ਜਥੇਦਾਰ ਤੋਤਾ ਸਿੰਘ ਵੱਲੋਂ ਸ਼ਰੋਮਣੀ ਅਕਾਲੀ ਦਲ ਦੀਆਂ ਪਿੰਡ ਵਾਰ 11 ਮੈਂਬਰੀ ਇਕਾਈਆਂ ਬਣਾਉਣ ਦਾ ਐਲਾਨ

ਧਰਮਕੋਟ,30 ਜਨਵਰੀ (ਜਸ਼ਨ)-ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਿਚ ਪਿੰਡ ਜਨੇਰ ਵਿਖੇ ਸਰਕਲ ਪੱਧਰ ਦੀ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਸਰਗਰਮ ਆਗੂ ਅਤੇ ਵਰਕਰ ਹੰੁਮ ਹੰੁਮਾ ਕੇ ਪਹੰੁਚੇ । ਇਸ ਮੌਕੇ ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਿਰਫ਼ ਸ਼ੋ੍ਰਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬ ਦੇ ਹਿਤਾਂ ਲਈ ਨਾ ਸਿਰਫ਼ ਕੁਰਬਾਨੀਆਂ ਕੀਤੀਆਂ ਬਲਕਿ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸੂਬੇ ਦਾ ਬਹੁਪੱਖੀ ਵਿਕਾਸ ਵੀ ਕਰਵਾਇਆ। ਉਹਨਾਂ ਪਾਰਟੀ ਵਰਕਰਾਂ ਨੂੰ ਭਵਿੱਖ ਵਿਚ ਹੋਣ ਵਾਲੀਆਂ ਪੰਚਾਇਤ ਚੋਣਾਂ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ।  ਮੀਟਿੰਗ ਤੋਂ ਬਾਅਦ ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸੋ੍ਰਮਣੀ ਅਕਾਲੀ ਦਲ ਨੂੰ ਜਥੇਬੰਧਕ ਤੌਰ ’ਤੇ ਮਜਬੂਤ ਕਰਨ ਲਈ ਪਿੰਡ ਵਾਰ ਇਕਾਈਆਂ ਬਣਾਈਆਂ ਜਾ ਰਹੀਆਂ ਹਨ । ਜਥੇਦਾਰ ਤੋਤਾ ਸਿੰਘ ਨੇ  ਦੱਸਿਆ ਕਿ ਹਰ ਪਿੰਡ ਵਿਚ 11 ਮੈਂਬਰੀ ਕਮੇਟੀ ਹੋਵੇਗੀ ਜਦਕਿ ਵੱਡੇ ਪਿੰਡਾਂ ਵਿਚ ਇਹ ਕਮੇਟੀ 21 ਮੈਂਬਰੀ ਬਣਾਈ ਜਾਵੇਗੀ। ਇਸ ਕਮੇਟੀ ਵਿਚੋਂ ਇਕ ਮੈਂਬਰ ਪੇਂਡੂ ਇਕਾਈ ਦਾ ਪ੍ਰਧਾਨ ਹੋਵੇਗਾ। ਉਹਨਾਂ ਇਹ ਵੀ ਦੱਸਿਆ ਕਿ ਪੰਜ ਪਿੰਡਾਂ ਦਾ ਜ਼ੋਨ ਬਣਾ ਕੇ ਇਕ ਜ਼ੋਨ ਇੰਚਾਰਜ ਲਗਾਈਆਂ ਜਾਵੇਗਾ ਜੋ ਪਿੰਡਾਂ ਦੀਆਂ ਇਕਾਈਆਂ ਲਈ ਕੋਆਰਡੀਨੇਟਰ ਦਾ ਕੰਮ ਕਰੇਗਾ। ਉਹਨਾਂ ਦੱਸਿਆ ਕਿ ਇਸ ਜਥੇਬੰਦਕ ਢਾਚੇਂ ਨੂੰ ਉਸਾਰਨ ਦਾ ਮਕਸਦ ਸਰਕਾਰੀ ਸ਼ਹਿ ’ਤੇ ਅਕਾਲੀ ਵਰਕਰਾਂ ’ਤੇ ਹੋਣ ਵਾਲੀ ਕਿਸੇ ਵੀ ਜ਼ਿਆਦਤੀ ਖਿਲਾਫ਼ ਸੰਘਰਸ਼ ਕਰਨ ਅਤੇ ਭਵਿੱਖ ਵਿਚ ਹੋਣ ਵਾਲੀਆਂ ਹਰ ਕਿਸਮ ਦੀਆਂ ਚੋਣਾਂ ਦੌਰਾਨ ਯੋਜਨਾਬਧ ਢੰਗ ਨਾਲ ਸੂਬਾ ਸਰਕਾਰ ਦੇ ਉਮੀਦਵਾਰਾਂ ਨੂੰ ਮਾਤ ਦੇਣਾ ਹੈ। ਇਸ ਮੌਕੇ ਅਸ਼ਵਨੀ ਕੁਮਾਰ ਪਿੰਟੂ ਪ੍ਰਧਾਨ ਨਗਰ ਕੌਂਸਲ ਕੋਟ ਈਸੇ ਖਾਂ, ਸੁਖਵਿੰਦਰ ਸਿੰਘ ਦਾਤੇਵਾਲਾ ਸਾਬਕਾ ਚੇਅਰਮੈਨ, ਜਗਜੀਵਨ ਸਿੰਘ ਲੁਹਾਰਾ ਸਰਪੰਚ,ਰਣਜੀਤ ਸਿੰਘ ਰਾਣਾ ਸਰਪੰਚ ਮਸੀਤਾਂ,ਸੀਨੀਅਰ ਅਕਾਲੀ ਆਗੂ ,ਗੁਰਮੀਤ ਸਿੰਘ ਗਗੜਾ ਪ੍ਰਧਾਨ ਟਰੱਕ ਯੂਨੀਅਨ ਅਤੇ ਬਲਵਿੰਦਰ ਸਿੰਘ ਬ੍ਰਹਾਮਕੇ ਆਦਿ ਨੇ ਵੀ ਸੰਬੋਧਨ ਕੀਤਾ। ਅੱਜ ਦੀ ਮੀਟਿੰਗ ਵਿਚ ਗੁਰਜੰਟ ਸਿੰਘ ਪੀ ਏ, ਜਗਸੀਰ ਸਿੰਘ ਸੀਰਾ ਸਾਬਕਾ ਸਰਪੰਚ, ,ਮਾਲਵਿੰਦਰ ਸਿੰਘ ਜਨੇਰ ਸਰਪੰਚ ਵਰੇ,ਗੁਰਮੇਲ ਸਿੰਘ ਸਰਪੰਚ, ਗੁਰਨਾਮ ਸਿੰਘ ਗਲੋਟੀ ਸਰਪੰਚ,ਭੁਪਿੰਦਰ ਸਿੰਘ ਚੂਹੜਚੱਕ ਸਰਪੰਚ,ਹਰਜੀਤ ਸਿੰਘ ਰਾਮਗੜ ਸਾਬਕਾ ਕੌਂਸਲਰ,ਬਿੱਟੂ ਭੁੱਲਰ ਸਰਪੰਚ,ਸੁਰਜੀਤ ਸਿੰਘ ਰਾਮਗੜ,ਤਾਰ ਸਿੰਘ ਨੈਸਲ,ਰਿੰਪੀ ਸਰਪੰਚ,ਬਾਬਾ ਮਹਿੰਦਰ ਸਿੰਘ ਤੋਂ ਇਲਾਵਾ ਜਥੇਬੰਦੀ ਦੇ ਸਮੂਹ ਆਗੂ  ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ ਅਤੇ ਪੰਚ ਭਾਰੀ ਗਿਣਤੀ ਵਿਚ ਪਹੁੰਚੇ ਹੋਏ ਸਨ।