ਮਾਉਟ ਲਿਟਰਾ ਜੀ ਸਕੂਲ ’ਚ ਮਨਾਇਆ ਗਣਤੰਤਰ ਦਿਵਸ

ਮੋਗਾ, 25 ਜਨਵਰੀ (ਜਸ਼ਨ) -ਸਥਾਨਕ ਲੁਧਿਆਣਾ-ਮੋਗਾ ਜੀ.ਟੀ.ਰੋਡ ਤੇ ਜੀ.ਟੀ.ਵੀ ਤੇ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀ  ਚੇਅਰਮੈਨ ਅਸ਼ੋਕ ਗੁਪਤਾ, ਡਾਇਰਕੈਟਰ ਅਨੁਜ ਗੁਪਤਾ ਤੇ ਡਾਇਰਕੈਟਰ ਗੌਰਵ ਗੁਪਤਾ ਦੀ ਦੇਖ-ਰੇਖ ਹੇਠ ਚਲਾਏ ਜਾ ਰਹੇ ਮਾਉਟ ਲਿਟਰਾ ਜੀ ਸਕੂਲ ਵਿਖੇ ਅੱਜ ਗਣਤੰਤਰ ਦਿਵਸ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆ ਵੱਲੋਂ ਮਾਰਚ ਪਾਸਟ ਕਰਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਇਸ ਤੋਂ ਬਾਅਦ ਵਿਦਿਆਰਥੀਆ ਵਲੋਂ ਰੰਗਾਰੰਗ ਸਮਾਗਮ ਪੇਸ਼ ਕੀਤਾ ਗਿਆ। ਉੱਥੇ ਵਿਦਿਆਰਥੀਆ ਨੇ ਦੇਸ਼ ਦੀ ਏਕਤਾ, ਅਖੰਡਤਾ, ਸਾਮਾਜਿਕ ਕੁਰੀਤੀਆ ਨੂੰ ਜੜ ਤੋਂ ਪੁੱਟਣ ਲਈ ਸੌਹ ਦੁਆਈ। ਇਸ ਮੌਕੇ ਤੇ ਸਕੂਲ ਦੇ ਡਾਇਰਕੈਟਰ ਅਨੁਜ ਗੁਪਤਾ ਨੇ ਬੱਚਿਆ ਨੂੰ ਗਣਤੰਤਰ ਦਿਵਸ ਸਮਾਗਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਭਵਿੱਖ ਵਿੱਚ ਜਿੰਮੇਵਾਰ ਨਾਗਰਿਕ ਬਣਨ ਦਾ ਸੰਦੇਸ਼ ਦਿੱਤਾ। ਉਹਨਾਂ ਵਿਦਿਆਰਥੀਆ ਨੂੰ ਸੰਬੋਧਨ ਕਰਦੇ ਕਿਹਾ ਕਿ ਅਸੀ ਗਣਤੰਤਰ ਦਿਵਸ ਤੇ ਇਹ ਪ੍ਰੇਰਣਾ ਲਈਏ ਕਿ ਆਪਸੀ ਭੇਦਭਾਵ ਨੂੰ ਮਿਟਾ ਕੇ ਰਾਸ਼ਟਰ ਨਿਰਮਾਣ ਲਈ ਹਰੇਕ ਕੰਮ ਵਿਚ ਯੋਗਦਾਨ ਦੇਵਾਂਗੇ। ਇਸ ਸਮਾਗਮ ਵਿੱਚ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ