ਖੋਖਿਆਂ ਨੂੰ ਢਾਹੁਣ ਦੇ ਮਾਮਲੇ ਸਬੰਧੀ ਕੌਂਸਲਰਾਂ ਦੀ ਮੀਟਿੰਗ ਦੌਰਾਨ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਨੇ ਆਖਿਆ,ਮੋਗੇ ਦੇ ਵਿਕਾਸ ਦੀ ਗੱਲ ਛੱਡੋ ਹਾਲ ਦੀ ਘੜੀ ਮੋਗਾ ਵਿਨਾਸ਼ ਵੱਲ ਤੁਰ ਪਿਆ ਹੈ --

ਮੋਗਾ, 21 ਜਨਵਰੀ (ਜਸ਼ਨ)-ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਮੋਗਾ ਵਿਚ ਅਣਅਧਿਕਾਰਤ ਖੋਖਿਆਂ ਨੂੰ ਢਾਹੁਣ ਅਤੇ ਵਸੇਬੇ ਦੇ ਮਾਮਲੇ ਸਬੰਧੀ ਕੌਂਸਲਰਾਂ ਦੀ ਹੋਈ ਮੀਟਿੰਗ ਦੌਰਾਨ ਭਾਜਪਾ ਆਗੂ ਅਤੇ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਭਾਜਪਾ ਜ਼ਿਲਾ ਪ੍ਰਧਾਨ ਤਰਲੋਚਨ ਸਿੰਘ ਗਿੱਲ, ਡਿਪਟੀ ਮੇਅਰ ਜਰਨੈਲ ਸਿੰਘ ਦੁੱਨੇਕੇ, ਕੌਂਸਲਰ ਅਤੇ ਭਾਜਪਾ ਆਗੂ ਵਿਨੇ ਸ਼ਰਮਾ ,ਗੁਰਮਿੰਦਰਜੀਤ ਸਿੰਘ ਬਬਲੂ ਕੌਂਸਲਰ, ਵਿਨੇ ਸ਼ਰਮਾ, ਗੋਵਰਧਨ ਪੋਪਲੀ,ਸ਼ਿੰਦਰ ਸਿੰਘ ਗਿੱਲ,ਮਨਜੀਤ ਸਿੰਘ ਧੰਮੂ,ਕਾਲਾ ਸਿੰਘ, ਦੀਪਇੰਦਰਪਾਲ ਸਿੰਘ,ਰਾਮ ਸਰੂਪ ਕਾਲਾ,ਜਗਤਾਰ ਸਿੰਘ,ਕਾਲਾ ਬਜਾਜ,ਕਾਲਾ ਸਿੰਘ,  ਚਰਨਜੀਤ ਝੰਡੇਆਣਾ, ਰਾਕੇਸ਼ ਕਾਲਾ ਬਜਾਜ, ਸ਼ਿੰਦਰ ਸਿੰਘ, ਵੀਰਭਾਨ , ਵਿਜੇ ਭੂਸ਼ਨ ਤੋਂ ਇਲਾਵਾ  ਕਿਰਪਾਲ ਸਿੰਘ, ਚਰਨਜੀਤ ਦੁੱਨੇਕੇ ,ਭਜਨ ਲਾਲ ਸਿਤਾਰਾ, ਵਿਨੀਤ ਚੋਪੜਾ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ  ਨੇ ਭਾਗ ਲਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ,  ਵਿਨੇ ਸ਼ਰਮਾ ਅਤੇ ਗੁਰਮਿੰਦਰਜੀਤ ਬਬਲੂ  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਬੇਸ਼ੱਕ ਨਗਰ-ਨਿਗਮ ਨੇ ਹਾਈਕੋਰਟ ਦੇ ਆਦੇਸ਼ਾਂ ’ਤੇ ਕਾਰਵਾਈ ਕੀਤੀ ਹੈ ਪਰ ਖੋਖਾ ਮਾਲਕਾਂ ਦੇ ਮੁੜ-ਵਸੇਬੇ ਦੀ ਜ਼ਿੰਮੇਵਾਰੀ ਨਗਰ-ਨਿਗਮ ਮੋਗਾ ਦੀ ਹੀ ਬਣਦੀ ਹੈ। ਉਨਾਂ ਕਿਹਾ ਕਿ ਨਗਰ ਨਿਗਮ ਦੀ 31 ਅਗਸਤ 2017 ਦੀ ਮੀਟਿੰਗ ਵਿਚ ਇਹ ਮਤਾ ਪਾਸ ਕੀਤਾ ਸੀ ਕਿ ਖੋਖੇ ਹਟਾਉਣ ਤੋਂ ਪਹਿਲਾਂ ਖੋਖਾ ਮਾਲਕਾਂ ਨੂੰ ਕਿਸੇ ਹੋਰ ਜਗਾ ’ਤੇ ਤਬਦੀਲ ਕੀਤਾ ਜਾਵੇ ਤਾਂ ਕਿ ਉਨਾਂ ਦਾ ਕੰਮਕਾਜ ਪ੍ਰਭਾਵਿਤ ਨਾ ਹੋਵੇ ਪਰ ਮੇਅਰ ਅਕਸ਼ਿਤ ਜੈਨ ਨੇ ਆਪਣੀ ਬਣਦੀ ਭੂਮਿਕਾ ਨਹੀਂ ਨਿਭਾਈ ਅਤੇ ਸਮੁੱਚੇ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨਾਂ ਦੋਸ਼ ਲਾਇਆ ਕਿ ਹਲਕਾ ਵਿਧਾਇਕ ਡਾ. ਹਰਜੋਤ ਕਮਲ ਨੇ ਵੀ ਸਿਵਾਏ ਲਾਰੇ ਲਾਉਣ ਤੋਂ ਹੋਰ ਕੱਖ ਨਹੀਂ ਕੀਤਾ। ਨਗਰ ਨਿਗਮ ਵੱਲੋਂ ਨਜਾਇਜ਼ ਖੋਖੇ ਹਟਾਉਣ ਮੌਕੇ ਹਾਈ ਕੋਰਟ ਦੇ ਹੁਕਮਾਂ ’ਤੇ ਹੋ ਰਹੀ ਤਾਮੀਲ ਦੌਰਾਨ ਅੜਿੱਕਾ ਡਾਉਣ ਸਬੰਧੀ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਕੌਂਸਲਰ ਅਤੇ ਭਾਜਪਾ ਆਗੂ ਵਿਨੇ ਸ਼ਰਮਾ ਅਤੇ ਗੁਰਮਿੰਦਰਜੀਤ ਸਿੰਘ ਬਬਲੂ ਕੌਂਸਲਰ ਨੂੰ ਸਰਕਾਰੀ ਕੰਮ ’ਚ ਰੋਕ ਲਗਾਉਣ ’ਤੇ ਉਹਨਾਂ ਦੀ ਮੈਂਬਰੀ ਕੈਂਸਲ ਕਰਨ ਸਬੰਧੀ ਜਾਰੀ  ਨੋਟਿਸਾਂ ਬਾਰੇ  ਗੁਰਮਿੰਦਰਜੀਤ ਸਿੰਘ ਬਬਲੂ ਨੇ ਆਖਿਆ  ਕਿ ਉਹ ਅਕਾਲੀ-ਭਾਜਪਾ ਨਾਲ ਸਬੰਧਿਤ ਕੌਂਸਲਰ ਹਨ ਇਸ ਕਰਕੇ ਉਨਾਂ ਖਿਲਾਫ਼  ਰੰਜਿਸ਼ਨ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੋਗੇ ਦੇ ਵਿਕਾਸ ਦੀ ਗੱਲ ਛੱਡੋ ਹਾਲ ਦੀ ਘੜੀ ਮੋਗਾ ਵਿਨਾਸ਼ ਵੱਲ ਤੁਰ ਪਿਆ ਹੈ ਅਤੇ ਇਹ ਸਭ ਨਗਰ ਨਿਗਮ ਨਾਲ ਸਬੰਧਤ ਜ਼ਿੰਮੇਵਾਰ ਵਿਅਕਤੀਆਂ ਦੀ ਆਪਸੀ ਤਾਲਮੇਲ ਦੀ ਘਾਟ ਕਾਰਨ ਵਾਪਰ ਰਿਹਾ ਹੈ। ਉੁਹਨਾਂ ਦੁਖੀ ਮਨ ਨਾਲ ਆਖਿਆ ਕਿ ਜੇ ਖੋਖਾ ਮਾਲਕਾਂ ਨੂੰ ਪਹਿਲਾਂ ਕੋਈ ਢੁੱਕਵੀਂ ਜਗਹ ਮੁਹੱਈਆ ਕਰਵਾ ਦਿੰਤੀ ਜਾਂਦੀ ਤਾਂ ਅੱਜ ਇਹ ਮੰਜ਼ਰ ਨਾ ਦੇਖਣਾ ਪੈਂਦਾ।    

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ