ਪੁਲਿਸ ਨੇ 300 ਲੀਟਰ ਲਾਹਣ ,ਛੋਟਾ ਹਾਥੀ ਅਤੇ ਬਿਨਾ ਨੰਬਰ ਮੋਟਰਸਾਈਕਲ ਕੀਤਾ ਬਰਾਮਦ , ਇਕ ਵਿਅਕਤੀ ਕਾਬੂ

ਫਿਰੋਜ਼ਪੁਰ,2 ਫਰਵਰੀ (ਪੰਕਜ)-ਪੰਜਾਬ ਪੁਲਿਸ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਿਲਾ ਫਿਰੋਜ਼ਪੁਰ ਦੇ ਐਸ ਐਸ ਪੀ ਸ: ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ’ਤੇ ਪਿਛਲੇ ਕੁਝ ਮਹੀਨਿਆਂ ਤੋਂ ਸਰਹੱਦੀ ਖੇਤਰਾਂ ਵਿਚ ਪੁਲਿਸ ਦੀ ਘਸ਼ਤ ਅਤੇ ਚੌਕਸੀ ਵਧਾ ਦਿਤੀ ਗਈ ਹੈ, ਜਿਸਦੇ ਨਤੀਜੇ ਵਜੋਂ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਸਦਰ ਪੁਲਿਸ ਨੇ ਇਕ ਵਿਅਕਤੀ ਕੋਲੋਂ 300 ਲੀਟਰ ਦੇ ਕਰੀਬ ਲਾਹਣ ਅਤੇ ਦੇਸ਼ੀ ਸ਼ਰਾਬ ਫੜੀ ਗਈ ਹੈ ਜਿਸ ਨੂੰ ਉਹ ਵੇਚਣ ਲਈ ਵੱਡੀਆਂ ਵਡੀਆਂ ਟਿਯੂਬਾਂ ਵਿਚ ਭਰਕੇ ਲੈ ਕੇ ਜਾਂਦਾ ਸੀ । ਪੁਲਿਸ ਨੇ ਬਰਾਮਦਗੀ ਉਪਰੰਤ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਇਸ ਮਾਮਲੇ ਸਬੰਧੀ ਥਾਣਾ ਸਦਰ ਪੁਲਿਸ ਦੇ ਐਸ ਐਚ ਓ ਗੁਰਵਿੰਦਰ ਸਿੰਘ ਭੁੱਲਰ ਨੇ ਵਿਅਕਤੀ ਕੋਲੋਂ 300 ਲੀਟਰ ਕੱਚੀ ਸ਼ਰਾਬ ਫੜੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਥਾਣਾ ਸਦਰ ਪੁਲਿਸ ਪਾਰਟੀ ਸ਼ੌਂਕੀ ਪੁਰਸ਼ਾ ਦੀ ਭਾਲ ਲਈ ਪਿੰਡ ਅਲੀਕੇ ਦੇ ਕੋਲ ਗਸਤ ਦੌਰਾਨ ਮੌਜੂਦ ਸੀ ਜਿਸ ਦੌਰਾਨ ਪੁਲਿਸ ਪਾਰਟੀ ਨੂੰ ਕਿਸੇ ਮੁਖਬਰ ਨੇ ਇਤਲਾਹ ਦਿਤੀ ਕਿ ਪਿੰਡ ਅਲੀ-ਕੇ ਦਾ ਰਹਿਣ ਵਾਲਾ ਵਰਿਆਮ ਸਿੰਘ ਪੁੱਤਰ ਬਹਾਦਰ ਸਿੰਘ ਜੋ ਕਿ ਭਾਰੀ ਮਾਤਰਾ ਵਿਚ ਨਜਾਇਜ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਦਾ ਹੈ ਜਿਸ ਤੇ ਰੇਡ ਕਰਨ ਦੇ ਨਜਾਇਜ ਸ਼ਰਾਬ ਬਰਾਮਦ ਕੀਤੀ ਜਾ ਸਕਦੀ ਹੈ ਜਿਸ ਨੂੰ ਅਮਲ ਵਿਚ ਲਿਆਂਦੀਆਂ ਥਾਣਾ ਸਦਰ ਪੁਲਿਸ ਨੇ ਵਰਿਆਮ ਸਿੰਘ ਨੂੰ ਰੇਡ ਦੌਰਾਨ ਕਾਬੂ ਕੀਤਾ ਤੇ ਉਸਦੇ ਕਬਜ਼ੇ ਵਿੱਚੋ ਲਾਹਣ ਅਤੇ ਦੇਸ਼ੀ ਸ਼ਰਾਬ ਬਰਾਮਦ ਕਰਦਿਆਂ ਇਕ ਛੋਟਾ ਹਾਥੀ, ਤੇ ਇਕ ਬਿਨਾ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ। ਪੁਲਿਸ ਉਸ ਕੋਲੋਂ ਪੁੱਛਗਿਛ ਕਰ ਰਹੀ ਹੈ ਕਿ ਉਹ ਕਿਥੇ ਕਿਥੇ ਨਜਾਇਜ ਸ਼ਰਾਬ ਸਪਲਾਈ ਕਰਦਾ ਸੀ ਅਤੇ ਉਸ  ਨਾਲ ਇਸ ਧੰਦੇ ਵਿਚ ਹੋਰ ਕਿਹੜੇ ਕਿਹੜੇ  ਲੋਕ ਸ਼ਾਮਿਲ ਹਨ।   

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ