ਮਿਲੇਨਿਅਮ ਵਰਲਡ ਸਕੂਲ ਦੀ ਨਵੀਂ ਬ੍ਰਾਂਚ ਨੇ ਪੌਦੇ ਵੰਡ ਕੇ ਬੱਚਿਆ ਨੂੰ ਦਿੱਤੀ ਸਕੂਲ ਬਾਰੇ ਜਾਣਕਾਰੀ

ਸਮਾਲਸਰ,31 ਜਨਵਰੀ (ਜਸਵੰਤ ਗਿੱਲ) ਪਿੰਡ ਪੰਜਗਰਾਂਈ ਖੁਰਦ ਵਿਖੇ ਮੋਗਾ-ਕੋਟਕਪੂਰਾ ਮਾਰਗ ‘ਤੇ ਮਿਲੇਨਿਅਮ ਵਰਲਡ ਸਕੂਲ ਦੀ ਨਵੀਂ ਖੁੱਲ੍ਹੀ ਬ੍ਰਾਂਚ ਨੇ ਅੱਜ ਕਸਬਾ ਸਮਾਲਸਰ ਦੇ ਡੇਰਾ ਬਾਬਾ ਕੌਲਦਾਸ ਵਿਖੇ ਬੱਚਿਆ ਨੂੰ 100 ਪੌਦੇ ਵੰਡ ਕੇ ਅਨੌਖੇ ਅਤੇ ਨਿਵੇਕਲੇ ਢੰਗ ਨਾਲ ਸਕੂਲ ਬਾਰੇ ਜਾਣਕਾਰੀ ਦਿੱਤੀ।ਬੱਚਿਆ ਅਤੇ ਮਾਪਿਆ ਨੂੰ ਸੰਬੋਧਨ ਕਰਦਿਆ ਵਾਇਸ ਚੈਅਰਮੈਨ ਰਾਘਵ ਸ਼ਰਮਾ ਨੇ ਸਕੂਲ ਦੀਆਂ ਆਧੁਨਿਕ ਸਹੂਲਤਾਂ ਬਾਰੇ ਕਿਹਾ ਕਿ ਮਿਲੇਨਿਅਮ ਵਰਲਡ ਸਕੂਲ ਇਸ ਇਲਾਕੇ ਦੇ ਬੱਚਿਆ ਲਈ ਇੱਕ ਵਰਦਾਨ ਸਾਬਤ ਹੋਵੇਗਾ ਜੋ ਕਿ ਬੱਚਿਆ ਦੇ ਭਵਿੱਖ ਨੂੰ ਹਰ ਢੰਗ ਨਾਲ ਹਰ ਖੇਤਰ ਵਿੱਚ ਰੌਸ਼ਨ ਕਰੇਗਾ।ਉਨ੍ਹਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਮਿਲੇਨਿਅਮ ਸਕੂਲ ਬੱਚਿਆ ਦੇ ਭਵਿੱਖ ਲਈ ਮਾਰਗ ਦਰਸ਼ਕ ਬਣੇਗਾ ਉੱਥੇ ਹੀ ਸਕੂਲ ਦੀ ਸਮੁੱਚੀ ਟੀਮ ਇਲਾਕੇ ਦੇ ਹਰ ਪਿੰਡ ਨੂੰ ਹਰਾ-ਭਰਾ ਅਤੇ ਸਾਫ-ਸੁਥਰਾ ਰੱਖਣ ਦੀ ਜਿੰਮੇਵਾਰੀ ਵੀ ਬਾਖੂਬੀ ਨਿਭਾਏਗੀ।ਉਨ੍ਹਾਂ ਕਿਹਾ ਸਕੂਲ ਵਲੋਂ ਸਮੇਂ-ਸਮੇਂ ਤੇ ਬੱਚਿਆ ਹੱਥੋਂ ਪੌਦੇ ਲਵਾ ਕੇ ਕੁਦਰਤ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਯਤਨ ਵੀ ਕੀਤੇ ਜਾਣਗੇ।ਉਨ੍ਹਾਂ ਸਮਾਗਮ ਵਿੱਚ ਪਹੁੰਚੇ ਬੱਚਿਆ ਦੇ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਇੱਕ ਵਾਰ ਬੱਚਿਆ ਨੂੰ ਸਾਡੇ ਸਕੂਲ ਵਿੱਚ ਦਾਖਲ ਜਰੂਰ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਸਾਡੇ ਸਕੂਲ ਅਤੇ ਬਾਕੀ ਸਕੂਲਾਂ ਦੀ ਸਿੱਖਿਆਂ ਨੀਤੀ ਵਿੱਚ ਫਰਕ ਪਤਾ ਲੱਗ ਸਕੇ।ਉਨ੍ਹਾਂ ਕਿਹਾ ਕਿ ਜਲਦ ਹੀ ਸਕੂਲ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਕਲਾਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ।ਮਾਪੇ ਆਪਣੇ ਬੱਚਿਆ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਲਈ ਹੁਣ ਤੋਂ ਹੀ ਸਾਡੇ ਨਾਲ ਸੰਪਰਕ ਕਰ ਸਕਦੇ ਹਨ।ਇਸ ਮੌਕੇ ਸਕੂਲ ਦੇ ਮਾਰਕੀਟਿੰਗ ਮੈਨੇਜਰ ਆਸ਼ੂਤੋਸ਼ ਗਰਗ,ਕੋ-ਆਰਡੀਨੇਟਰ ਮਿਸ ਸੋਨਮ,ਸਹਾਇਕ ਅਧਿਆਪਕ ਸ਼ਮਿਲ ਗਰਗ,ਮਨਿੰਦਰ ਕੌਰ,ਸੁਨੀਤਾ,ਨੀਲਮ ਤੋਂ ਇਲਾਵਾਂ ਅਮਰਜੀਤ ਸਿੰਘ ਯਮਲਾ,ਦੀਪਕ ਅਰੋੜਾ,ਮਾ.ਸੁਖਜਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਬੱਚੇ ਅਤੇ ਮਾਪੇ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


