ਗਣਤੰਤਰ ਦਿਵਸ ’ਤੇ ਪਵਿੱਤਰ ਸਿੰਘ ਨਾਗਪਾਲ ਅਤੇ ਰਾਜਪ੍ਰੀਤ ਕੌਰ ਨਾਗਪਾਲ ਨੂੰ ਪ੍ਰਸੰਸ਼ਾ ਪੱਤਰ ਮਿਲਣ ਨਾਲ ‘ਪੜੋ ਪੰਜਾਬ,ਪੜਾਓ ਪੰਜਾਬ’ ਪ੍ਰੋਜੈਕਟ ਨੂੰ ਮਿਲੇਗਾ ਹੁਲਾਰਾ-ਸੁਖਦੇਵ ਸਿੰਘ ਅਰੋੜਾ


ਮੋਗਾ,26 ਜਨਵਰੀ (ਜਸ਼ਨ)-26 ਜਨਵਰੀ ਗਣਤੰਤਰ ਦਿਵਸ ਸਮਾਰੋਹ ਤੇ ਸਰਕਾਰੀ ਪ੍ਰਾਇਮਰੀ ਸਕੂਲ ਮੇਲਕ ਅਕਾਲੀਆਂ ਦੁਆਰਾ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਇਮਰੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਚਲਾਏ ਜਾ ਰਹੇ ‘ਪੜੋ ਪੰਜਾਬ,ਪੜਾਓ ਪੰਜਾਬ’ ਪ੍ਰੋਜੈਕਟ ਦੇ ਨਤੀਜਿਆਂ ਵਿਚੋਂ 100% ਨਤੀਜਾ ਪ੍ਰਾਪਤ ਕਰ ਕੇ ਜਿਲਾ ਮੋਗਾ ਵਿਚੋਂ ਪਹਿਲੇ ਨੰਬਰ ਤੇ ਆਉਣ ਅਤੇ ਵਿੱਦਿਅਕ ਪੱਖੋਂ ਪੰਜਾਬ ਦੇ ਚੋਣਵੇਂ ਸਕੂਲਾਂ ਵਿੱਚ ਆਉਣ ਕਰਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਮਾਣਯੋਗ ਸ.ਅਜਾਇਬ ਸਿੰਘ ਭੱਟੀ ਅਤੇ ਉਹਨਾਂ ਦੇ ਧਰਮ ਪਤਨੀ, ਐਮ.ਐਲ.ਏ. ਹਲਕਾ ਧਰਮਕੋਟ ਸ. ਸੁਖਜੀਤ ਸਿੰਘ ਕਾਕਾ ਲੋਹਗੜ, ਐਮ.ਐਲ.ਏ.ਹਲਕਾ ਮੋਗਾ ਡਾ: ਹਰਜੋਤ ਕਮਲ, ਸਾਬਕਾ ਮੰਤਰੀ ਸ.ਦਰਸ਼ਨ ਸਿੰਘ ਬਰਾੜ ਐਮ.ਐਲ.ਏ.ਬਾਘਾ ਪੁਰਾਣਾ ,ਡਿਪਟੀ ਕਮਿਸਨਰ ਮੋਗਾ ਦਿਲਰਾਜ ਸਿੰਘ, ਸ.ਗੁਰਦਰਸਨ ਸਿੰਘ ਬਰਾੜ ਜ਼ਿਲਾ ਸਿੱਖਿਆ ਅਫਸਰ ਮੋਗਾ,ਸ.ਜਸਪਾਲ ਸਿੰਘ ਔਲਖ ਉੱਪ ਜਿਲਾ ਸਿੱਖਿਆ ਅਫਸਰ ਮੋਗਾ, ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੇਲਕ ਅਕਾਲੀਆਂ ਦੇ ਦੋਨੋਂ ਅਧਿਆਪਕਾਂ ਸ. ਪਵਿੱਤਰ ਸਿੰਘ ਨਾਗਪਾਲ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਰਾਜਪ੍ਰੀਤ ਕੌਰ ਨਾਗਪਾਲ ਨੂੰ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਪ੍ਰਸੰਸਾ ਪੱਤਰ ਪ੍ਰਾਪਤ ਕਰਨ ਉਪਰੰਤ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਮਾਸਟਰ ਪਵਿੱਤਰ ਸਿੰਘ ਨੇ ਆਖਿਆ ਕਿ ਉਹ ਜ਼ਿਲਾ ਪ੍ਰਸ਼ਾਸਨ ਦੇ ਧੰਨਵਾਦੀ ਹਨ ਅਤੇ ਇਸ ਮਾਣ ਨਾਲ ਹੋਰ ਉਤਸ਼ਾਹਿਤ ਹੁੰਦਿਆਂ ਪੇਂਡੂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਦਿ੍ਰੜ ਸੰਕਲਪ ਹੋ ਕੇ ਫਰਜ਼ਾਂ ਦੀ ਪੂਰਤੀ ਕਰਨਗੇ। ਇਸ ਮੌਕੇ ਸੁਖਦੇਵ ਸਿੰਘ ਅਰੋੜਾ ਕੋਆਰਡੀਨੇਟਰ ਨੇ ਆਖਿਆ ਕਿ ਗਣਤੰਤਰ ਦਿਵਸ ’ਤੇ ਪਵਿੱਤਰ ਸਿੰਘ ਨਾਗਪਾਲ ਅਤੇ ਰਾਜਪ੍ਰੀਤ ਕੌਰ ਨਾਗਪਾਲ ਨੂੰ ਪ੍ਰਸੰਸ਼ਾ ਪੱਤਰ ਮਿਲਣ ਨਾਲ ‘ਪੜੋ ਪੰਜਾਬ,ਪੜਾਓ ਪੰਜਾਬ ’ਪ੍ਰੋਜੈਕਟ ਨੂੰ ਹੁਲਾਰਾ ਮਿਲੇਗਾ।


