ਸ਼ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਲੰਡੇਕੇ ਦੀ ਅਗਵਾਈ ‘ਚ ਮੋਟਰਾਂ ’ਤੇ ਮੀਟਰ ਲਾਉਣ ਖਿਲਾਫ਼ ਰੋਹ ਭਰਪੂਰ ਪ੍ਰਦਰਸ਼ਨ

ਮੋਗਾ,2 ਫਰਵਰੀ (ਜਸ਼ਨ)- ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਸ: ਅਮਰਜੀਤ ਸਿੰਘ ਲੰਡੇਕੇ ਜ਼ਿਲਾ ਪ੍ਰਧਾਨ ਕਿਸਾਨ ਵਿੰਗ ਸ਼ੋ੍ਰਮਣੀ ਅਕਾਲੀ ਦਲ  ਦੀ ਅਗਵਾਈ ਵਿੱਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਹ ਭਰਪੂਰ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਪਾਰਟੀ ਵੱਲੋਂ ਐਲਾਨੇ ਚੋਣ ਮੇੇੈਨੀਫਿਸਟੋ  ਨੂੰ ਲਾਗੂ ਕਰਾਉਣ ਅਤੇ ਕਿਸਾਨਾਂ ਦੀਆਂ  ਮੋਟਰਾਂ ’ਤੇ ਮੀਟਰ ਲਾਉਣ ਤੇ ਵਿਰੋਧ ’ਚ ਰੋਸ ਪ੍ਰਦਸ਼ਨ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਦੇ ਦਿਸ਼ਾ ਨਿਰਦੇਸ਼ਾ ’ਤੇ ਅੱਜ ਅਕਾਲੀ ਦਲ ਦੇ ਆਗੂ ਅਤੇ ਵਰਕਰ ਪਹਿਲਾਂ ਜਥੇਦਾਰ ਦੀ ਕੋਠੀ ਇਕੱਠੇ ਹੋਏ ਅਤੇ ਬਾਅਦ ਵਿਚ ਕਾਫ਼ਲੇ ਦੇ ਰੂਪ ਵਿਚ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ ਦੀ ਅਗਵਾਈ ਵਿਚ ਜ਼ਿਲਾਂ ਪ੍ਰਬੰਧਕੀ ਕੰਪਲੈਕਸ ਪਹੰੁਚੇ। ਇਸ ਮੌਕੇ ‘ਸਾਡਾ ਮੋਗਾ ਡੋਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਸ: ਅਮਰਜੀਤ ਸਿੰਘ ਲੰਢੇਕੇ ਨੇ ਆਖਿਆ ਕਿ ਕਿਰਸਾਨੀ ਦਾ ਲੱਕ ਤਾਂ ਪਹਿਲਾਂ ਹੀ ਟੁੱਟ ਚੁੱਕਿਆ ਹੈ ਅਤੇ ਕਾਂਗਰਸ ਸਰਕਾਰ ਵੱਲੋਂ ਮੋਟਰਾਂ ’ਤੇ ਮੀਟਰ ਲਗਾ ਕੇ ਕਿਰਸਾਨੀ ’ਤੇ ਹੋਰ ਬੋਝ ਪਾਉਣਾ ਨਾ ਸਿਰਫ਼ ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਲਈ ਘਾਤਕ ਹੋਵੇਗਾ ਸਗੋਂ ਦੇਸ਼ ਦੇ ਅਰਥਚਾਰੇ ਲਈ ਵੀ ਆਤਮਘਾਤੀ ਕਦਮ ਸਾਬਤ ਹੋਵੇਗਾ।  

ਇਸ ਮੌਕੇ ਜ਼ਿਲਾ ਪ੍ਰੀਦਸ਼ ਮੈਂਬਰ ਸ: ਬੂਟਾ ਸਿੰਘ ਦੌਲਤਪੁਰਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਮੌਜੂਦਾ ਕਾਂਗਰਸ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ਼ ਡੱਟ ਕੇ ਆਵਾਜ਼ ਉਠਾਏਗਾ ਅਤੇ ਸੂਬੇ ਦੀ ਕਿਰਸਾਨੀ ਨੂੰ ਖੁਦਕੁਸ਼ੀਆਂ ਦੇ ਰਾਹ ਤੋਂ ਰੋਕ ਕੇ ਪੈਰਾਂ ਸਿਰ ਕਰਨ ਲਈ ਹਰ ਯਤਨ ਕਰੇਗਾ। ਇਸ ਮੌਕੇ ਇੰਜ: ਰਵਦੀਪ ਸਿੰਘ ਸਰਪੰਚ ਦਾਰਾਪੁਰ ,ਮੁਕੰਦ ਸਿੰਘ ਮੋਠਾਂਵਾਲੀ,ਬਲਜੀਤ ਸਿੰਘ ਜੱਸ ਮੰਗੇਵਾਲਾ, ਕੁਲਦੀਪ ਸਿੰਘ ਜੋਗੇਵਾਲਾ, ਗੁਰਦੀਪ ਸਿੰਘ ਮਹੇਸਰੀ, ਨਰਿੰਦਰ ਸਿੰਘ ਸਰੰਪਚ ਬੁੱਕਣਵਾਲਾ,ਜੁਗਰਾਜ ਸਿੰਘ ਡਗਰੂ, ਜਸਵਿੰਦਰ ਸਿੰਘ ਮੱਲੀਆਂਵਾਲਾ,ਕੁਲਵੰਤ ਸਿੰਘ ਮੱਲੀਆਂ ਵਾਲਾ,ਗੁਰਚਰਨ ਸਿੰਘ ਕਾਲੀਏ ਵਾਲਾ ਸਰਪੰਚ, ਹਰਮੇਲ ਸਿੰਘ ਪ੍ਰਧਾਨ ਖੁਖਰਾਣਾ, ਇੰਦਰਜੀਤ ਸਿੰਘ ਕਾਹਨ ਸਿੰਘ ਵਾਲਾ , ਮੁਕੰਦ ਸਿੰਘ ਬੁੱਕਣਵਾਲਾ, ਜਸਪਾਲ ਸਿੰਘ ਮੈਂਬਰ ਬਲਾਕ ਸਮੰਤੀ ਖੋਸਾ ਪਾਂਡੋ, ਅਜੀਤ ਸਿੰਘ ਭਾੳੂ ਮੋਗਾ, ਰਜਿੰਦਰ ਸਿੰਘ ਘੋਲੀਆ, ਜਗਜੀਤ ਸਿੰਘ ਮੰਡੀਰਾਂ ਨਵਾਂ ,ਗੁਰਮੀਤ ਸਿੰਘ ਸਾਫੂਵਾਲਾ ਆਦਿ ਆਗੂ ਤੇ ਵਰਕਰ ਹਾਜ਼ਰ ਸਨ। 
   ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ