ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਵਿਖੇ ‘ਇੰਟੇਲੈਕਚੁਅਲ ਪ੍ਰੋਪਰਟੀ ਰਾਈਟਸ’ ਵਿਸ਼ੇ ’ਤੇ ਲੈਕਚਰ ਕਰਵਾਇਆ

ਮੋਗਾ,2 ਫਰਵਰੀ (ਜਸ਼ਨ)- ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਵਿਖੇ ‘ਇੰਟੇਲੈਕਚੁਅਲ ਪ੍ਰੋਪਰਟੀ ਰਾਈਟਸ’ (ਆਈ ਪੀ ਆਰ) ਵਿਸ਼ੇ ’ਤੇ  ਲੈਕਚਰ ਕਰਵਾਇਆ ਗਿਆ। ਦਿੱਲੀ ਯੂਨੀਵਰਸਿਟੀ ਦੇ ਰਿਟਾਇਰਡ ਪਰੋਫੈਸਰ ਸ਼੍ਰੀ ਅਸ਼ਵਨੀ ਕੁਮਾਰ ਬਾਂਸਲ ਨੇ ਆਪਣੇ ਲੈਕਚਰ ਵਿਚ ‘ਇੰਟੇਲੈਕਚੁਅਲ ਪ੍ਰੋਪਰਟੀ ਰਾਈਟਸ’ ਦੇ ਵੱਖ ਵੱਖ ਤੱਥਾਂ ’ਤੇ ਵਿਸਥਾਰ ਨਾਲ  ਚਾਨਣਾ ਪਾਇਆ ਜਿਸ ਸਦਕਾ ਹਿਹ ਲੈਕਚਰ ਵਿਦਿਆਰਥੀਆਂ ਲਈ ਜਾਣਕਾਰੀ ਭਰਪੂਰ ਹੋ ਨਿਬੜਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਰਵਿੰਦਰ ਗੋਇਲ ਸੀ ਏ ਨੇ ਪਰੋਫੈਸਰ ਬਾਂਸਲ ਨੂੰ ਜੀ ਆਇਆਂ ਆਖਦਿਆਂ ਭਵਿੱਖ ਵਿਚ ਵੀ ਵਿਦਿਆਰਥੀਆਂ ਦਾ ਪੱਥ ਪਰਦਰਸ਼ਨ ਕਰਨ ਦੀ ਅਪੀਲ ਕੀਤੀ । ਇਸ ਮੌਕੇ ਕਾਲਜ ਕਮੇਟੀ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ ,ਸਾਬਕਾ ਸੀ ਐੱਮ ਓ ਤੇਜਿੰਦਰ ਕੁਮਾਰ ਗੁਪਤਾ,ਡਾਇਰੈਕਟਰ ਪ੍ਰਮੋਦ ਗੋਇਲ ,ਸੈਕਟਰੀ ਅਵਤਾਰ ਸਿੰਘ,ਪਰਿਸੀਪਲ ਡਾ: ਦਲੀਪ ਕੁਮਾਰ ,ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ ।