ਚੀਚੀ ਨੂੰ ਖੂਨ ਲਗਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ‘ਚ ਭੜਕਾੳੂੁ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਸਿਆਸੀ ਆਗੂ , ਖੋਖਾ ਸੰਚਾਲਕਾਂ ਦੇ ਮਾਮਲੇ ਦੇ ਪੱਕੇ ਹੱਲ ਲਈ ਹਾਂ ਯਤਨਸ਼ੀਲ-ਡਾ. ਹਰਜੋਤ

ਮੋਗਾ, 21 ਜਨਵਰੀ (ਜਸ਼ਨ)-ਮਾਣਯੋਗ ਹਾਈ ਕੋਰਟ ਦੇ ਹੁਕਮਾਂ ’ਤੇ ਮੋਗਾ ਸ਼ਹਿਰ ਵਿਚੋਂ ਨਜਾਇਜ਼ ਕਬਜ਼ੇ ਹਟਾਉਣ ਦੀ ਪਰਿਕਿਰਿਆ ਉਪਰੰਤ ਮੋਗਾ ਜ਼ਿਲ੍ਹੇ ਵਿਚ ਸਿਆਸੀ ਬਿਆਨਬਾਜ਼ੀ ਪੂਰੇ ਜ਼ੋਰਾਂ ’ਤੇ ਹੈ ਅਤੇ ਸਿਆਸੀ ਆਗੂਆਂ ਨੇ ਮੇਅਰ ਅਕਸ਼ਿਤ ਜੈਨ ਅਤੇ ਵਿਧਾਇਕ ਡਾ: ਹਰਜੋਤ ਕਮਲ ਨੂੰ ਆਪਣੇ ਸਿਆਸੀ ਤੀਰਾਂ ਦੇ ਨਿਸ਼ਾਨੇ ’ਤੇ ਲੈਣ ਦੀ ਮੁਹਿੰਮ ਆਰੰਭੀ ਹੋਈ ਹੈ ਪਰ ਅੱਜ ਪਲਟਵਾਰ ਕਰਦਿਆਂ ਡਾ: ਹਰਜੋਤ ਕਮਲ ਨੇ ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਲੋਕਾਂ ਵਿਚ ਆਪਣਾ ਭਰੋਸਾ ਗੁਆ ਚੁੱਕੇ ਕੁਝ ਆਗੂ ਸਿਆਸੀ ਜ਼ਮੀਨ ਤਲਾਸ਼ਣ ਲਈ ਦੁਕਾਨਦਾਰਾਂ ਵਿਚ ਭੜਕਾਹਟ ਪੈਦਾ ਕਰਨ ਦੀ ਨਾਪਾਕ ਕੋਸ਼ਿਸ ਕਰ ਰਹੇ ਹਨ ਜਦਕਿ ਖੋਖਾ ਸੰਚਾਲਕਾਂ ਦੇ ਮੁੜ ਵਸੇਵੇਂ ਲਈ ਉਹਨਾਂ ਵੱਲੋਂ ਪੁਰਜੋਰ ਕੋਸ਼ਿਸ਼ ਜਾਰੀ ਹੈ ਅਤੇ ਜਲਦ ਹੀ ਇਨ੍ਹਾਂ ਦੇ ਮਾਮਲੇ ਨੁੂੰ ਹਰ ਕੀਮਤ ਤੇ ਹੱਲ ਕੀਤਾ ਜਾਵੇਗਾ। ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਕਿਹਾ ਕਿ ਨਜਾਇਜ ਕਬਜੇ ਛੁਡਵਾਉਣ ਲਈ 2015 ਵਿੱਚ ਆਰਡਰ ਹੋ ਗਏ ਸਨ, ਪਰ ਪਿਛਲੀ ਸਰਕਾਰ ਦੇ ਨੁੰਮਾਇਦਿਆਂ ਨੇ ਇਸਦਾ ਕੋਈ ਠੋਸ ਹੱਲ ਨਹੀਂ ਕੱਢਿਆ, ਜਿਸ ਕਾਰਨ ਅੱਜ ਇਹ ਸਥਿਤੀ ਬਣ ਗਈ ਕਿ ਹਾਈਕੋਰਟ ਦੇ ਆਦੇਸ਼ਾਂ ਮੁਤਾਬਿਕ ਨਜਾਇਜ ਕਬਜੇ ਨੂੰ ਛੁਡਵਾਉਣਾ ਪਿਆ।ਡਾ. ਹਰਜੋਤ ਨੇ ਕਿਹਾ ਕਿ ਉਹ ਖੋਖਾ ਸੰਚਾਲਕਾਂ ਦੇ ਮਾਮਲੇ ਦੇ ਹੱਲ ਲਈ ਦਿਨ ਰਾਤ ਕੋਸ਼ਿਸ਼ ਕਰ ਰਹੇ ਹਨ ਅਤੇ ਪਿਛਲੀ ਦਿਨੀਂ ਉਹ ਇਸ ਮਾਮਲੇ ਦੇ ਠੋਸ ਹੱਲ਼ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸਨ ਅਤੇ ਹੁਣ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਇਸ ਮਾਮਲੇ ਦੇ ਹੱਲ ਲਈ ਬੁਲਾਇਆ ਗਿਆ ਹੈ। ਡਾ. ਹਰਜੋਤ ਨੇ ਕਿਹਾ ਕਿ ਉਹ ਖੋਖਾ ਸੰਚਾਲਕਾਂ ਵਲੋਂ ਨੁੰਮਾਇੰਦਾ ਬਣ ਕੇ ਸਾਰੇ ਦਸਤਾਵੇਜ ਲੈ ਕੇ ਇਸ ਮਸਲੇ ਦੇ ਹੱਲ ਲਈ ਜਾ ਰਹੇ ਹਨ। ਉਨ੍ਹਾਂ ਭਰੋਸਾ ਦਵਾਇਆ ਕਿ ਖੋਖਾ ਸੰਚਾਲਕਾਂ ਨੂੰ ਕਿਸੇ ਵੀ ਕੀਮਤ ਤੇ ਉਜੜਨ ਨਹੀਂ ਦਿੱਤਾ ਜਾਵੇਗਾ। ਡਾ. ਹਰਜੋਤ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕੁਝ ਲੋਕ ਚੀਚੀ ਨੂੰ ਖੂਨ ਲਗਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਅਜਿਹੇ ਲੋਕਾਂ ਨੂੰ ਸੁਨਿਮਰਤਾ ਨਾਲ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਭੜਕਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਡਾ. ਹਰਜੋਤ ਨੇ ਕਿਹਾ ਕਿ ਉਨ੍ਹਾਂ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਲਈ ਹੈ ਅਤੇ ਜਦੋਂ ਤੱਕ ਇਸ ਮਾਮਲੇ ਦਾ ਕੋਈ ਠੋਸ ਹੱਲ ਨਹੀਂ ਹੁੰਦਾ ਉਦੋਂ ਤੱਕ ਖੋਖਾ ਸੰਚਾਲਕਾਂ ਨੂੰ ਭਾਰਤ ਸਰਕਾਰ ਦੀ ਸਟਰੀਟ ਵੈਡਿੰਗ ਸਕੀਮ ਤਹਿਤ ਜਿਥੇ ਆਮ ਲੋਕਾਂ ਨੂੰ ਇਤਰਾਜ ਨਾ ਹੋਵੇ ਉਥੇ ਆਪਣਾ ਕੰਮ ਚਲਾਉਣ ਦੀ ਅਪੀਲ ਕੀਤੀ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


