ਕੋਰਸ ਪੂਰਾ ਹੋਣ ‘ਤੇ ਅਰਜ਼ ਬਿਊਟੀ ਪਾਰਲਰ ਵਿਖੇ ਲੜਕੀਆਂ ਨੂੰ ਵੰਡੇ ਸਰਟੀਫਿਕੇਟ

ਬਾਘਾਪੁਰਾਣਾ/ਸਮਾਲਸਰ, 01 ਫਰਵਰੀ-( ਗਗਨਦੀਪ)-ਭਾਰਤ ਗਿਆਨ ਵਿਗਿਆਨ ਸੰਮਤੀ ਰਜਿ. ਚੰਡੀਗੜ (ਪੰਜਾਬ) ਵੱਲੋਂ ਨੇੜਲੇ ਸ਼ਹਿਰ ਬਾਘਾਪੁਰਾਣਾ ਅੰਦਰ ਸਥਿਤ ਅਰਜ਼ ਬਿਊਟੀ ਪਾਰਲਰ ਵਿਖੇ ਲੜਕੀਆਂ ਨੂੰ ਛੇ ਮਹੀਨੇ ਦਾ ਬਿਊਟੀ ਪਾਰਲਰ ਦਾ ਮੁੱਢਲਾ ਕੋਰਸ ਕਰਾਇਆ ਗਿਆ। ਇਸ ਕੋਰਸ ਦੇ ਪੂਰਾ ਹੋਣ ਉਪਰੰਤ ਬੀਤੇ ਦਿਨੀਂ ਜਿਲਾ ਮੋਗਾ ਦੇ ਸੁਪਰਵਾਈਜਰ ਮੈਡਮ ਜਸਵਿੰਦਰ ਕੌਰ ਨੇ ਲੜਕੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ। ਇਸ ਦੌਰਾਨ ਮੈਡਮ ਸਰਬਜੀਤ ਕੌਰ ਨੇ ਦੱਸਿਆ ਕਿ ਸੰਮਤੀ ਵੱਲੋਂ ਲਗਾਤਾਰ ਲੜਕੀਆਂ ਦੇ ਕਿੱਤਾ ਮੁੱਖੀ ਕੋਰਸ ਵੱਖ-ਵੱਖ ਥਾਵਾਂ ‘ਤੇ ਚੱਲਦੇ ਰਹਿੰਦੇ ਹਨ। ਇਸ ਮੌਕੇ ਮੈਡਮ ਕਿਰਨਜੀਤ ਕੌਰ ਅਤੇ ਮੈਡਮ ਸੋਨੀਆ ਵੀ ਹਾਜ਼ਰ ਸਨ।