ਸੱਜ ਵਿਆਹੀ 23 ਸਾਲਾ ਲੜਕੀ ਨੇ ਕੀਤੀ ਆਤਮ ਹੱਤਿਆ ,ਪੇਕੇ ਘਰ ਲਿਆ ਫਾਹਾ

ਬੰਬੀਹਾ ਭਾਈ ਕਾ, 2 ਫਰਵਰੀ (ਜਸਵੰਤ ਸਮਾਲਸਰ)- ਇਤਿਹਾਸਕ ਪਿੰਡ ਬੰਬੀਹਾ ਭਾਈ ਕਾ ਵਿਚ ਅੱਜ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਹਫ਼ਤਾ ਪਹਿਲਾਂ ਸੱਜ ਵਿਆਹੀ ਨੌਜਵਾਨ ਲੜਕੀ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ । ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਸਮਾਲਸਰ ਦੇ ਐੱਸ ਐੱਚ ਓ ਲਵਦੀਪ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 23 ਸਾਲਾ ਨਵਜੋਤ ਕੌਰ ਪੁੱਤਰੀ ਹਰਜਿੰਦਰ ਸਿੰਘ ਆਪਣੇ ਨਾਨਕੇ ਪਿੰਡ ਬਬੀਹਾ ਭਾਈ ਵਿਖੇ ਰਹਿੰਦੀ ਸੀ ,ਜਿਸ ਨੂੰ ਨਾਨਕਿਆਂ ਨੇ ਗੋਦ ਲਿਆ ਹੋਇਆ ਸੀ । ਪਿਛਲੇ ਹਫ਼ਤੇ ਹੀ ਨਵਜੋਤ ਕੌਰ ਦਾ ਵਿਆਹ ਬੰਠਿਡਾ ਜ਼ਿਲੇ ਦੇ ਪਿੰਡ ਖੇਮੂਆਣਾ ਦੇ ਪਰਿਵਾਰ ਵਿਚ ਕੀਤਾ ਗਿਆ ਸੀ ਅਤੇ ਹੁਣ ਉਸ ਨੂੰ ਉਸਦਾ ਨਾਨਕਾ ਪਰਿਵਾਰ ਬੰਬੀਹਾ ਭਾਈ ਵਿਖੇ ਮਿਲਣ ਲਈ ਲੈ ਕੇ ਆਇਆ ਸੀ  ਪਰ ਅੱਜ ਉਸ ਨੇ ਬੰਬੀਹਾ ਭਾਈ ਵਿਖੇ ਆਪਣੇ ਨਾਨਕੇ ਘਰ ਵਿਚ ਹੀ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ । ਸਮਾਲਸਰ ਪੁਲਿਸ ਵੱਲੋਂ ਆਤਮ ਹੱਤਿਆ ਦੇ ਕਾਰਨ ਜਾਣਨ ਲਈ ਤਫਤੀਸ਼ ਆਰੰਭ ਦਿੱਤੀ ਗਈ ਹੈ।