ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਵਿੱਚ ਜ਼ਿਲਾ ਪੱਧਰੀ ਰਾਸ਼ਟਰੀ ਯੁਵਕ ਸੇਵਾਵਾਂ ਦਿਵਸ ਮਨਾਇਆ

ਮੋਗਾ,24 ਜਨਵਰੀ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਵਿਖੇ ਸ. ਦਵਿੰਦਰ ਸਿੰਘ ਲੋਟੇ (ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਮੋਗਾ), ਗੁਰਪ੍ਰੀਤ ਸਿੰਘ ਐਡਵੋਕੇਟ, ਰੈੱਡ ਰਿਬਨ ਕਲੱਬ ਵੱਲੋਂ ਨੈਸ਼ਨਲ ਯੁਵਕ ਦਿਵਸ ਮਨਾਇਆ ਗਿਆ, ਜਿਸ ਵਿੱਚ ਬਤੌਰ ਮੁੱਖ ਮਹਿਮਾਨ ਸ. ਗੁਰਮੀਤ ਸਿੰਘ ਸਹੋਤਾ ਨਾਇਬ ਤਹਿਸੀਲਦਾਰ ਬਾਘਾ ਪੁਰਾਣਾ, ਨੇ ਸ਼ਿਰਕਤ ਕੀਤੀ। ਸ੍ਰੀ ਸੁਰੇਸ਼ ਕੁਮਾਰ ਪਿੰ੍ਰਸੀਪਲ ਗੋਰਮਿੰਟ ਪੋਲੀਟੈਕਨਿਕ ਕਾਲਜ, ਜੀ.ਟੀ.ਬੀ. ਗੜ, ਬਲਵਿੰਦਰ ਸਿਘ (ਐੱਨ.ਐੱਸ.ਐੱਸ. ਅਫ਼ਸਰ, ਜੀ.ਟੀ.ਬੀ. ਗੜ ਪੌਲੀਟੈਕਨਿਕ ਕਾਲਜ ਅਤੇ ਸ.ਰਾਮ ਸਿੰਘ ਲੋਧੀ, ਸਾਬਕਾ ਸਰਪੰਚ ਠੱਠੀ ਭਾਈ ਸ਼ਾਮਿਲ ਹੋਏ। ਇਸ ਦਿਵਸ ’ਤੇ ਵੱਖ-ਵੱਖ ਕਾਲਜਾਂ ਦੇ ਨੋਡਲ ਅਫ਼ਸਰ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਆਗਾਜ਼ ਸ਼ਬਦ ਗਾਇਨ ਨਾਲ ਹੋਇਆ। ਡਾ. ਸੁਖਵਿੰਦਰ ਕੌਰ (ਪਿੰ੍ਰਸੀਪਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ। ਯੂਥ ਦਿਵਸ ਨੂੰ ਸੰਬੋਧਨ ਕਰਦੇ ਹੋਏ ਸ. ਦਵਿੰਦਰ ਸਿੰਘ ਲੋਟੇ (ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਮੋਗਾ) ਨੇ ਆਪਣੇ ਪ੍ਰਭਾਵਸ਼ਲੀ ਭਾਸ਼ਣ ਵਿੱਚ ਦੱਸਿਆ ਕਿ ਸਵਾਮੀ ਵਿਵੇਕਾਨੰਦ ਜੀ ਦਾ ਜਨਮ 12 ਜਨਵਰੀ ਨੂੰ ਹੋਇਆ ਸੀ ਅਤੇ 1984 ਤੋਂ ਇਸ ਨੂੰ ਸਰਕਾਰੀ ਤੌਰ ਤੇ ਯੂਥ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਵਾਮੀ ਜੀ ਨੌਜਵਾਨਾਂ ਨੂੰ ਪਿਆਰ ਅਤੇ ਇਸਤਰੀਆਂ ਦਾ ਬੇਹੱਦ ਸਤਿਕਾਰ ਕਰਦੇ ਸਨ। ਇਹ ਦੋਨੋਂ ਹੀ ਸਮਾਜ ਦੇ ਸਿਰਜਕ ਅਤੇ ਰਾਹ ਦਸੇਰੇ ਹਨ। ਇਸ ਤੋਂ ਇਲਾਵਾ, ਉਹਨਾਂ ਨੇ ਬਿਰਧ ਆਸ਼ਰਮ ਨੂੰ ਖ਼ਤਮ ਕਰਨ, ਨਵੀਂ ਪੀੜੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਅਤੇ ਆਪਣੇ ਵਿਰਸੇ ਨੂੰ ਸੰਭਾਲਣ ’ਤੇ ਜ਼ੋਰ ਪਾਇਆ। ਉਹਨਾਂ ਨੇ ਆਪਣੀ ਸ਼ਾਇਰੋ-ਸ਼ਾਇਰੀ ਨਾਲ ਸਭ ਦਾ ਦਿਲ ਜਿੱਤਿਆ। ਮੁੱਖ ਮਹਿਮਾਨ ਨਾਇਬ ਤਹਿਸੀਲਦਾਰ, ਸ.ਗੁਰਮੀਤ ਸਿੰਘ ਸਹੋਤਾ ਹੋਰਾਂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਜੋਕੇ ਸਮੇਂ ਵਿੱਚ ਨਸ਼ਿਆਂ ਦਾ ਕੋਹੜ, ਮੋਬਾਇਲ ਫ਼ੋਨਾਂ ਦੀ ਗਲਤ ਵਰਤੋਂ ਅਤੇ ਭਰੂਣ ਹੱਤਿਆ ਜਿਹੀਆਂ ਕੁਰੀਤੀਆਂ ਘਰ ਕਰ ਚੁੱਕੀਆਂ ਹਨ। ਸਾਨੂੰ ਆਪਣੀ ਸੱਭਿਅਤਾ ਅਤੇ ਸੰਸਕਾਰਾਂ ਨੂੰ ਨਹੀਂ ਭੁੱਲਣਾ ਚਾਹੀਦਾ, ਲੜਕੀਆਂ ਕਿਸੇ ਪੱਖੋਂ ਘੱਟ ਨਹੀਂ ਹਨ, ਲੋੜ ਹੈ ਤਾਂ ਸਿਰਫ਼ ਉਹਨਾਂ ਨੂੰ ਸਹੀ ਸੇਧ ਦੇਣ ਅਤੇ ਸਮੇਂ ਦੀ ਸਹੀ ਵਰਤੋਂ ਤੋਂ ਜਾਣੂੰ ਕਰਵਾਉਣ ਦੀ। ਇਸ ਪੋ੍ਰਗਰਾਮ ਵਿਚ ਭਾਸ਼ਣ ਪ੍ਰਤੀਯੋਗਤਾ, ਪੋਸਟਰ ਬਣਾਉਣ ਦੇ ਮੁਕਾਬਲਿਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਮੁਕਾਬਲਿਆਂ ਵਿੱਚ ਅਲੱਗ-ਅਲੱਗ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪੋਸਟਰ ਮੇਕਿੰਗ ਵਿੱਚ ਹਰਮਨਪ੍ਰੀਤ ਕੌਰ (ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ) ਨੇ ਪਹਿਲਾ, ਰਮਨਜੋਤ ਕੌਰ (ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ) ਅਤੇ ਸੁਖਜਿੰਦਰ ਕੌਰ (ਗੋਰਮਿੰਟ ਪੋਲੀਟੈਕਨਿਕ ਕਾਲਜ, ਰੋਡੇ) ਨੇ ਦੂਜਾ ਸਥਾਨ, ਜਸਵੀਰ ਕੌਰ (ਸੱਤਿਅਮ ਕਾਲਜ ਆਫ਼ ਐਜ਼ੂਕੇਸ਼ਨ, ਘੱਲ ਕਲਾਂ) ਅਤੇ ਮਨਸੀਰਤ ਕੌਰ (ਐਸ.ਡੀ.ਐਸ. ਕਾਲਜ ਫ਼ਾਰ ਵੋਮੈਨ, ਲੋਪੋ) ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਦੇ ਨਾਲ-ਨਾਲ ਭਾਸ਼ਣ ਮੁਕਾਬਲੇ ਵਿੱਚ ਅਮਨਜੀਤ ਸਿੰਘ (ਡੀ.ਐੱਮ. ਕਾਲਜ, ਮੋਗਾ), ਰਾਮਪ੍ਰੀਤ ਕੌਰ   (ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ)ਨੇ ਪਹਿਲਾ, ਜਸਪ੍ਰੀਤ ਕੌਰ (ਮੋਗਾ ਕਾਲਜ ਆਫ਼ ਐਜੂਕੇਸ਼ਨ), ਮਨਿੰਦਰ ਸਿੰਘ (ਡੀ.ਐੱਮ. ਕਾਲਜ,ਮੋਗਾ) ਨੇ ਦੂਜਾ ਤੇ ਹਰਜੀਤ ਕੌਰ (ਐਸ.ਡੀ..ਐਸ. ਕਾਲਜ ਫ਼ਾਰ ਵੋਮੈਨ, ਲੋਪੋ), ਮਨੀਸ਼ਾ ਰਾਣੀ (ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ) ਨੇ ਤੀਜਾ ਸਥਾਨ ਹਾਸਿਲ ਕੀਤਾ।ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਜੀ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਅਤੇ ਕਾਲਜ ਪ੍ਰਬੰਧਕਾਂ ਵੱਲੋਂ ਇਨਾਮ ਦਿੱਤੇ ਗਏ।ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਭੇਂਟ ਕਰਨ ਉਪਰੰਤ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸਮਾਪਤੀ ਹੋਈ। ਇਸ ਸਮਾਰੋਹ ਵਿੱਚ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉਪ-ਚੇਅਰਮੈਨ ਸ. ਮੱਖਣ ਸਿੰਘ, ਪਿੰ੍ਰਸੀਪਲ ਡਾ. ਸੁਖਵਿੰਦਰ ਕੌਰ (ਡਿਗਰੀ ਕਾਲਜ), ਵਾਈਸ ਪਿੰ੍ਰਸੀਪਲ ਗੁਰਜੀਤ ਕੌਰ, ਸਹਾਇਕ ਪ੍ਰੋਫ਼ੈਸਰ ਡਾ. ਸ਼ਿਆਮ ਸੁੰਦਰੀ, ਡਾ. ਜਸਵੀਰ ਕੌਰ, ਪਰਮਿੰਦਰਜੀਤ ਕੌਰ, ਡਾ. ਨਵਦੀਪ ਕੌਰ, ਤਰਨਜੀਤ ਕੌਰ ਅਤੇ ਸਾਰੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।