ਕਪੂਰੇ ਪਿੰਡ ਦੀ ਕਾਂਗਰਸੀ ਮਹਿਲਾ ਆਗੂ ਨੇ ਵਿਰੋਧੀਆਂ ਤੇ ਲਗਾਇਆ ਝੂਠਾ ਪਰਚਾ ਦਰਜ ਕਰਵਾਉਣ ਦਾ ਦੋਸ਼

ਮੋਗਾ,31 ਜਨਵਰੀ (ਸਰਬਜੀਤ ਰੌਲੀ)- ਕੁੱਝ ਦਿਨ ਪਹਿਲਾ ਐਨ ਆਰ ਆਈ ਪਰਿਵਾਰ ਵਲੋਂ ਵਿਦੇਸ਼ ਸੱਦਣ ਦੇ ਨਾ ਤੇ ਮਾਰੀ ਠੱਗੀ ਨੂੰ ਲੈ ਕੇ ਪਿੰਡ ਕਪੂਰੇ ਨਿਵਾਸੀ ਰਣਜੀਤ ਸਿੰਘ ਵਲੋਂ ਜ਼ਹਿਰੀਲੀ ਦਵਾਈ ਪੀ ਕਿ ਆਤਮ ਹੱਤਿਆ ਕਰਨ ਤੋਂ ਬਾਅਦ ਸਿਆਸੀ ਦਬਾਅ ਹੇਠ ਪੁਲਿਸ ਵਲੋਂ ਮੁੱਕਦਮੇ ਵਿੱਚ ਸ਼ਾਮਲ ਕੀਤੀ ਪਿੰਡ ਕਪੂਰੇ ਦੀ ਮਹਿਲਾ ਕਾਂਗਰਸੀ ਆਗੂ ਮੈਡਮ ਪਰਮਜੀਤ ਕੌਰ ਅਤੇ ਉਸਦੇ ਪਤੀ ਦਿਲਬਾਗ ਸਿੰਘ ਨੇ ਅੱਜ ਜਮਾਨਤ ਤੇ ਆਉਣ ਉਪਰੰਤ ਅੱਜ ਆਪਣੇ ਨਿਵਾਸ ਸਥਾਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੇ ਪਿੰਡ ਦੇ ਕੁਝ ਵਿਅਕਤੀਆਂ ਨੇ ਸਿਆਸੀ ਰੰਜਿਸ ਕਾਰਨ ਮੇਰੇ ਅਤੇ ਮੇਰੇ ਪਤੀ ਦਿਲਬਾਗ ਸਿੰਘ ਨੂੰ ਝੂਠੇ ਮੁੱਕਦਮੇ ਵਿੱਚ ਫਸਾ ਕੇ ਮੇਰੇ ਸਿਆਸੀ ਕੈਰੀਅਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈੇ। ਬੀਬੀ ਪਰਮਜੀਤ ਕੌਰ ਨੇ ਕਿਹਾ ਕਿ ਮੇਰਾ ਪਰਿਵਾਰ ਖਾਨਦਾਨੀ ਪਰਿਵਾਰ ਹੈ । ਉਨਾ ਕਿਹਾ ਕਿ ਵਿਰੋਧੀਆਂ ਨੇ ਮੈਨੂੰ ਫਸਾਉਣ ਦੀ ਝੂਠੀਆਂ ਚਾਲਾਂ ਚੱਲੀਆਂ ਹਨ ਆਉਣ ਵਾਲੇ ਸਮੇ ਵਿੱਚ ਇਸ ਦੀ ਸਾਰੀ ਸੱਚਾਈ ਪਿੰਡ ਵਾਸੀਆਂ ਦੇ ਸਾਹਮਣੇ ਆ ਜਾਵੇਗੀ। ਉਨਾ ਕਿਹਾ ਜੋ ਰਣਜੀਤ ਸਿੰਘ ਵਲੋਂ ਪੈਸਿਆ ਦਾ ਦੇਣ ਲੈਣ ਹੋਇਆ ਸੀ ਉਹ 2012 ਹੋਇਆ ਸੀ ਜਦੋ ਕਿ ਇਨਾ ਪੈਸਿਆਂ ਦੇ ਦੇਣ ਲੈਣ ਨੂੰ ਲੈ ਕੇ ਮੈਨੂੰ ਪਤਾ ਤੱਕ ਨਹੀਂ ਸੀ। ਜਦੋਂ ਰਣਜੀਤ ਸਿੰਘ ਦੀ ਮੌਤ ਹੋ ਗਈ ਤਾਂ ਵਿਰੋਧੀਆਂ ਨੇ ਪਰਿਵਾਰ ਨੂੰ ਵਰਗਲਾ ਕੇ ਸਾਡੇ ਉਪੱਰ ਝੂਠਾ ਮਾਮਲਾ ਦਰਜ ਕਰਵਾ ਦਿੱਤਾ। ਇਸ ਮੌਕੇ ਉਨਾ ਪਾਰਟੀ ਦੇ ਸਮੂਹ ਵਰਕਰਾਂ ਤੇ ਅਹੁਦੇਦਾਰਾਂ ਵਲੋਂ ਪੂਰਨ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਇਸ ਮੌਕੇ ਦਿਲਬਾਗ ਸਿੰਘ,ਮੰਦਨਲਾਲ ਸਿੰਗਲਾ,ਜਗਦੇਵ ਸਿੰਘ,ਜਰਨੈਲ ਸਿੰਘ ਨੰਬਰਦਾਰ,ਹਰੀ ਸਿੰਘ,ਮਨਜੀਤ ਸਿੰਘ,ਸੁੱਖਦੇਵ ,ਭੋਲਾ ਸਿੰਗਲਾ,ਸੁਰਜੀਤ ਸਿੰਘ ਫੌਜੀ,ਬਰਿੰਦਰ ਸਿੰਘ,ਸ਼ਿੰਦਾ ਸਿੰਗਲਾ,ਜਸਪਾਲ ਕੌਰ,ਸਿਮਰਜੀਤ ਕੌਰ,ਬਲਵਿੰਦਰ ਕੌਰ,ਸਿਮਰਜੀਤ ਕੌਰ,ਪਵਨ ਬਾਵਾ,ਸੁਰਜੀਤ ਕੌਰ,ਕੁਲਵੰਤ ਕੌਰ,ਦਲਵੀਰ ਸਿੰਘ,ਗੋਸ਼ਾ ਮਾਂਗਟ ਆਦਿ ਹਾਜ਼ਰ ਸਨ।


