ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦਾ ਲੈਂਟਰ ਪਾਇਆ

ਸਮਾਲਸਰ,31 ਜਨਵਰੀ (ਜਸਵੰਤ ਗਿੱਲ)-ਕਸਬਾ ਸਮਾਲਸਰ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲੰਗਰ ਹਾਲ ਦਾ ਲੈਂਟਰ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿਕਰਤਾਰ ਸਿੰਘ ਗਿੱਲ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਪਹਿਲਾ ਜੋ ਲੰਗਰ ਹਾਲ ਸੀ ਉਹ ਬਹੁਤ ਹੀ ਛੋਟਾ ਸੀ ਇਸ ਲਈ ਕਮੇਟੀ ਨੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਲੰਗਰ ਹਾਲ ਦਾ ਨਿਰਮਾਣ ਸ਼ੁਰੂ ਕੀਤਾ ਜਿਸ ਦਾ ਲੈਂਟਰ ਸੰਗਤ ਦੀ ਸਹਾਇਤਾ ਨਾਲ ਪਾਇਆ ਗਿਆ। ਇਸ ਮੌਕੇ ਹੰਸ ਰਾਜ ਸ਼ਰਮਾ,ਅਮਰਜੀਤ ਸਿੰਘ,ਸੁਖਚੈਨ ਸਿੰਘ,ਠੇਕੇਦਾਰ ਜੱਸੀ ਤੇ ਰਾਜੂ,ਹਾਕਮ ਸਿੰਘ ਅਤੇ ਕਾਕਾ ਸਿੰਘ ਆਦਿ ਹਾਜ਼ਰ ਸਨ।