ਪ੍ਰਕਾਸ਼ ਰਾਜਪੂਤ ਦੇ ਦਾਦਾ ਬਾਪੂ ਚੰਨਣ ਸਿੰਘ ਰਾਜਪੂਤ ਨਮਿੱਤ ਸ਼ਰਧਾਂਜਲੀ ਸਮਾਗਮ

ਮੋਗਾ 23 ਜਨਵਰੀ: (ਜਸ਼ਨ) ਯੂਥ ਕਾਂਗਰਸ ਲੋਕ ਸਭਾ ਹਲਕਾ ਫਰੀਦਕੋਟ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਰਾਜਪੂਤ ਦੇ ਦਾਦਾ ਅਤੇ ਕਸ਼ਮੀਰ ਸਿੰਘ, ਮਹਿੰਦਰ ਸਿੰਘ ਅਤੇ ਗੁਰਮੇਜ ਸਿੰਘ ਦੇ ਪਿਤਾ ਟਕਸਾਲੀ ਕਾਂਗਰਸੀ ਬਾਪੂ ਚੰਨਣ ਸਿੰਘ ਰਾਜਪੂਤ ਸਾਬਕਾ ਮੈਂਬਰ ਪੰਚਾਇਤ ਜੋ ਬੀਤੇ ਦਿਨੀਂ ਪ੍ਰਮਾਤਮਾ ਵੱਲੋਂ ਬਖ਼ਸ਼ੀ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਗੁਰੂੁ ਚਰਨਾ ’ਚ ਜਾ ਬਿਰਾਜੇ ਸਨ, ਨਮਿੱਤ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਮਸੀਤਾਂ ਰੋਡ ਕੋਟ ਈਸੇ ਖਾਂ ਵਿਖੇ ਹੋਇਆ। ਸਭ ਤੋਂ ਪਹਿਲਾਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਉਪਰੰਤ ਭਾਈ ਗੁਰਵਿੰਦਰ ਸਿੰਘ ਲਹੁਕੇ ਵਾਲੇ ਵਾਲਿਆਂ ਦੇ ਜੱਥੇ ਵੱਲੋਂ ਗੁਰਬਾਣੀ ਦੀ ਰੋਸ਼ਨੀ ’ਚ ਕਥਾ-ਕੀਰਤਨ ਦੁਆਰਾ ਸੰਗਤਾਂ ਨੂੰ ਜ਼ਿੰਦਗੀ ਤੇ ਮੌਤ ਦੇ ਫਲਸਫੇ ਤੋਂ ਜਾਣੂੰ ਕਰਵਾਇਆ ਗਿਆ। ਅੰਤਿਮ ਅਰਦਾਸ ਤੋਂ ਬਾਅਦ ਬਾਪੂ ਚੰਨਣ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਸਾਬਕਾ ਵਿਧਾਇਕ ਨਰੇਸ਼ ਕਟਾਰੀਆ, ਸਾਬਕਾ ਚੇਅਰਮੈਨ ਗੁਰਪ੍ਰਤਾਪ ਸਿੰਘ ਖੋਸਾ,
ਕਾਂਗਰਸੀ ਆਗੂ ਮਹਿਲ ਸਿੰਘ ਚੌਹਾਨ, ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬਾਪੂ ਚੰਨਣ ਸਿੰਘ ਨੇ ਗ੍ਰਹਿਸਥੀ ਨੂੰ ਬਾਖ਼ੂਬੀ ਨਿਭਾਉਂਦਿਆਂ ਜਿੱਥੇ ਪਰਿਵਾਰ ਨੂੰ ਚੰਗੇ ਸੰਸਕਾਰ ਦਿੱਤੇ ਉੱਥੇ ਹੀ ਕਾਂਗਰਸ ਪਾਰਟੀ ਦੀ ਵਿਚਾਰਧਾਰਾਂ ਨੂੰ ਅਪਣਾਉਂਦਿਆਂ ਬਾਪੂ ਜੀ ਨਿਰਸਵਾਰਥ ਸਮਾਜਸੇਵੀ ਕੰਮਾਂ ’ਚ ਵਧ ਚੜ ਕੇ ਹਿੱਸਾ ਲੈਂਦੇ ਰਹੇ। ਬਾਪੂ ਜੀ ਵੱਲੋਂ ਬਚਪਨ ਵਿਚ ਹੀ ਮਿਲੀ ਸਮਾਜ ਸੇਵਾ ਦੀ ਗੁੜਤੀ ਦੀ ਬਦੌਲਤ ਅੱਜ ਉਨਾਂ ਦਾ ਪੋਤਰਾ ਪ੍ਰਕਾਸ਼ ਸਿੰਘ ਰਾਜਪੂਤ ਸਮਾਜਸੇਵੀ ਕੰਮਾਂ ਵਿਚ ਮੋਹਰੀ ਰੋਲ ਨਿਭਾਉਣ ਦੇ ਨਾਲ-ਨਾਲ ਕਾਂਗਰਸ ਪਾਰਟੀ ’ਚ ਵੀ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਇਸ ਮੌਕੇ ਹਲਕਾ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਸਿੰਘ, ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ,ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਅਮ੍ਰਤਿਪਾਲ ਸਿੰਘ ਲਾਲੀ ਵੱਲੋਂ ਭੇਜੇ ਗਏ ਸ਼ੋਕ ਸੰਦੇਸ਼ ਵੀ ਪੜੇ ਗਏ। ਇਸ ਦੁਖ ਦੀ ਘੜੀ ’ਚ ਇਕਬਾਲ ਸਿੰਘ ਸਮਰਾ ਲੋਹਗੜ, ਠੇਕੇਦਾਰ ਦਲਜੀਤ ਸਿੰਘ ਬਿੱਟੂ, ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ, ਸ਼ਵਾਜ ਸਿੰਘ ਭੋਲਾ ਮਸਤੇਵਾਲਾ, ਸਰਪੰਚ ਜਸਮੱਤ ਸਿੰਘ ਮੱਤਾ, ਕਾਂਗਰਸ ਦੇ ਸੂਬਾ ਆਗੂ ਡਾ. ਤਾਰਾ ਸਿੰਘ ਸੰਧੂ, ਸੂਬਾ ਸਕੱਤਰ ਕਿ੍ਰਸ਼ਨ ਤਿਵਾੜੀ, ਸਾਬਕਾ ਚੇਅਰਮੈਨ ਵਿਜੇ ਧੀਰ, ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸੰਸਥਾਵਾਂ, ਪੀ.ਏ. ਅਵਤਾਰ ਸਿੰਘ, ਸੁਖਜਿੰਦਰ ਸਿੰਘ ਲੈਂਡਲਾਰਡ, ਪੀ.ਏ. ਸੋਹਣ ਸਿੰਘ ਖੇਲਾ, ਸੁਖਜਿੰਦਰ ਸਿੰਘ ਕਾਕਾ ਬਲਖੰਡੀ, ਥਾਣਾ ਮੁਖੀ ਹਰਿੰਦਰ ਸਿੰਘ ਚਮੇਲੀ, ਇਕਬਾਲ ਸਿੰਘ ਰਾਮਗੜ, ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮਣੀ ਛਾਬੜਾ, ਠੇਕੇਦਾਰ ਰਣਜੀਤ ਸਿੰਘ ਰਾਣਾ, ਠੇਕੇਦਾਰ ਬਾਦਲ ਸੰਧੂ, ਸਾਬਕਾ ਸਰਪੰਚ ਅਮੀਰ ਸਿੰਘ ਗਹਿਲੀਵਾਲਾ, ਬਲਾਕ ਪ੍ਰਧਾਨ ਜਰਨੈਲ ਸਿੰਘ ਖੰਭੇ, ਮਦਨ ਲਾਲ ਸੀਕਰੀ, ਡਾ. ਅਨਿਲ ਜੀਤ ਸਿੰਘ ਕੰਬੋਜ, ਸਾਬਕਾ ਚੇਅਰਮੈਨ ਗੁਰਬੀਰ ਸਿੰਘ ਗੋਗਾ, ਭਾਊ ਲਖਵੀਰ ਸਿੰਘ ਲੱਖਾ, ਆੜਤੀ ਬਿੰਦਰ ਗਲੋਟੀ, ਸਾਬਕਾ ਸਰਪੰਚ ਇਕਬਾਲ ਸਿੰਘ ਗਲੋਟੀ, ਹਰਸ਼ਿੰਦਰਪਾਲ ਸਿੰਘ ਕੋਟ ਸਦਰ ਖਾਂ, ਗੁਰਵਿੰਦਰ ਸਿੰਘ ਬੱਬੂ ਮਸੀਤਾਂ, ਯੂਥ ਕਾਂਗਰਸੀ ਹੈਰੀ ਖੋਸਾ, ਐੱਸ.ਐੱਚ.ਓ. ਪਰਸਨ ਸਿੰਘ, ਕੌਂਸਲਰ ਸੰਤੋਖ ਸਿੰਘ ਭੁੱਲਰ, ਅਮਨਦੀਪ ਸਿੰਘ ਗਿੱਲ ਪ੍ਰਧਾਨ ਨਗਰ ਕੌਸਲ ਫਤਹਿਗੜ ਪੰਜਤੂਰ, ਨਾਇਬ ਤਹਿਸੀਲਦਾਰ ਗੁਰਮੀਤ ਸਿੰਘ, ਨਾਇਬ ਤਹਿਸੀਲਦਾਰ ਸੁਰਿੰਦਰਪਾਲ ਸਿੰਘ, ਜਸਪਾਲ ਬੱਤਰਾ ਪ੍ਰਧਾਨ ਮਨੁੱਖੀ ਅਧਿਕਾਰ ਸੰਸਥਾ, ਟੋਨੀ ਸ਼ਰਮਾ, ਗੁਰਮੁੱਖ ਗਲੋਟੀ, ਗੁਰਚਰਨ ਸਿੰਘ ਦਾਤੇਵਾਲ, ਅਮਰੀਕ ਸਿੰਘ ਚਾਨੀ, ਸੁਖ ਤਲਵੰਡੀ ਜੱਲੇ ਖਾਂ, ਮਹਿੰਦਰ ਸਿੰਘ ਰਾਜਪੂਤ, ਬਿਕਰਮ ਬਿੱਲਾ, ਸੁਮੀਤ ਕੁਮਾਰ, ਦਲਜੀਤ ਸਿੰਘ ਬ੍ਰਾਹਮਕੇ, ਰਾਜ ਕਾਦਰਵਾਲਾ, ਕੌਂਸਲਰ ਹਰਮੇਲ ਸਿੰਘ, ਸਿਟੀ ਪ੍ਰਧਾਨ ਅਸ਼ੋਕ ਠਾਕੁਰ, ਮੰਡਲ ਪ੍ਰਧਾਨ ਸੁਸ਼ੀਲ਼ ਅਰੋੜਾ, ਸੈਕਟਰੀ ਗੁਰਮੀਤ ਸਿੰਘ ਦਾਤੇਵਾਲ, ਤਰਸੇਮ ਸਿੰਘ ਗਿੱਲ, ਬਲਵਿੰਦਰ ਸਿੰਘ ਭੈਣੀ, ਨੰਬਰਦਾਰ ਡਿੰਪੀ ਕੰਗ, ਸਤਵੰਤ ਸਿੰਘ ਬਲਖੰਡੀ, ਗੁਰਪ੍ਰੀਤ ਸੇਖੋਂ, ਤੋਂ ਇਲਾਵਾ ਬਹੁਤ ਸਾਰੀਆਂ ਅਹਿਮ ਸ਼ਖਸ਼ੀਅਤਾਂ ਨੇ ਰਾਜਪੂਤ ਪਰਿਵਾਰ ਨਾਲ ਦੁਖ ਸਾਂਝਾ ਕੀਤਾ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


