ਖੇਤੀਬਾੜੀ ਮਸ਼ੀਨਰੀ ’ਤੇ ਸਬਸਿਡੀ ਲੈਣ ਲਈ ਦਰਖਾਸਤਾਂ ਦੀ ਮੰਗ 6 ਫਰਵਰੀ ਤੱਕ-- ਡਾ: ਹਰਜੋਤ ਕਮਲ

ਮੋਗਾ, 2 ਫਰਵਰੀ (ਜਸ਼ਨ):- ਪੰਜਾਬ ਦੇ ਕਿਸਾਨਾਂ ਲਈ ਪੰਜਾਬ ਖੇਤੀਬਾੜੀ ਵਿਭਾਗ ਵਲੋਂ ਭਾਰਤ ਸਰਕਾਰ ਦੀ ਮਦਦ ਨਾਲ ਫਸਲਾਂ ਦੀ ਰਹਿੰਦ ਖੂੰਹਦ ਨੂੰ ਜ਼ਮੀਨ ਵਿੱਚ ਗਾਲਣ ਲਈ ਸਬ-ਮਿਸ਼ਨ ਔਨ ਐਗਰੀਕਲਚਰਲ ਮੈਕੇਨਾਈਜੇਸ਼ਨ ਸਕੀਮ (ਖੇਤੀਬਾੜੀ ਮਸ਼ੀਨੀਕਰਨ ’ਤੇ ਉਪਦਾਨ) ਅਧੀਨ ਖੇਤੀ ਮਸ਼ੀਨਰੀ ਅਤੇ ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ ਸਬਸਿਡੀ ਦੇਣ ਵਾਸਤੇ ਖੇਤੀਬਾੜੀ ਵਿਭਾਗ ਕੋਲ 6 ਫਰਵਰੀ 2018 ਤੱਕ ਦਰਖਾਸਤਾਂ ਜਮਾਂ ਕਰਵਾਈਆਂ ਜਾ ਸਕਦੀਆਂ ਹਨ। ਇਹ ਸਬੰਧੀ ‘ਸਾਡਾ ਮੋਗਾ ਡੌਟ ਕੋਮ ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਹਲਕਾ ਮੋਗਾ ਦੇ ਐਮ.ਐਲ.ਏ. ਡਾ: ਹਰਜੋਤ ਕਮਲ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਸਕੀਮ ਦਾ ਫਾਇਦਾ ਲੈਣ ਅਤੇ ਵਾਤਾਵਰਨ ਨੂੰ ਬਚਾਉਣ ਅਤੇ ਕੁਦਰਤੀ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਲਈ ਪਹਿਲਕਦਮੀ ਕਰਨ। ਇਸ ਮੌਕੇ ਤੇ ਡਾ. ਹਰਨੇਕ ਸਿੰਘ ਰੋਡੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਕਿਸਾਨ ਖੇਤੀਬਾੜੀ ਦਫ਼ਤਰਾਂ ਵਿੱਚ ਫਾਰਮ ਦੇ ਨਾਮ ’ਤੇ ਪੰਜ ਹਜ਼ਾਰ ਦਾ ਡਰਾਫਟ, ਜ਼ਮੀਨ ਦੀ ਜਮਾਂਬੰਦੀ, ਟਰੈਕਟਰ ਦੀ ਰਜਿਸਟ੍ਰੇਸ਼ਨ ਕਾਪੀ ਅਤੇ ਫਰਮ ਦਾ ਕੱਚਾ ਬਿੱਲ, ਸਮੇਤ ਫਾਈਲ ਤਿਆਰ ਕਰਕੇ ਖੇਤੀਬਾੜੀ ਦਫ਼ਤਰਾਂ ਵਿੱਚ ਜਮਾਂ ਕਰਵਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਸਾਲ 2017-18 ਦੌਰਾਨ ਰਾਜ ਦੇ ਕਿਸਾਨਾਂ/ਸਹਿਕਾਰੀ ਸਭਾਵਾਂ/ਕਿਸਾਨ ਗਰੁੱਪਾਂ ਅਤੇ ਹੋਰ ਸੰਸਥਾਵਾਂ/ਵਿਅਕਤੀਆਂ ਦੀ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾਂਭਣ ਲਈ ਮਸ਼ੀਨਰੀ ਉਪਦਾਨ ਤੇ ਦਿੱਤੀ ਜਾਣੀ ਹੈ। ਮੋਗਾ ਜਿਲੇ ਵਿੱਚ 10 ਲੱਖ ਵਾਲੇ 3 ਸੈਂਟਰ, 25 ਲੱਖ ਵਾਲਾ 1 ਸੈਂਟਰ, ਇਸ ਤੋਂ ਇਲਾਵਾ ਚੋਪਰ ਅਤੇ ਮਲਚਰ 60, ਪਲਾਓ 14, ਸਬ ਸੁਆਇਲਰ 50, ਹੈਪੀ ਸੀਡਰ 17, ਕੰਬਾਇਨਾਂ ਦੇ ਮਗਰ ਐਸ.ਐਮ.ਐਸ. 100 ਤੋਂ ਇਲਾਵਾ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਵਿੱਚ 1 ਕਰੋੜ ਦੀ ਲਾਗਤ ਨਾਲ 3 ਸੈਂਟਰ ਖੋਲੇ ਜਾ ਰਹੇ ਹਨ।


