ਵਿੱਕੀ ਗੌਂਡਰ ਦੇ ਨੇੜਲੇ ਸਾਥੀ ਨੂੰ ਪੁਲਿਸ ਨੇ ਕੀਤਾ ਗਿ੍ਰਫਤਾਰ

ਤਰਨਤਾਰਨ ,31 ਜਨਵਰੀ (ਪੱਤਰ ਪਰੇਰਕ)-ਗੈਂਗਸਟਰਾਂ ਖਿਲਾਫ਼ ਕਰਵਾਈ ਤੇਜ਼ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਵਿੱਕੀ ਗੌਂਡਰ ਦੇ ਨੇੜਲੇ ਸਾਥੀ ਨੂੰ ਗਿ੍ਰਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ । ਇਹ ਕਾਰਵਾਈ ਮਜੀਠਾ ਪੁਲਿਸ ਵੱਲੋਂ ਕੀਤੀ ਗਈ ਜਦੋਂ ਪੁਲਿਸ ਪਾਰਟੀ ਨੇ ਤਰਨਤਾਰਨ ਦੇ ਪਿੰਡ ਝਬਾਲ ਵਿਚ ਰਹਿਣ ਵਾਲੇ ਗੈਂਗਸਟਰ ਗਗਨ ਪੰਡਿਤ ਨੂੰ ਕਾਬੂ ਕਰ ਲਿਆ । ਪੁਲਿਸ ਦੇ ਦਾਅਬੇ ਮੁਤਾਬਕ ਗਗਨ ਪੰਡਿਤ ਦੇ ਖਿਲਾਫ਼ 18 ਤੋਂ ਵੀ ਵੱਧ ਅਪਰਾਧਿਕ ਮਾਮਲੇ ਦਰਜ ਹਨ ।
ਜ਼ਿਕਰਯੋਗ ਹੈ ਕਿ ਗਗਨ ਪੰਡਿਤ ਪਿਛਲੇ ਦਿਨੀਂ ਮਾਰੇ ਗਏ ਵਿੱਕੀ ਗੌਂਡਰ ਦੇ ਸਾਥੀਆਂ ਅਮਿ੍ਰਤਪਾਲ ਬਾਠ ਅਤੇ ਲਵਪ੍ਰੀਤ ਦਾ ਕਰੀਬੀ ਸਾਥੀ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


