ਮੋਗਾ ਵਿੱਚ ਅਰਥੀ ਫੂਕ ਮੁਜਾਹਰਾਂ 2 ਫਰਵਰੀ ਨੂੰ ,ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਮੋਟੀਵੇਟਰਾਂ ਵਲੋਂ ਮੰਤਰੀ ਬਾਜਵਾ ਦੇ ਘਰ ਦਾ ਘਿਰਾਉ 7 ਫਰਵਰੀ ਨੂੰ

ਮੋਗਾ 31 ਜਨਵਰੀ: (ਜਸ਼ਨ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੇ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਵਰਕਰਾਂ ਦੁਆਰਾ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਦਿਲਰਾਜ ਸਿੰਘ ਆਈ,ਏ,ਐਸ ਨੂੰ ਉਹਨਾਂ ਦੇ ਦਫਤਰ ਵਿੱਚ ਮਿਲ ਕੇ ਮੰਗ ਪੱਤਰ ਸੋਂਪਿਆਂ ਗਿਆ।ਜਿਸ ਬਾਰੇ ਜਾਣਕਾਰੀ ਦਿੰਦੇ ਜਥੇਬੰਦੀ ਦੇ ਸੂਬਾ ਪ੍ਰਧਾਨ ਰਵਿੰਦਰਜੀਤ ਸਿੰਘ ਗਿੱਲ ਅਤੇ ਮੋਗਾ ਜਿਲ਼੍ਹਾ ਪ੍ਰਧਾਨ ਬਲਜੀਤ ਸਿੰਘ ਸੰਧੂ ਨੇ ਸਾਂਝੇ ਤੋਰ ਤੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ-ਪਿੰਡ ਸਵੱਛਤਾ ਅਤੇ ਪੀਣ ਵਾਲੇ ਪਾਣੀ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ,ਪਾਣੀ ਦੀ 10 ਘੰਟੇ ਨਿਰਵਿਘਨ ਸਪਲਾਈ ਅਤੇ ਪਿੰਡਾਂ ਨੂੰ ਖੁੱਲੇ ਵਿੱਚ ਜੰਗਲ ਪਾਣੀ ਤੋਂ ਮੁਕਤ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਬਤੌਰ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਕੰਮ ਕਰ ਰਹੇ ਹਾਂ ਪਰ ਸਾਨੂੰ ਵਰਕਰਾਂ ਨੂੰ ਮਹੀਨਾਵਾਰ ਫਿਕਸ ਤਨਖਾਹ ਦੇਣ ਦੀ ਬਜਾਏ ਸਿਰਫ ਤੁੱਛ ਜਿਹੇ ਮਾਣ ਭੱਤੇ ਤੇ ਕੰਮ ਕਰਨਾ ਪੈ ਰਿਹਾ ਹੈ ਜਿਸ ਨਾਲ ਸਾਡੇ ਕਿਸੇ ਵੀ ਪਰਿਵਾਰ ਦਾ ਗੁਜਾਰਾ ਕਰ ਪਾਉਣਾ ਸੰਭਵ ਨਹੀ ਹੈ।ਅਤੇ ਇਸ ਮਾਣ ਭੱਤੇ ਰਾਹੀ ਕੰਮ ਕਰਵਾ ਕੇ ਵਰਕਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।ਸਾਡੀਆਂ ਮੁੱਖ ਮੰਗਾਂ ਮਹੀਨਾਵਾਰ ਪੱਕੀ ਤਨਖਾਂਹ ਅਤੇ ਅਗਾਹੂ ਵਿਭਾਗੀ ਕੰਮ ਮੋਜੂਦਾ ਵਰਕਰਾਂ ਨੂੰ ਹੀ ਦੇਣ ਸਬੰਧੀ ਅਸੀਂ ਆਪਣੀ ਜਥੇਬੰਦੀ ਵਲੋਂ ਵਿਭਾਗ ਦੇ ਉੱਚ-ਅਧਿਕਾਰੀਆਂ ਅਤੇ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਪਰ ਹਰ ਵਾਰ ਸੋਚ ਵਿਚਾਰ ਕਰ ਕੇ ਫੈਂਸਲਾਂ ਲੈਣ ਦਾ ਭਰੋਸਾ ਦੇ ਕੇ ਸਾਡੀਆਂ ਮੰਗਾਂ ਮੰਨਣ ਬਾਰੇ ਸਰਕਾਰ ਵਲੋਂ ਕੀਤੀ ਜਾ ਰਹੀ ਆਨਾ-ਕਾਨੀ ਦੇ ਰੋਸ ਵਜੋਂ ਯੂਨੀਅਨ ਵਲੋਂ ਪੂਰੇ ਪੰਜਾਬ ਵਿੱਚ 1 ਅਤੇ 2 ਫਰਵਰੀ ਨੂੰ ਹਰ ਜਿਲ੍ਹੇ ਵਿੱਚ ਸਰਕਾਰ ਦੀ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ ਅਤੇ 7 ਫਰਵਰੀ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਬਾਜਵਾ ਦੇ ਕਾਦੀਆਂ ਜਿਲ੍ਹਾ ਗੁਰਦਾਸਪੁਰ ਸਥਿਤ ਘਰ ਅੱਗੇ ਪੂਰੇ ਪੰਜਾਬ ਦੀਆਂ ਇੰਨਸਾਂਫ ਪਸੰਦ ਅਤੇ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਘਿਰਾਉ ਅਤੇ ਧਰਨਾਂ ਦਿੱਤਾ ਜਾਵੇਗਾ।ਫਿਰ ਵੀ ਅਗਰ ਸੁਣਵਾਈ ਨਹੀ ਹੁੰਦੀ ਤਾਂ ਮੰਤਰੀ ਦੇ ਘਰ ਦੇ ਬਾਹਰ ਹੀ ਭੁੱਖ ਹੜਤਾਲ ਅਤੇ ਮਰਨ ਵਰਤ ਵੀ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਸਭ ਦੀ ਜਿੰਮੇਵਾਰੀ ਸਰਕਾਰ ਅਤੇ ਵਿਭਾਗ ਦੀ ਹੋਵੇਗੀ।ਜਨਰਲ ਸਕੱਤਰ ਪੰਜਾਬ ਗਨਸ਼ਾਂਮ ਭਾਰਤੀ ਨੇ ਕਿਹਾ ਕਿ ਸਰਕਾਰ ਆਪਣੀਆਂ ਮਾਰੂ ਨੀਤੀਆਂ ਤਹਿਤ ਘਰ-ਘਰ ਨੌਕਰੀ ਦੇਣ ਦੇ ਵਾਅਦੇ ਦੇ ਉਲਟ ਪਹਿਲਾਂ ਤੋਂ ਰੁਜਗਾਰ ਕਰ ਰਹੇ ਮੁਲਾਜਮਾਂ ਨੂੰ ਬੇਰੁਜ਼ਗਾਰ ਕਰ ਉਹਨਾਂ ਦੇ ਘਰਾਂ ਦੇ ਚੁੱਲੇ ਠੰਡੇ ਕਰਨ ਵਿੱਚ ਲੱਗੀ ਹੋਈ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ ਸਾਰੇ ਕੱਚੇ ਮੁਲਾਜਮ ਅਤੇ ਕਿਸਾਨਾਂ ਨੂੰ ਇਸ ਧਰਨੇ ਵਿੱਚ ਸ਼ਾਮਿਲ ਹੋਣ ਦੀ ਪੁਰਜੋਰ ਅਪੀਲ ਵੀ ਕੀਤੀ ਇਸ ਮੌਕੇ ਤੇ ਉਹਨਾਂ ਨਾਲ ਜੰਥੇਬੰਦੀ ਦੇ ਸੂਬਾ ਕੈਸ਼ੀਅਰ ਮਨਦੀਪ ਕੌਰ,ਜਿਲ੍ਹਾ ਮੀਤ ਪ੍ਰਧਾਨ ਸੁਖਦੀਪ ਕੌਰ,ਜਿਲ੍ਹਾ ਸਕੱਤਰ ਪ੍ਰਮਿੰਦਰ ਸਿੰਘ,ਸੁਖਦਰਸ਼ਨ ਸਿੰਘ ਧਰਮਕੋਟ,ਜਗਸੀਰ ਸਿੰਘ ਬਾਘਾਪੁਰਾਣਾ,ਮੀਤਪਾਲ ਸਿੰਘ,ਪਰਮਿੰਦਰ ਕੌਰ,ਰਣਬੀਰ ਕੌਰ,ਮਹਿਲਾ ਵਿੰਗ ਮਨਪ੍ਰੀਤ ਕੋਰ,ਸੰਦੀਪ ਕੌਰ,ਰਜਿੰਦਰ ਸਿੰਘ,ਜੋਤ ਕੌਰ,ਰਾਮ ਚੰਦਰ,ਗੁਰਪ੍ਰੀਤ ਸਿੰਘ,ਵਰਿੰਦਰ ਸਿੰਘ,ਰਣਜੀਤ ਸਿੰਘ,ਵਰਿੰਦਰ ਸਿੰਘ ਅਤੇ ਹੋਰ ਵਰਕਰ ਆਹੁੱਦੇਦਾਰ ਮੋਜੂਦ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


