ਵਿੱਕੀ ਗੌਂਡਰ ਅਤੇ ਪਰੇਮਾ ਲਾਹੋਰੀਆ ਪੁਲਿਸ ਮੁਕਾਬਲੇ ’ਚ ਹਲਾਕ, ਨਾਭਾ ਜੇਲ ‘ਚੋਂ ਹੋਏ ਸੀ ਫਰਾਰ

ਅਬੋਹਰ,26 ਜਨਵਰੀ (ਪੱਤਰ ਪਰੇਰਕ)- ਨਾਭਾ ਜੇਲ ‘ਚੋਂ ਫਰਾਰ ਹੋਇਆ ਵਿੱਕੀ ਗੌਂਡਰ ਅਤੇ ਪਰੇਮਾ ਲਾਹੋਰੀਆ ਅੱਜ ਦੇਰ ਸ਼ਾਮ ਪੁਲਿਸ ਮੁਕਾਬਲੇ ਵਿਚ ਮਾਰੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਹ ਦੋਨਾਂ ਦਾ ਮੁਕਾਬਲਾ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਚੰਡੀਗੜ ਦੇ ਦਸਤੇ ਨਾਲ ਅਬੋਹਰ ਦੇ ਪਿੰਡ ਖੂਹੀਆਂ ਸਰਵਰ ਨੇੜੇ ਹਿੰਦੂ ਮਲਕੋਟ ਵਿਖੇ ਹੋਇਆ ਦੱਸਿਆ ਜਾਂਦਾ ਹੈ। ਬੇਸ਼ੱਕ ਅਜੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਸੂਬੇ ਵਿਚ ਗੈਂਗਸਟਰਾਂ ਦੇ ਵੱਖ ਵੱਖ ਗਰੁੱਪਾਂ ਵਿਚੋਂ ਸ਼ਕਤੀਸ਼ਾਲੀ ਸਮਝੇ ਜਾਣ ਵਾਲੇ ਵਿੱਕੀ ਗੌਂਡਰ ਦੇ ਮਾਰੇ ਜਾਣ ਨੂੰ ਪੁਲਿਸ ਦੀ ਵੱਡੀ ਸਫਲਤਾ ਸਮਝਿਆ ਜਾ ਰਿਹਾ ਹੈ। ਇਹ ਵੀ ਵਰਣਨਯੋਗ ਹੈ ਕਿ ਵਿੱਕੀ ਗੌਂਡਰ ਉੱਚ ਪਾਏ ਦਾ ਖਿਡਾਰੀ ਸੀ ਅਤੇ ਆਪਣੀ ਸਿੱਖਿਆ ਦੇ ਦੌਰਾਨ ਉਸ ਦਾ ਬਹੁਤਾ ਸਮਾਂ ਗਰਾੳੂਂਡ ਵਿਚ ਬੀਤਦਾ ਹੋਣ ਕਰਕੇ ਉਸ ਦੇ ਕੋਚ ਨੇ ਉਸ ਦਾ ਤਖੱਲੁਸ ‘ਗਰਾਂੳੂਂਡਰ ’ ਰੱਖ ਦਿੱਤਾ ਅਤੇ ਇਜ ਵਿੱਕੀ ਗਰਾੳੂਂਡਰ ਹਾਲਾਤਾਂ ਦੇ ਨਾਲ ਖਿਡਾਰੀ ਤੋਂ ਗੈਂਗਸਟਰ ਬਣ ਗਿਆ ਅਤੇ ਉਸ ਦਾ ਨਾਮ ਵੀ ਵਿੱਕੀ ਗਰਾੳੂਂਡਰ ਤੋਂ ਵਿੱਕੀ ਗੌਂਡਰ ਵਜੋਂ ਪ੍ਰਚਲਿਤ ਹੋ ਗਿਆ । 27 ਸਾਲਾ ਹਰਜਿੰਦਰ ਭੁੱਲਰ ਉਰਫ ਜਿੰਦਰ ਉਰਫ਼ ਵਿੱਕੀ ਗੌਂਡਰ ਲੰਬੀ ਪਿੰਡ ਦੇ ਕਿਸਾਨ ਮਹਿਲ ਸਿੰਘ ਭੁੱਲਰ ਦਾ ਪੁੱਤਰ ਸੀ । ਗੌਂਡਰ ਗੈਂਗਸਟਰ ਸੁੱਖਾ ਕਾਹਲਵਾਂ ਦੀ ਹੱਤਿਆ ਦਾ ਮੁੱਖ ਮੁਲਜ਼ਮ ਸੀ । ਅੱਜ ਦਾ ਇਹ ਮੁਕਾਬਲਾ ਏ ਆਈ ਜੀ ਇੰਟੈਲੀਜੈਂਸ ਗੁਰਮੀਤ ਚੌਹਾਨ ਅਤੇ ਇੰਸਪੈਕਟਰ ਬਿਕਰਮਜੀਤ ਬਰਾੜ ਦੀ ਅਗਵਾਈ ਵਾਲੀ ਪੁਲਿਸ ਦੀ 20 ਮੈਂਬਰੀ ਟੀਮ ਨਾਲ ਹੋਇਆ ਜਿਸ ਦੌਰਾਨ ਦੋ ਗੈਂਗਸਟਰ ਮਾਰੇ ਗਏ ਅਤੇ ਇਹਨਾਂ ਦਾ ਹੀ ਇਕ ਅਣਪਛਾਤਾ ਸਾਥੀ ਜ਼ਖਮੀ ਹੋ ਗਿਆ। ਇਹ ਗੈਂਗਸਟਰ ਪਿਛਲੀ ਰਾਤ ਤੋਂ ਪਿੰਡ ’ਚ ਲੁਕੇ ਹੋਏ ਸਨ ਅਤੇ ਪੁਲਿਸ ਉਹਨਾਂ ਦੀਆਂ ਗਤੀਵਿਧੀਆਂ ’ਤੇ ਪੈਨੀ ਨਜ਼ਰ ਰੱਖ ਰਹੀ ਸੀ। ਅੱਜ ਦੇ ਇਸ ਮੁਕਾਬਲੇ ਵਿਚ ਪੁਲਿਸ ਮੁਲਾਜ਼ਮਾਂ ਵੀ ਗੰਭੀਰ ਜ਼ਖਮੀ ਹੋਏ ਹਨ ਤੇ ਉਹਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਦੀ ਅੱਜ ਦੀ ਇਸ ਵੱਡੀ ਸਫਲਤਾ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਡੀ ਜੀ ਪੀ ਸੁਰੇਸ਼ ਅਰੋੜਾ ਅਤੇ ਡੀ ਜੀ ਇੰਟੈਲੀਜੈਂਸ ਦਿਨਕਰ ਗੁਪਤਾ ਅਤੇ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਦੀ ਟੀਮ ਨੂੰ ਵਧਾਈ ਦਿੱਤੀ ਜਿਸ ਵਿਚ ਏ ਆਈ ਜੀ ਇੰਟੈਲੀਜੈਂਸ ਗੁਰਮੀਤ ਚੌਹਾਨ ਅਤੇ ਇੰਸਪੈਕਟਰ ਬਿਕਰਮਜੀਤ ਬਰਾੜ ਸ਼ਾਮਲ ਸਨ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


