ਯੂਥ ਅਗਰਵਾਲ ਸਭਾ ਵੱਲੋਂ ਅਗਰਵਾਲ ਸਮਾਜ ਦੀ ਵਿਸ਼ੇਸ਼ ਡਾਇਰੈਕਟਰੀ ਜਾਰੀ ਕੀਤੀ ਜਾਵੇਗੀ-: ਡਾ: ਸੀਮਾਂਤ ਗਰਗ

ਮੋਗਾ,1 ਫਰਵਰੀ (ਜਸ਼ਨ)-ਕੱਲ ਦੇਰ ਸ਼ਾਮ ਸਥਾਨਕ ਭਾਰਤ ਮਾਤਾ ਮੰਦਿਰ ਵਿਖੇ ਯੂਥ ਅਗਰਵਾਲ ਸਭਾ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਚੇਅਰਮੈਨ ਡਾ: ਸੀਮਾਤ ਗਰਗ ਦੀ ਅਗਵਾਈ ਵਿਚ ਹੋਈ। ਮੀਟਿੰਗ ਦੌਰਾਨ ਸਭਾ ਦੇ ਅਗਲੇ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕੀਤੀ ਗਈ ਅਤੇ ਹੋਰ ਲੋਕ ਭਲਾਈ ਕਾਰਜਾਂ ਨੂੰ ਨੇਪਰੇ ਚੜਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਹਾਜ਼ਰ ਮੈਂਬਰਾਂ ਨੂੰ ਜਾਣਕਾਰੀ ਦਿੰਦਿਆਂ ਡਾ: ਸੀਮਾਂਤ ਗਰਗ ਨੇ ਦੱਸਿਆ ਕਿ 11 ਫਰਵਰੀ ਤੋਂ ਹਰ ਹਫ਼ਤੇ ਸ਼ਹਿਰ ਦੇ ਇਕ ਪਤਵੰਤੇ ਵਿਅਕਤੀ ਦੇ ਗ੍ਰਹਿ ਵਿਖੇ ਜਾ ਕੇ ਉਸ ਨੂੰ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਅਗਰਵਾਲ ਸਮਾਜ ਦੀ ਇਕ ਵਿਸ਼ੇਸ਼ ਡਾਇਰੈਕਟਰੀ ਤਿਆਰ ਕੀਤੀ ਜਾਵੇਗੀ ਜਿਸ ਵਿਚ ਅਗਰਵਾਲ ਸਭਾ ਨਾਲ ਸਬੰਧਿਤ ਮੈਂਬਰਾਂ ਦੇ ਨਾਲ ਨਾਲ ਅਗਰਵਾਲ ਸਮਾਜ ਦੀਆਂ ਜਾਤੀਆਂ ਦੀ ਸੂਚੀ ਵੀ ਪਾਈ ਜਾਏਗੀ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਸਮਾਜਿਕ ,ਧਾਰਮਿਕ ,ਵਪਾਰਿਕ ,ਸਿੱਖਿਆਤਮਕ ਸੇਵਾਵਾਂ ਵਿਚ ਅਹਿਮ ਸਥਾਨ ਪ੍ਰਾਪਤ ਕਰਨ ਵਾਲੇ ਅਗਰਵਾਲ ਸਮਾਜ ਨਾਲ ਸਬੰਧਤ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਡਾ: ਸੀਮਾਂਤ ਨੇ ਦੱਸਿਆ ਕਿ ਭਾਰਤ ਮਾਤਾ ਮੰਦਿਰ ਕਮੇਟੀ ਵੱਲੋਂ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੇ ਸਹਿਯੋਗ ਨਾਲ 11 ਫਰਵਰੀ ਨੂੰ ਭਾਰਤ ਮਾਤਾ ਮੰਦਿਰ ਵਿਖੇ ਵਿਸ਼ਾਲ ਮੈਡੀਕਲ ਚੈੱਕਅਪ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਯੂਥ ਅਗਰਵਾਲ ਸਭਾ ਦੀ ਟੀਮ ਵੱਧ ਚੜ ਕੇ ਸਹਿਯੋਗ ਕਰੇਗੀ । ਇਸ ਮੌਕੇ ਉਹਨਾਂ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਨੌਜਵਾਨਾਂ ਨੂੰ ਅਗਰਵਾਲ ਸਭਾ ਨਾਲ ਜੁੜਨ ਦਾ ਸੱਦਾ ਦਿੱਤਾ ਹੈ । ਜ਼ਿਲਾ ਪ੍ਰਧਾਨ ਮੰਗਤਰਾਮ ਗੋਇਲ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਬਾਘਾਪੁਰਾਣਾ,ਨਿਹਾਲ ਸਿੰਘ ਵਾਲਾ,ਬੱਧਣੀ ਕਲਾਂ ,ਧਰਮਕੋਟ ,ਅਜੀਤਵਾਲ,ਕੋਟ ਈਸੇਖਾਂ ਅਤੇ ਫਤਿਹਗੜ ਪੰਜਤੂਰ ਆਦਿ ਕਸਬਿਆਂ ਦੇ ਨੌਜਵਾਨਾਂ ਨੂੰ ਵੀ ਸੰਗਠਨ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤਾਂ ਕਿ ਅਗਰਵਾਲ ਸਭਾ ਇਕ ਮਜਬੂਤ ਸੰਗਠਨ ਵਜੋਂ ਉੱਭਰ ਸਕੇ। ਇਸ ਮੌਕੇ ਪ੍ਰਧਾਨ ਗੌਰਵ ਗਰਗ ਨੇ ਕਿਹਾ ਕਿ ਮੋਗਾ ਦੇ ਹਰ ਵਾਰਡ ਪੱਧਰ ’ਤੇ ਅਗਰਵਾਲ ਸਭਾ ਦੇ ਯੂਨਿਟ ਸਥਾਪਿਤ ਕੀਤੇ ਜਾਣਗੇ ਅਤੇ ਇਸ ਯੂਨਿਟ ਵਿਚ ਸ਼ਾਮਲ ਨੌਜਵਾਨ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਰਾਸ਼ਟਰ ਹਿਤ ਵਿਚ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਪਾ ਸਕਣ । ਇਸ ਮੌਕੇ ਜ਼ਿਲਾ ਪ੍ਰਧਾਨ ਗਗਨ ਨੌਹਰਿਆ,ਨਗਰ ਪ੍ਰਧਾਨ ਗੌਰਵ ਗਰਗ,ਮੋਹਿਤ ਉਪ ਪ੍ਰਧਾਨ,ਮੋਹਿਤ ਕਾਂਸਲ ,ਹਰਸ਼ ਗੋਇਲ ,ਰਸਿਕ ਗੁਪਤਾ,ਪ੍ਰਮੋਦ ਗਰਗ ,ਨਵੀਨ ਗਰਗ,ਰਿਸ਼ਭ ਗਰਗ ,ਮੋਹਿਤ ,ਵਿਨੀਤ ਬਾਂਸਲ,ਗਗਨ ਜਿੰਦਲ ਤੋਂ ਇਲਾਵਾ ਅਨੇਕਾਂ ਕਾਰਕੰੁਨ ਹਾਜ਼ਰ ਸਨ ।


