ਰੋਟਰੈਕਟ ਕਲੱਬ ਨੇ ‘ਖੂਨਦਾਨ ਮਹਾਂਦਾਨ ’ ਦੀਆਂ ਤਿਆਰੀਆਂ ਸਬੰਧੀ ਕੀਤੀ ਵਿਸ਼ੇਸ਼ ਬੈਠਕ

ਮੋਗਾ,1 ਫਰਵਰੀ (ਜਸ਼ਨ)-ਰੋਟਰੈਕਟ ਕਲੱਬ ਆਫ ਮੋਗਾ ਦੀ ਬੈਠਕ ਸਰਪ੍ਰਸਤ ਸਾਹਿਲ ਅਰੋੜਾ ਦੀ ਪ੍ਰਧਾਨਗੀ  ਹੇਠ ਹੋਈ । ਬੈਠਕ ਨੂੰ ਸੰਬੋਧਨ ਕਰਦਿਆਂ ਸਾਹਿਲ ਅਰੋੜਾ ਨੇ ਕਿਹਾ ਕਿ ਕਲੱਬ ਵੱਲੋਂ ਮਾਰਚ ਮਹੀਨੇ ਦੌਰਾਨ ਖੂਨਦਾਨ ਮਹਾਂਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਲੱਬ ਵੱਲੋਂ 12 ਮਾਰਚ ਤੋਂ 18 ਮਾਰਚ ਤੱਕ ਸ਼ਹਿਰ ਦੇ ਵੱਖ ਵੱਖ ਸਥਾਨਾਂ ’ਤੇ ਖੂਨਦਾਨ ਕੈਂਪ ਲਗਾਏ ਜਾਣਗੇ ਅਤੇ 18 ਮਾਰਚ ਨੂੰ ਵਿਸ਼ਾਲ ਕੈਂਪ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਲਗਾਇਆ ਜਾਵੇਗਾ। ਉਹਨਾਂ ਦੱਸਿਆ ਕਿ  ਇਸ ਮਹਾਂਦਾਨ ਕੈਂਪ ਦੀਆਂ ਤਿਆਰੀਆਂ ਸਬੰਧੀ ਵਰਕਰਾਂ ਦੀਆਂ ਡਿੳੂਟੀਆਂ ਲਗਾ ਦਿੱਤੀਆਂ ਗਈਆਂ ਹਨ। ਉਹਨਾਂ ਨੇ ਸ਼ਹਿਰਵਾਸੀਆਂ ਨੂੰ ਖੂਨਦਾਨ ਮਹਾਂਦਾਨ ਵਿਚ ਵੱਧ ਚੜ ਕੇ ਖੂਨਦਾਨ ਕਰਨ ਦੀ ਅਪੀਲ ਕੀਤੀ ਤਾਂ ਕਿ ਕਿਸੇ ਜ਼ਰੂਰਤਮੰਦ ਦੀ ਜ਼ਿੰਦਗੀ ਬਚਾਈ ਜਾ ਸਕੇ। ਉਹਨਾਂ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 7 ਫਰਵਰੀ ਨੂੰ ਕਲੱਬ ਵੱਲੋਂ ਸਰਦੀ ਦੇ ਮੌਸਮ ਦੇ ਮੱਦੇਨਜ਼ਰ ਝੁੱਗੀਆਂ ਝੌਪੜੀਆਂ ’ਚ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡੇ ਜਾਣਗੇ ਅਤੇ ਜੀਰਾ ਰੋਡ ਸਥਿਤ ਗੳੂਸ਼ਾਲਾ ’ਚ ਗੳੂ ਸੇਵਾ ਕੀਤੀ ਜਾਵੇਗੀ । ਇਸ ਬੈਠਕ ਵਿਚ ਸਰਪ੍ਰਸਤ ਸਾਹਿਲ ਅਰੋੜਾ,ਚੇਅਰਮੈਨ ਵਿਜੇ ਮਦਾਨ ,ਪ੍ਰਧਾਨ ਹਰੀਸ਼ ਮਲਿਕ ,ਸਕੱਤਰ ਅਜੇ ਰਾਮੂੰਵਾਲੀਆ,ਕੈਸ਼ੀਅਰ ਲਲਿਤ ਵਿਗ,ਸਾਹਿਲ ਬਜਾਜ ,ਸ਼ੁੱਭਮ ਮਿੱਤਲ,ਰੋਹਿਤ ਕੁਮਾਰ,ਸ਼ੁੱਭਮ ਆਹੂਜਾ,ਪਰਵਿੰਦਰ ਕੁਮਾਰ ,ਸ਼ੁਭਮ ਡਾਲਰ,ਅਭਿਸ਼ੇਕ ਬਾਂਸਲ,ਸੌਰਭ ਗੋਇਲ,ਰਾਹੁਲ ਗਰਗ,ਕਪਿਲ ਕਪੂਰ,ਸ਼ਿਵ ਕੌੜਾ,ਦੀਪਕ ਕੌੜਾ ਆਦਿ ਹਾਜ਼ਰ ਸਨ।