ਪਿੰਡ ਤੋਤਾ ਸਿੰਘ ਵਾਲਾ ਵਿਖੇ ਸਰਬੱਤ ਦੇ ਭਲੇ ਲਈ ਸ਼੍ਰੀ ਅਖੰਡ ਸਾਹਿਬ ਦੇ ਭੋਗ 3 ਫਰਵਰੀ ਨੂੰ-: ਸੁੱਖ ਗਿੱਲ ,ਗੁਰਸਾਹਬ ਸਿੰਘ ਢਿੱਲੋਂ

ਮੋਗਾ, 2 ਫਰਵਰੀ (ਜਸ਼ਨ)- ਪਿੰਡ ਤੋਤਾ ਸਿੰਘ ਵਾਲਾ (ਮੋਗਾ) ਦੇ ਗੁਰਦੁਆਰਾ ਸਾਹਿਬ ਵਿੱਚ ਨਗਰ ਨਿਵਾਸੀਆਂ ,ਕਲੱਬ ਦੇ ਅਹੁੱਦੇਦਾਰਾਂ-ਅਤੇ ਕਲੱਬ ਮੈਬਰਾਂ ਵੱਲੋਂ ਅੱਜ ਸਰਬੱਤ ਦੇ ਭਲੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ। ਪਾਠਾਂ ਦੀ ਪ੍ਰਾਰੰਭਤਾ ਮੌਕੇ ਕਲੱਬ ਪ੍ਰਧਾਨ ਸੁੱਖ ਗਿੱਲ,ਮੀਤ ਪ੍ਰਧਾਨ ਸਤਨਾਮ ਸਿੰਘ,ਸੀਨੀ.ਮੀਤ ਪ੍ਰਧਾਨ ਰਣਜੀਤ ਸਿੰਘ,ਜਨਰਲ ਸਕੱਤਰ ਗੁਰਸਾਹਬ ਸਿੰਘ ਢਿੱਲੋਂ,ਕੈਸ਼ੀਅਰ ਤਲਵਿੰਦਰ ਸਿੰਘ,ਗੁਰਬਖਸ਼ੀਸ਼ ਸਿੰਘ ਡੀ.ਪੀ,ਕੱਕਾ ਸਿੰਘ ਗਿੱਲ,ਕੁਲਵੰਤ ਸਿੰਘ ਢਿੱਲੋਂ,ਬਲਜੀਤ ਸਿੰਘ ਜੁਲਕਾ,ਬਲਦੇਵ ਸਿੰਘ ਢਿੱਲੋਂ,ਇੰਦਰਜੀਤ ਗਿੱਲ,ਹੈਰੀ ਗਿੱਲ,ਮਨਜਿੰਦਰ ਮੰਨੂੰ,ਬਾਬਾ ਅੰਗਰੇਜ ਸਿੰਘ,ਬਾਬਾ ਰਿੰਕਾ,ਮਹਿਲ ਸਿੰਘ,ਸਾਰਜ ਸਿੰਘ ਅਤੇ ਗੁਰਸਿਮਰਨ ਸਿੰਘ ਹਾਜ਼ਰ ਸਨ। ‘ਸਾਡਾ ਮੋਗਾ ਡੌਟ ਕੌਮ’ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਸੁੱਖ ਗਿੱਲ ਤੇ ਗੁਰਸਾਹਬ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ‘ਸਰਬੱਤ ਦੇ ਭਲੇ’ ਦੇ ਫਲਸਫ਼ੇ ਨੂੰ ਮੁੱਖ ਰੱਖਦਿਆਂ ਨਗਰ ਨਿਵਾਸੀਆਂ ਅਤੇ ਕਲੱਬ ਮੈਂਬਰਾਂ ਵੱਲੋਂ ਇਹ ਪਾਠ ਆਰੰਭ ਕਰਵਾਏ ਗਏ ਹਨ। ਉਹਨਾਂ ਦੱਸਿਆ ਕਿ 3 ਫਰਵਰੀ ਦਿਨ ਐਤਵਾਰ ਨੂੰ ਸਵੇਰੇ 11ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਉਪਰੰਤ ਕਵੀਸ਼ਰੀ ਜੱਥੇ ਵੱਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾਵੇਗਾ ਅਤੇ ਗੁਰੂ ਕਾ ਅਤੁੱਟ ਲੰਗਰ ਸਾਰਾ ਦਿਨ ਵਰਤੇਗਾ ।


