ਆਈ.ਐਸ.ਐਫ.ਕਾਲਜ ਤੇ ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਚ ਮਨਾਇਆ ਬਸੰਤ ਪੰਚਮੀ ਤਿਉਹਾਰ

ਮੋਗਾ, 22 ਜਨਵਰੀ  (ਜਸ਼ਨ)-ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਤੇ ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਚ ਅੱਜ ਚੇਅਰਮੈਨ ਪ੍ਰਵੀਨ ਗਰਗ, ਇੰਜੀ. ਜਨੇਸ਼ ਗਰਗ ਤੇ ਡਾ. ਮੁਸਕਾਨ ਗਰਗ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪੰਡਤ ਰਾਮ ਚੰਦਰ ਕੌਸ਼ਕ ਦੀ ਅਗਵਾਈ ਹੇਠ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ.ਗੁਪਤਾ ਤੇ ਫੈਕਲਿਟੀ ਸਟਾਫ ਤੇ ਵਿਦਿਆਰਥੀਆ ਨੇ ਮਾਂ ਸਰਸਵਤੀ ਦਾ ਪੂਜਨ ਕਰਕੇ ਵਿਧੀ ਪੂਜਨ ਕਰਕੇ ਕੀਤਾ। ਇਸ ਮੌਕੇ ਇੰਜੀ. ਜਨੇਸ਼ ਗਰਗ ਨੇ ਵਿਦਿਆਰਥੀਾ ਨੂੰ ਬਸੰਤ ਪੰਚਮੀ ਦੀ ਮਹੱਤਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਡੀ ਸੰਸਕ੍ਰਤੀ ਤੇ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਆਪਣੇ ਬੱਚਿਆ ਨੂੰ ਪੂਰਵਜਾਂ ਵੱਲੋਂ ਸ਼ੁਰੂ ਕੀਤੇ ਗਏ ਤਿਉਹਾਰਾਂ ਦੀ ਮਹੱਤਾ ਦੀ ਜਾਣਕਾਰੀ ਦੇਣੀ ਚਾਹੀਦੀ। ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਕਿਹਾ ਕਿ ਪਤੰਗਬਾਜੀ ਬੇਸ਼ਕ ਸਾਡੀ ਸੰਸਕ੍ਰਤੀ ਦਾ ਅਹਿਮ ਹਿੱਸਾ ਹੈ। ਕਿਉਕਿ ਪੁਰਾਣੇ ਸਮੇਂ ਵਿਚ ਪਤੰਗਬਾਜੀ ਲੋਕਾਂ ਲਈ ਮਨੋਰੰਜਨ ਦਾ ਹਿੱਸਾ ਮੰਨਿਆ ਜਾਂਦਾ ਸੀ। ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਬੇਸ਼ਕ ਸਮੇਂ ਬਦਲਣ ਨਾਲ ਸਾਡੇ ਮਨੋਰੰਜਨ ਦੇ ਤਰੀਕੇ ਬਦਲ ਗਏ ਹਨ, ਪ੍ਰੰਤੂ ਫਿਰ ਵੀ ਅਸੀਂ ਆਪਣੇ ਤਿਉਹਾਰਾਂ ਨੂੰ ਸਮੇਂ-ਸਮੇਂ ਤੇ ਮਨਾਉਣਾ ਚਾਹੀਦਾ, ਤਾਂ ਜੋ ਆਉਣ ਵਾਲੀ ਪੀੜੀਆ ਆਪਣੇ ਵਿਰਸੇ ਨਾਲ ਜੁੜੀ ਰਹਿ ਸਕੇ। ਸਮਾਗਮ ਦੌਰਾਨ ਵਿਦਿਆਰਥੀਆ ਵਿਚ ਪਤੰਗਬਾਜੀ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆ, ਅਧਿਆਪਕਾਂ ਨੇ ਹਿੱਸਾ ਲਿਆ।
ਇਸ ਤਰਾਂ ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪੰਡਤ ਰਾਮ ਚੰਦਰ ਸ਼ਰਮਾ ਦੀ ਅਗਵਾਈ ਹੇਠ ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ, ਪਿ੍ਰੰਸੀਪਲ ਸਮਰਿਤੀ ਭੱਲਾ, ਕੋਆਡੀਨੇਟਰ ਸੰਜੀਵ ਧੀਰ ਤੇ ਵਾਈਸ ਪਿ੍ਰੰਸੀਪਲ ਭੂਮਿਜਾ ਕੰਵਰ ਨੇ ਸਾਂਝੇ ਤੌਰ ਤੇ ਸਰਸਵਤੀ ਪੂਜਨ ਦੀ ਰਸਮ ਨੂੰ ਸੰਪਨ ਕੀਤਾ। ਇਸ ਮੌਕੇ ਪਿ੍ਰੰਸੀਪਲ ਸਮਰਿਤੀ ਭੱਲਾ ਨੇ ਸਾਰਿਆ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ ਅਤੇ ਫੁੱਲਾਂ ਦੀ ਤਰਾਂ ਖਿਲੇ ਰਹਿਣ ਦਾ ਅਸ਼ੀਰਵਾਦ ਦਿੱਤਾ। ਉਹਨਾਂ ਸਾਰਿਆ ਨੂੰ ਬਸੰਤ ਪੰਚਮੀ ਤੇ ਸਰਸਵਤੀ ਪੂਜਨ ਦੀ ਵਧਾਈ ਦਿਤੀ। ਉਹਨਾਂ ਕਿਹਾ ਕਿ ਅੱਜ ਦੇ ਦਿਨ ਮਾਂ ਸਰਸਵਤੀ ਦੀ ਵਿਸ਼ੇਸ਼ ਪੂਜਾ ਕਰਨੀ ਚਾਹੀਦੀ। ਇਸ ਸਮਾਗਮ ਵਿਚ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ