ਚੁੱਪਕੀਤੀ ਵਿਖੇ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ,ਪ੍ਰਬੰਧਕਾਂ ਨੇ ਕੀਤਾ ਐਨ.ਆਰ.ਆਈ ਵੀਰਾਂ ਨੂੰ ਸਨਮਾਨਿਤ

ਮੋਗਾ,24 ਜਨਵਰੀ (ਜਸ਼ਨ)- ਮੋਗਾ ਜ਼ਿਲੇ ਦੇ ਪਿੰਡ ਚੁੱਪਕੀਤੀ ਵਿਖੇ ਸਮਾਜ ਸੇਵੀ ਆਗੂ ਅਤੇ ਪ੍ਰਧਾਨ ਜਗਸੀਰ ਸਿੰਘ ਦੀ ਅਗਵਾਈ ’ਚ ਗ੍ਰਾਮ ਪੰਚਾਇਤ, ਐਨ.ਆਰ.ਆਈ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੋ੍ਰਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਜਿਸ ਵਿੱਚ 19 ਵੇਂ ਰਖਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮੇਂ ਭਾਈ ਜਸਵਿੰਦਰ ਸਿੰਘ ਦੇ ਕੀਰਤਨੀ ਜੱਥੇ ਨੇ ਕਥਾ ਕੀਰਤਨ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਰਖਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਬਾਅਦ ਐਨ.ਆਰ.ਆਈ ਤੇ ਹੋਰਨਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਆਗੂ ਅਤੇ ਪ੍ਰਧਾਨ ਜਗਸੀਰ ਸਿੰਘ ਨੇ ਪਹੁੰਚੀਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਸਾਨੂੰ ਦੂਸਰੇ ਦੀ ਨਿੰਦਿਆ ਚੁਗਲੀ ਕਰਨ ਦੀ ਬਜਾਏ ਪ੍ਰਮਾਤਮਾ ਦੇ ਲੜ ਲੱਗਣਾ ਚਾਹੀਦਾ ਹੈ। ਉਨਾਂ ਕਿਹਾ ਕਿ ਐਨ.ਆਰ.ਆਈ ਵੀਰ ਭਾਵੇਂ ਵਿਦੇਸ਼ਾਂ ’ਚ ਜਾ ਵਸੇ ਹਨ ਪਰ ਫਿਰ ਵੀ ਆਪਣੇ ਨਗਰ ਨੂੰ ਮਿੱਟੀ ਨੂੰ ਯਾਦ ਰੱਖਦੇ ਹਨ। ਉਨਾਂ ਕਿਹਾ ਕਿ ਭਾਵੇਂ ਗੁਰਦੁਆਰਾ ਸਾਹਿਬ ਦੀ ਸੇਵਾ ਹੋਵੇ, ਲੋੜਵੰਦਾਂ ਦੀ ਸਹਾਇਤਾ ਹੋਵੇ, ਗੁਰੂਆਂ ਦੇ ਜਨਮ ਅਤੇ ਸ਼ਹੀਦੀ ਦਿਹਾੜੇ ਮਨਾਉਣੇ ਹੋਣ, ਇਸ ਵਿੱਚ ਪਿੰਡ ਦੇ ਐਨ.ਆਰ.ਆਈ ਵੀਰਾਂ ਦਾ ਵਿਸ਼ੇਸ ਸਹਿਯੋਗ ਰਹਿੰਦਾ ਹੈ। ਇਸ ਮੌਕੇ ਧਾਰਮਿਕ ਸਮਾਗਮ ’ਚ ਪਹੁੰਚੇ ਹੋਏ ਐਨ.ਆਰ.ਆਈ ਵੀਰਾਂ ਬਲਵਿੰਦਰ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਸਰਾਂ, ਗ੍ਰੰਥੀ ਸਿੰਘ ਬਲਵਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਅਤੇ ਸਰਪੰਚ ਹਦਾਇਤ ਮੁਹੰਮਦ, ਸੁਖਦੇਵ ਸਿੰਘ ਰਾਜ ਤੇ ਹੋਰਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਗੁਰਦੀਪ ਸਿੰਘ, ਜਗਜੀਤ ਸਿੰਘ, ਜਸਵੀਰ ਸਿੰਘ ਸਾਰੇ ਪ੍ਰਬੰਧਕ, ਬਲਵੰਤ ਸਿੰਘ ਖ਼ਾਲਸਾ, ਸਵਰਨ ਸਿੰਘ ਸੰਧੂ, ਪ੍ਰਧਾਨ ਨਿਰਮਲ ਸਿੰਘ, ਗੁਰਬਖਸ਼ ਸਿੰਘ ਸਰਾਂ, ਨਰਜੀਤ ਸਿੰਘ ਬਰਾੜ, ਦਰਸ਼ਨ ਸਿੰਘ ਧਾਲੀਵਾਲ, ਅਜੈਬ ਸਿੰਘ ਸੰਧੂ, ਮਨਜੀਤ ਸਿੰਘ ਘਾਰੂ, ਗੁਰਮੇਲ ਸਿੰਘ ਸਰਾਂ, ਗੁਰਮੁਖ ਸਿੰਘ, ਹਰੀ ਸਿੰਘ ਸੰਧੂ, ਬੇਅੰਤ ਸਿੰਘ, ਜੀਤ ਸਿੰੰਘ, ਹਰਨੇਕ ਸਿੰਘ ਫੌਜੀ, ਸੇਵਕ ਸਿੰਘ, ਅਜੈਬ ਸਿੰਘ ਧਾਲੀਵਾਲ ਆਦਿ ਸਮੂਹ ਸੰਗਤਾਂ ਹਾਜ਼ਰ ਸਨ।


