ਬਾਘਾਪੁਰਾਣਾ ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ ਅਤੇ ਸੀਨੀਅਰ ਮੀਤ ਪ੍ਰਧਾਨ ਜਗਸੀਰ ਗਰਗ ਦੇ ਅਹੁਦਾ ਸੰਭਾਲਣ ਮੌਕੇ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਵਿਚ ਸ਼ਾਨਦਾਰ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ


ਬਾਘਾਪੁਰਾਣਾ,23 ਜਨਵਰੀ (ਜਸ਼ਨ) - ਬਾਘਾਪੁਰਾਣਾ ਨਗਰ ਕੌਂਸਲ ਦੀ ਪ੍ਰਧਾਨ ਅਨੂੰ ਮਿੱਤਲ ਅਤੇ ਸੀਨੀਅਰ ਮੀਤ ਪ੍ਰਧਾਨ ਜਗਸੀਰ ਗਰਗ ਦੇ ਅਹਦਾ ਸੰਭਾਲਣ ਮੌਕੇ ਅੱਜ ਵਿਧਾਇਕ ਸ: ਦਰਸ਼ਨ ਸਿੰਘ ਬਰਾੜ ਦੀ ਅਗਵਾਈ ਵਿਚ ਸ਼ਾਨਦਾਰ ਤਾਜਪੋਸ਼ੀ ਸਮਾਗਮ ਬਾਘਾਪੁਰਾਣਾ ਦੇ ਨਗਰ ਕੌਂਸਲ ਦਫਤਰ ਵਿਖੇ ਕਰਵਾਇਆ ਗਿਆ । ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਬਕਾਇਦਾ ਰਿਬਨ ਕੱਟ ਕੇ ਸਮਾਗਮ ਦਾ ਉਦਘਾਟਨ ਕੀਤਾ । ਇਸ ਮੌਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਨਗਰ ਕੌਂਸਲ ਦਫਤਰ ਗੂੰਜ ਉੱਠਿਆ। ਮੀਂਹ ਦੇ ਬਾਵਜੂਦ ਭਾਰੀ ਗਿਣਤੀ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਤਾਜਪੋਸ਼ੀ ਸਮਾਗਮ ਵਿਚ ਪਹੁੰਚਣ ਕਾਰਨ ਸਮਾਗਮ ਰੈਲੀ ਦਾ ਰੂਪ ਧਾਰਨ ਕਰ ਗਿਆ । ਕੌਂਸਲ ਦੇ ਮੁੱਖ ਦਫਤਰ ਵਿਚ ਅਹੁਦਾ ਸੰਭਾਲਣ ਮੌਕੇ ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ ਅਤੇ ਸੀਨੀਅਰ ਮੀਤ ਪ੍ਰਧਾਨ ਜਗਸੀਰ ਗਰਗ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਦਿੱਤਾ ਗਿਆ । ਹਾਰ ਪਾਉਣ ਦੀਆਂ ਰਸਮਾਂ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਅਤੇ ਉਹਨਾਂ ਦੀ ਧਰਮਪਤਨੀ ਸਰਪੰਚ ਅਮਰਜੀਤ ਕੌਰ ਬਰਾੜ ਖੋਟੇ ਨੇ ਨਿਭਾਈਆਂ । ਇਸ ਮੌਕੇ ਐੱਮ ਸੀ ਸਰਬਜੀਤ ਕੌਰ ਸ਼ਾਹੀ ਨੇ ਵੀ ਦੋਨੋਂ ਅਹੁਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਾਏ । ਇਸ ਮੌਕੇ ਵਿਧਾਇਕ ਸ: ਦਰਸ਼ਨ ਸਿੰਘ ਬਰਾੜ ਨਾਲ ਸਰਪੰਚ ਬੀਬੀ ਅਮਰਜੀਤ ਕੌਰ ਬਰਾੜ, ਸ: ਗੁਰਬਚਨ ਸਿੰਘ ਬਰਾੜ ਸਕੱਤਰ ਪੰਜਾਬ ਕਾਂਗਰਸ, ਡਾ: ਦਵਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਛਿੰਦਾ ਵਾਈਸ ਚੇਅਰਮੈਨ ਐੱਸ ਸੀ ਡਿਪਾਰਟਮੈਂਟ ਪੰਜਾਬ,ਬਾਬੂ ਅਮਰਨਾਥ ਬਾਂਸਲ, ਬਾਬਾ ਜਗਸੀਰ ਸਿੰਘ ਗਿੱਲ ਕਾਲੇਕੇ ਬਲਾਕ ਪ੍ਰਧਾਨ , ਭਜਨ ਸਿੰਘ ਜੈਦ, ਜਗਸੀਰ ਸਿੰਘ ਨੰਗਲ ਨੇ ਵੀ ਦੋਨੋਂ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ।
ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਨੂੰ ਬਾਘਾਪੁਰਾਣਾ ਦੇ ਸਮੁੱਚੇ ਵਿਕਾਸ ਲਈ ਹਰੀ ਝੰਡੀ ਦਿੰਦਿਆਂ 18 ਕਰੋੜ ਦੇ ਕਰੀਬ ਗਰਾਂਟ ਜਾਰੀ ਕਰ ਦਿੱਤੀ ਗਈ ਹੈ ਅਤੇ ਛੇਤੀ ਹੀ 11 ਕਰੋੜ ਰੁਪਏ ਦੀ ਰਾਸ਼ੀ ਨਾਲ ਸੀਵਰੇਜ ਦੀ ਕਾਇਆ ਕਲਪ ਕੀਤੀ ਜਾਵੇਗੀ ਜਦਕਿ 4 ਕਰੋੜ 93 ਲੱਖ ਰੁਪਏ ਨਾਲ ਨਵੇਂ ਟਰਾਂਸਫਾਰਮਰ ਅਤੇ ਸ਼ਹਿਰ ਵਿਚ ਐੱਲ ਈ ਡੀ ਲਾਈਟਾਂ ਲਗਾਈਆਂ ਜਾਣਗੀਆਂ ਤਾਂ ਕਿ ਅਕਾਲੀਆਂ ਨੂੰ ਰਾਤ ਨੂੰ ਵੀ ਕੈਪਟਨ ਦੀ ਅਗਵਾਈ ਵਿਚ ਕਾਂਗਰਸ ਵੱਲੋਂ ਕੀਤਾ ਵਿਕਾਸ ਦਿਖਾਈ ਦੇਵੇ। ਉਹਨਾਂ ਕਿਹਾ ਕਿ ਪਾਰਕ ਬਣਾਉਣ ਦਾ ਕੰਮ ਅਗਲੇ ਦਿਨਾਂ ਵਿਚ ਆਰੰਭ ਹੋ ਜਾਵੇਗਾ ਜਦਕਿ ਮੌਸਮ ਠੀਕ ਹੰੁਦਿਆਂ ਹੀ ਪਿੰਡਾਂ ਦੀਆਂ ਸੜਕਾਂ ਦਾ ਕੰਮ ਵੀ ਆਰੰਭ ਕਰਵਾਇਆ ਜਾਵੇਗਾ। ਵਿਧਾਇਕ ਨੇ ਆਖਿਆ ਕਿ ਅਕਾਲੀਆਂ ਨੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਉਸਰੀਆਂ ਸਰਕਾਰੀ ਜਾਇਦਾਦਾਂ ਵੇਚ ਕੇ ਪੈਸੇ ਖੁਰਦ ਬੁਰਦ ਕੀਤੇ ਪਰ ਕਾਂਗਰਸ ਸਰਕਾਰ ਬਿਨਾਂ ਕੋਈ ਸਰਕਾਰੀ ਜਾਇਦਾਦ ਵੇਚੇ ਵਿਕਾਸ ਕਰਵਾ ਕੇ ਦਿਖਾਵੇਗੀ ਅਤੇ ਬਾਘਾਪੁਰਾਣਾ ਦੀ ਨੁਹਾਰ ਬਦਲ ਜਾਵੇਗੀ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਵੱਲੋਂ ਇਕ ਸਵਾਲ ਦੇ ਜਵਾਬ ਵਿਚ ਵਿਧਾਇਕ ਦਰਸ਼ਨ ਬਰਾੜ ਨੇ ਆਖਿਆ ਕਿ ਵਿਕਾਸ ਕਾਰਜਾਂ ਵਿਚ ਘਟੀਆ ਮਟੀਰੀਅਲ ਵਰਤਣ ਜਾਂ ਕਿਸੇ ਤਰਾਂ ਦੀ ਘਪਲੇਬਾਜ਼ੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਉਹ ਸ਼ਹਿਰ ਅੰਦਰ ਟਰੈਫ਼ਿਕ ਦੀ ਸਮੱਸਿਆ ਦੇ ਹੱਲ ਲਈ ਦੁਕਾਨਦਾਰਾਂ ਦਾ ਉਜਾੜਾ ਕਰਨ ਦੀ ਬਜਾਏ ਬਾਈਪਾਸ ਬਣਾਉਣ ਲਈ ਮੁੱਖ ਮੰਤਰੀ ਕੋਲੋਂ ਮੰਗ ਕਰਕੇ ਇਸ ਸਮੱਸਿਆ ਦਾ ਹੱਲ ਕਰਵਾਉਣਗੇ। ਬਾਅਦ ਵਿਚ ਕਾਨਫਰੰਸ ਹਾਲ ਵਿਚ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਾਂਗਰਸੀ ਵਰਕਰਾਂ , ਸ਼ਹਿਰੀਆਂ ਅਤੇ ਪਿੰਡਾਂ ਤੋਂ ਆਏ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਬਰਾੜ ਨੇ ਆਖਿਆ ਕਿ ਛੇਤੀ ਹੀ ਪਿੰਡਾਂ ਵਿਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਇਸ ਕਰਕੇ ਕਾਂਗਰਸੀ ਆਗੂ ਕਮਰਕੱਸੇ ਕਰ ਲੈਣ । ਉਹਨਾਂ ਆਖਿਆ ਕਿ ਇਸ ਗੱਲ ਵਿਚ ਕੋਈ ਸ਼ੰਕਾ ਨਹੀਂ ਕਿ ਕਰਜ਼ਾ ਮੁਆਫ਼ੀ ਹੋਣ ਅਤੇ ਕਿਸਾਨਾਂ ਦੀਆਂ ਫਸਲਾਂ ਸਮੇਂ ਸਿਰ ਖਰੀਦਣ ਅਤੇ ਅਦਾਇਗੀ ਕਰਨ ਕਰਕੇ ਕਿਸਾਨ ਪਿੰਡਾਂ ਵਿਚ ਵੀ ਕਾਂਗਰਸ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ ਪਰ ਉਹਨਾਂ ਵਰਕਰਾਂ ਨੂੰ ਸੁਚੇਤ ਕੀਤਾ ਧੜੇਬੰਦੀ ਤੋਂ ਬੱਚਦਿਆਂ ਸਰਪੰਚੀ ਲਈ ਕਾਂਗਰਸੀ ਵਰਕਰ ਹਰ ਪਿੰਡ ਵਿਚ ਸਰਬਸੰਮਤੀ ਨਾਲ ਇਕ ਵਿਅਕਤੀ ਨੂੰ ਉਮੀਦਵਾਰ ਵਜੋਂ ਪੇਸ਼ ਕਰਨ ਤਾਂ ਕਿ ਜਿੱਤਣ ਉਪਰੰਤ ਪਿੰਡ ਦੇ ਵਿਕਾਸ ਕਰਵਾਏ ਜਾ ਸਕਣ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਵਿਧਾਇਕ ਦਰਸ਼ਨ ਬਰਾੜ ਅਤੇ ਸ਼ਹਿਰਵਾਸੀਆਂ ਦੇ ਤਹਿ ਦਿਲੋਂ ਧੰਨਵਾਦੀ ਹਨ ਜਿਹਨਾਂ ਨੇ ਉਹਨਾਂ ਨੂੰ ਇਹ ਮਾਣ ਸਤਿਕਾਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਪੂਰੀ ਤਰਾਂ ਸਮਰਪਿਤ ਹਨ ।

ਇਸ ਮੌਕੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਜਗਸੀਰ ਗਰਗ ਨੇ ਵਿਧਾਇਕ ਦਰਸ਼ਨ ਬਰਾੜ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਦਿ੍ਰੜ ਸੰਕਲਪ ਹੋ ਕੇ ਬਾਘਾਪੁਰਾਣਾ ਦੇ ਵਿਕਾਸ ਲਈ ਯਤਨ ਕਰਨਗੇ ਤਾਂ ਕਿ ਇਲਾਕੇ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਿਆ ਜਾ ਸਕੇ। ਉਹਨਾਂ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਆਖਿਆ ਕਿ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਭੇਜੀ ਗਰਾਂਟ ਨਾਲ ਬਾਘਾਪੁਰਾਣਾ ਦਾ ਸਮੁੱਚਾ ਵਿਕਾਸ ਹੋਵੇਗਾ ਅਤੇ ਪਿਛਲੇ 10 ਸਾਲ ਤੋਂ ਨਰਕ ਭਰਪੂਰ ਜੀਵਨ ਬਤੀਤ ਕਰ ਰਹੇ ਲੋਕਾਂ ਨੂੰ ਸੁੱਖ ਦਾ ਸਾਹ ਆਵੇਗਾ।

ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਬਿੱਟੂ ਮਿੱਤਲ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉੱਤਰ ਰਹੀ ਹੈ ਅਤੇ ਹਰ ਵਰਗ ਵਿਚ ਸੰਤੋਸ਼ ਪਾਇਆ ਜਾ ਰਿਹਾ ਹੈ । ਇਸ ਮੌਕੇ ਕੌਂਸਲਰ ਸਰਬਜੀਤ ਕੌਰ ਸ਼ਾਹੀ, ਕੌਂਸਲਰ ਬਲਵੀਰ ਕੌਰ ਬਰਾੜ, ਕੌਂਸਲਰ ਨਰ ਸਿੰਘ ਬਰਾੜ, ਕੌਂਸਲਰ ਪਰਮਜੀਤ ਸਿੰਘ ਕੈਂਥ, ਕੌਂਸਲਰ ਮਨਦੀਪ ਕੌਰ ,ਕੌਂਸਲਰ ਗੁਰਮੀਤ ਕੌਰ, ਕੌਂਸਲਰ ਕੁਲਵਿੰਦਰ ਕੌਰ, ਕੌਂਸਲਰ ਚਮਨ ਲਾਲ, ਕੌਂਸਲਰ ਸ਼ਸ਼ੀ ਗਰਗ, ਕੌਂਸਲਰ ਅਜੇ ਗਰਗ, ਕੌਂਸਲਰ ਜਗਸੀਰ ਸਿੰਘ ਜੱਗਾ , ਕੌਂਸਲਰ ਰਵਨਦੀਪ ਕੌਰ , ਕੌਂਸਲਰ ਰਿੰਕੂ ਕੁਮਾਰ ਤੋਂ ਇਲਾਵਾ ਚਮਕੌਰ ਸਿੰਘ ਬਰਾੜ, ਗੁਰਮੁਖ ਸਿੰਘ ਪ੍ਰਧਾਨ, ਸਾਬਕਾ ਸਰਪੰਚ ਗੁਰਮੇਲ ਸਿੰਘ ਨੱਥੂਵਾਲਾ ਗਰਬੀ, ਸਤੀਸ਼ ਅਰੋੜਾ, ਸੁਭਾਸ਼ ਚੰਦਰ, ਜਗਰੂਪ ਸਿੰਘ ਗੋਂਦਾਰਾ, ਬਲਵਿੰਦਰ ਸਿੰਘ ਗਰੀਨ ਵਾਲੇ, ਅਸ਼ੋਕ ਮਿੱਤਲ, ਬਲਵੰਤ ਸਿੰਘ ਰੋਡੇ, ਪ੍ਰਧਾਨ ਗੁਰਦੀਪ ਸਿੰਘ ਬਰਾੜ, ਜੱਜ ਸਿੰਘ ਹਰੀਏਵਾਲਾ, ਡਾ. ਗੋਗੀ ਗਿੱਲ, ਸੁਖੀ ਬਰਾੜ ਖੋਟੇ, ਦਿਆਲ ਸਿੰਘ ਮੋੜ ਨੌ ਆਬਾਦ, ਗੁਰਤੇਜ ਸਿੰਘ ਬਰਾੜ, ਯਾਦਵਿੰਦਰ ਬਾਂਸਲ, ਰਾਮ ਸਿੰਘ ਠੱਠੀ ਭਾਈ, ਸੁਖਚੈਨ ਸਿੰਘ ਨਿਗਾਹਾ, ਸੱੁਖਾ ਲੰਗਿਆਣਾ, ਗੁਰਸੇਵਕ ਸਿੰਘ ਜੈ ਸਿੰਘ ਵਾਲਾ, ਗੁਰਮੇਲ ਸਿੰਘ ਕਾਲੇਕੇ, ਕੁਲਦੀਪ ਸਿੰਘ ਬਰਾੜ ਡਰੀਮ ਬਿਲਡਰਜ਼ ਅਤੇ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।


