ਲਿਟਲ ਮਿਲੇਨੀਅਮ ਸਕੂਲ ਵਿਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਮੋਗਾ, 22 ਜਨਵਰੀ (ਜਸ਼ਨ) -ਲਿਟਲ ਮਿਲੇਨੀਅਮ ਸਕੂਲ ਵਿਚ ਅੱਜ ਸਕੂਲ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਗੌਰਵ ਗੁਪਤਾ ਤੇ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਬੱਚਿਆ ਨੇ ਪੀਲੇ ਰੰਗ ਦੇ ਕਪੜੇ ਪਾ ਕੇ ਪਤੰਗ ਬਣਾਉਣੀ ਸਿੱਖੀ। ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਪੂਨਮ ਸ਼ਰਮਾ ਤੇ ਸਮੂਹ ਸਟਾਫ ਨੇ ਮਾਂ ਸਰਸਵਤੀ ਦੀ ਪ੍ਰਤਿਮਾ ਤੇ ਜੋਯਤੀ ਜਗਾ ਕੇ ਕੀਤੀ। ਇਸ ਮੌਕੇ ਬੱਚਿਆ ਨੇ ਮਾਂ ਸਰਸਵਤੀ ਦੀ ਵੰਦਨਾ ਪੇਸ਼ ਕਰਕੇ ਸਮਾਗਮ ਦਾ ਆਗਾਜ ਕੀਤਾ। ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਪੂਨਮ ਸ਼ਰਮਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆ ਨੂੰ ਮਜਬੂਤ ਨੀਂਹ ਪ੍ਰਦਾਨ ਕਰਨ ਤਹਿਤ ਹਰ ਤਿਉਹਾਰ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸਕੂਲ ਵੱਲੋਂ ਅਜਿਹੇ ਸਮਾਗਮਾਂ ਦਾ ਆਯੋਜਨ ਅੱਗੇ ਵੀ ਜਾਰੀ ਰਹੇਗਾ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


