ਮਹਿਲਾ ਕਾਂਗਰਸ ਔਰਤਾਂ ਖਿਲਾਫ਼ ਹੋ ਰਹੇ ਜ਼ੁਲਮ ਰੋਕਣ ਲਈ ਨਿਰੰਤਰ ਯਤਨ ਜਾਰੀ ਰੱਖੇਗੀ---ਵੀਰਪਾਲ ਕੌਰ ਜੌਹਲ

ਮੋਗਾ,27 ਜਨਵਰੀ (ਜਸ਼ਨ)-ਅੱਜ ਮਹਿਲਾ ਕਾਂਗਰਸ ਦੇ ਦਫਤਰ ਵਿਖੇ ਜਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਦੀ ਅਗਵਾਈ ਵਿਚ ਮੀਟਿੰਗ ਹੋਈ । ਇਸ ਮੌਕੇ ਮੋਗਾ ਵਾਸੀ ਮਹਿਲਾ ਰੇਖਾ ਰਾਣੀ ਨੇ ਮੰਗ ਪੱਤਰ ਦਿੰਦਿਆਂ ਕਿਹਾ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਹੋਣ ਕਰਕੇ ਉਸਦੀ ਕੁੱਟਮਾਰ ਕਰਦਾ ਹੈ । ਰੇਖਾ ਰਾਣੀ ਨੇ ਜਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਕੋਲ ਫਰਿਆਦ ਕਰਦਿਆਂ ਉਸ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ। ਜਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਜਿਹੜਾ ਵੀ ਵਿਅਕਤੀ ਕਿਸੇ ਵੀ ਮਹਿਲਾ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਜਾਵੇਗੀ ਅਤੇ ਜਿਲੇ ਵਿੱਚ ਕਿਸੇ ਵੀ ਮਹਿਲਾ ਨਾਲ ਕਿਸੇ ਕਿਸਮ ਦਾ ਧੱਕਾ ਨਹੀ ਹੋਣ ਦਿੱਤਾ ਜਾਵੇਗਾ ਅਤੇ ਜੁਲਮ ਦੇ ਖਿਲਾਫ਼ ਸੰਘਰਸ਼ ਕਰਦਿਆਂ ਪੂਰਾ ਇਨਸਾਫ ਦਵਾਇਆ ਜਾਵੇਗਾ । ਇਸ ਮੌਕੇ ਤੇ ਅਤੇ ਸੀਨੀਅਰ ਕਾਂਗਰਸੀ ਆਗੂ ਠਾਣਾ ਸਿੰਘ ਜੌਹਲ ਤੋਂ ਇਲਾਵਾ ਰੀਮਾ ਰਾਣੀ ਬਲਾਕ ਪ੍ਰਧਾਨ , ਅਮਨਦੀਪ ਕੌਰ ,ਹਰਜੀਤ ਕੌਰ ਵਾਰਡ ਨੰਬਰ 40 ਆਦਿ ਪਾਰਟੀ ਵਰਕਰ ਹਾਜ਼ਰ ਸਨ ।


