21 ਸਾਲ ਦੇ ਨੌਜਵਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਗੁਰਦਾਸਪੁਰ ,31 ਜਨਵਰੀ (ਪੱਤਰ ਪਰੇਰਕ)-ਆਰਥਿਕ ਤੰਗੀਆਂ ਤੁਰਸ਼ੀਆਂ ਦੀ ਦਲਦਲ ਵਿਚ ਧੱਸਦੀ ਜਾ ਰਹੀ ਕਿਰਸਾਨੀ ਨੂੰ ਹਾਲ ਦੀ ਘੜੀ ਕੋਈ ਸਹਾਰਾ ਮਿਲਦਾ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਨਿੱਤ ਦਿਨ ਕੋਈ ਨਾ ਕੋਈ ਕਿਸਾਨ ਮੌਤ ਨੂੰ ਗਲੇ ਲਗਾ ਕੇ ਆਪਣੇ ਪਰਿਵਾਰ ਨੂੰ ਰੌਦਿਆਂ ਕੁਰਲਾਉਂਦਿਆਂ ਛੱਡ ਜਾਂਦਾ ਹੈ । ਅਜਿਹੀ ਹੀ ਘਟਨਾ ਅੱਜ ਗੁਰਦਾਸਪੁਰ ਦੇ ਪਿੰਡ ਘੰੁਮਲ ਕਲਾਂ ਵਿਖੇ ਵਾਪਰੀ ਜਦੋਂ ਮਹਿਜ਼ 21 ਸਾਲ ਦੇ ਨੌਜਵਾਨ ਕਿਸਾਨ ਮੇਜਰ ਸਿੰਘ ਨੇ ਖੁਦਕੁਸ਼ੀ ਕਰ ਲਈ । ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੀ ਟੀਮ ਨੂੰ ਮਿਲੀ ਜਾਣਕਾਰੀ ਮੁਤਾਬਕ ਅਜੇ ਕੁਝ ਦਿਨ ਪਹਿਲਾਂ ਹੀ ਮੇਜਰ ਸਿੰਘ ਦਾ 6 ਜਨਵਰੀ 2018 ਨੂੰ ਵਿਆਹ ਹੋਇਆ ਸੀ ਪਰ ਅੱਜ ਉਸ ਨੇ ਖੁਦਕੁਸ਼ੀ ਵਾਲਾ ਮਾਰੂ ਕਦਮ ਚੁੱਕਦਿਆਂ ਪਰਿਵਾਰ ਨੂੰ ਦੁੱਖਾਂ ਦੀ ਦਲਦਲ ਵਿਚ ਧਕੇਲ ਦਿੱਤਾ । ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਮੇਜਰ ਸਿੰਘ ਦੇ ਸਿਰ 3 ਲੱਖ ਦਾ ਕਰਜ਼ਾ ਸੀ ਅਤੇ ਉਸ ਨੇ ਲੋਕਾਂ ਤੋਂ ਕਰਜ਼ਾ ਲੈ ਕੇ ਬੈਂਕ ਦਾ ਕਰਜ਼ਾ ਲਾਇਆ ਸੀ । ਉਸ ਦੇ ਮਾਂ-ਬਾਪ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਪਰਿਵਾਰ ਵਿਚ ਸਿਰਫ਼ ਦੋਨੋਂ ਭਰਾ ਰਹਿੰਦੇ ਸਨ ਅਤੇ ਆਪਣੀ ਪੰਜ ਕਨਾਲਾਂ ਜ਼ਮੀਨ ਵਿਚ ਵਾਹੀ ਕਰਦਿਆਂ ਰੋਜ਼ਗਾਰ ਦੀ ਤਲਾਸ਼ ਵਿਚ ਸਨ ਪਰ ਕੋਈ ਚਾਰਾ ਨਾ ਚੱਲਦਿਆਂ ਤੰਗ ਪਰੇਸ਼ਾਨ ਹੋ ਕੇ ਮੇਜਰ ਸਿੰਘ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ । 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ