ ਪੰਜਾਬ ਦੇ ਸਰਹੱਦੀ ਖੇਤਰਾਂ ਅਤੇ ਭਾਰਤ-ਪਾਕ ਕੌਮਾਂਤਰੀ ਸਰਹੰਦ ਤੋਂ ਨਸ਼ੇ ਦੀ ਬਰਾਮਦਗੀ ਸਣੇ ਕਈ ਨਾਮੀ ਤਸਕਰਾਂ ਨੂੰ ਫੜਿਆ ਜਾ ਚੁੱਕਿਆ ਹੈ ਪਰ ਬਾਵਜੂਦ ਇਸਦੇ ਨਸ਼ਾ ਹਜੇ ਤੀਕਰ ਬੰਦ ਨਹੀਂ ਹੋਇਆ ਹੈ ਜੋਕਿ ਪੁਲਿਸ ਅਤੇ ਪੰਜਾਬ ਸਰਕਾਰ ਲਯੀ ਇਕ ਚੁਣੌਤੀਪੂਰਨ ਮਸਲਾ ਬਣਿਆ ਹੋਇਆ ਹੈ l


