ਪਿੰਡ ਤਲਵੰਡੀ ਭੰਗੇਰੀਆਂ ‘ਚ ਜੱਥੇਦਾਰ ਤੋਤਾ ਸਿੰਘ ਨੇ ਸ਼ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਵਰਕਰਾਂ ਨੂੰ ਕੀਤਾ ਲਾਮਬੰਧ

ਮੋਗਾ,30 ਜਨਵਰੀ (ਜਸ਼ਨ)- ਅੱਜ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਸ਼ਰੋਮਣੀ ਅਕਾਲੀ ਦਲ ਹਲਕਾ ਧਰਮੋਕਟ ਦੇ ਸਰਕਲ ਮਹਿਣਾ ਦੀ ਅਹਿੰਮ ਮੀਟਿੰਗ ਜੱਥੇਦਾਰ ਤੋਤਾ ਸਿੰਘ ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਅਕਾਲੀ ਦਲ ਦੇ ਸੈਂਕੜੇ ਵਰਕਰਾਂ ਨੇ ਭਾਗ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਤੋਤਾ ਸਿੰਘ ਨੇ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਵਰਕਰਾਂ ਨੂੰ ਇੱਕਜੁੱਟ ਹੋ ਕੇ ਚੋਣਾਂ ਲੜਨ ਦਾ ਸੁਨੇਹਾ ਦਿੱਤਾ। ਉਹਨਾ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵਿੱਚ ਹਮੇਸ਼ਾਂ ਪੰਜਾਬ ਦੇ ਹਰੇਕ ਵਰਗ ਨੂੰ ਸਹੂਲਤਾਂ ਦਿੱਤੀਆਂ। ਜੱਥੇਦਾਰ ਤੋਤਾ ਸਿੰਘ ਨੇ ਕਿਹਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ:ਪ੍ਰਕਾਸ ਸਿੰਘ ਬਾਦਲ ਨੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਬਿਜਲੀ ਬਿੱਲ ਮੁਆਫ ਕੀਤੇ,ਪੰਜਾਬ ਦੇ ਲੋੜਵੰਦ ਵਿਆਕਤੀਆਂ ਨੂੰ ਆਟਾ ਦਾਲ ਸਕੀਮ ਦਿੱਤੀ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਕਰਜੇ ਮੁਆਫ ਕਰਨ,ਹਰ ਘਰ ਦੇ ਇੱਕ ਜੀਅ ਨੂੰ ਨੌਕਰੀ ਦੇਣ ,ਬੁਢਾਪਾ ਪੈਨਸ਼ਨਾ ਵਿੱਚ ਵਾਧਾ ਕਰਨ ਦਾ ਵਾਅਦਾ ਕੀਤਾ ਸੀ ਪਰ ਸਾਰੇ ਵਾਅਦੇ ਤਾਂ ਅਜੇ ਪੂਰੇ ਨਹੀ ਕੀਤੇ ਉਲਟਾ ਮੋਟਰਾਂ ਦੇ ਬਿਜਲੀ ਬਿੱਲ ਚਾਲੂ ਕਰਨ ਦੀਆਂ ਚਾਰਜੋਈਆਂ ਸ਼ੁਰੂ ਕਰਕੇ ਕਿਸਾਨਾਂ ਤੇ ਫਿਰ ਵੱਡਾ ਬੋਝ ਪਾਉਣ ਦੀ ਤਿਆਰੀ ਵਿੱਢ ਦਿੱਤੀ ਹੈ। ਜਥੇਦਾਰ ਤੋਤਾ ਸਿੰਘ ਨੇ ਆਖਿਆ ਕਿ ਅਕਾਲੀ ਦਲ ਨੇ ਹਮੇਸ਼ਾ ਹਰ ਵਰਗ ਨੂੰ ਬਿਨਾਂ ਭੇਦ ਭਾਵ ਸਹੂਲਤਾ ਦਿੱਤੀ। ਇਸ ਮੌਕੇ ਹੋਰਨਾ ਤੋ ਇਲਾਵਾ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਪ੍ਰਧਾਨ ਪੰਚਾਇਤ ਯੂਨੀਅਨ ਜ਼ਿਲਾ ਮੋਗਾ, ਜੱਥੇਦਾਰ ਗੁਰਬਖਸ਼ ਸਿੰਘ ਕਪੂਰੇ,ਬੂਟਾ ਸਿੰਘ ਅਤੇ ਅਮਰਜੀਤ ਸਿੰਘ ਸੰਧੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਦੇ ਅਖੀਰ ਵਿੱਚ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਪਹੁੰਚੇ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਪਾਰਟੀ ਦੀ ਚੱੜਦੀਕਲਾ ਲਈ ਦਿਨ ਰਾਤ ਇੱਕ ਕਰਨ ਦੀ ਅਪੀਲ ਕੀਤੀ। ਇਸ ਮੀਟਿੰਗ ਵਿਚ ਮੰਗਲ ਸਿੰਘ ਕਨੇਡਾ,ਸਾਬਕਾ ਸਰਪੰਚ ਹਰੀ ਸਿੰਘ ਦਾਤਾ,ਸਰਪੰਚ ਸੋਹਣ ਸਿੰਘ ਕਪੂਰੇ,ਸਾਬਕਾ ਸਰਪੰਚ ਬਲਦੇਵ ਸਿੰਘ ਬੁੱਘੀਪੁਰਾ,ਨਿਰਮਲ ਸਿੰਘ ਸਰਪੰਚ ਬੁੱਘੀਪੁਰਾ,ਅਮਰਜੀਤ ਸਿੰਘ ਖਾਲਸਾ ਬੁੱਘੀਪੁਰਾ,ਜੱਥੇਦਾਰ ਨਾਜਰ ਸਿੰਘ ਕਪੂਰੇ, ਜਸਵੰਤ ਸਿੰਘ ਖਾਲਸਾ,ਜਰਨੈਲ ਸਿੰਘ ਬਿੱਟੂ ਸਰਪੰਚ ਰੌਲੀ,ਬਸੰਤ ਸਿੰਘ ਪ੍ਰਧਾਨ,ਚਮਕੋਰ ਸਿੰਘ ਬਲਾਕ ਸਮੰਤੀ ਮੈਂਬਰ ਦੋਸਾਂਝ,ਰਜਿੰਦਰ ਸਿੰਘ ਡਰਾਇਰੈਕਟਰ ਸਹਿਕਾਰੀ ਬੈਕਾਂ,ਮਨਜੀਤ ਸਿੰਘ ਤਲਵੰਡੀ ਭੰਗੇਰੀਆਂ, ਨੱਥਾ ਸਿੰਘ ਤਲਵੰਡੀ ਭੰਗੇਰੀਆਂ,ਰਾਜਾ ਸਿੰਘ ਤਲਵੰਡੀ ਭੰਗੇਰੀਆਂ,ਗਮਦੂਰ ਸਿੰਘ ਬਹੋਨਾ,ਗੁਰਦੇਵ ਸਿੰਘ ਪੰਚ,ਅਵਤਾਰ ਸਿੰਘ ਮਹਿਰੋ,ਮੁੱਖਤਿਆਰ ਸਿੰਘ ਤਤਾਰੀਏਵਾਲਾ, ਸੁਖਮੰਦਰ ਸਿੰਘ ਦਾਇਆ,ਕੁਲਦੀਪ ਸਿੰਘ ਕੋਕਰੀ ਬੁੱਟਰਾਂ,ਰਵਿੰਦਰ ਸਿੰਘ,ਭੀਮਾ ਤਲਵੰਡੀ ਮੱਲੀਆਂ,ਬਲਵੰਤ ਸਿੰਘ ਢੰਡਾ ਆਦਿ ਹਾਜ਼ਰ ਸਨ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ