ਨਿਗਮ ਦੇ ਕੌਂਸਲਰਾਂ ਨੇ 7 ਫਰਵਰੀ ਨੂੰ ਬੁਲਾਈ ਮੀਟਿੰਗ, ਕਮਿਸ਼ਨਰ ਨੂੰ ਲਿਖਿਆ ਪੱਤਰ

ਮੋਗਾ, 2 ਫਰਵਰੀ (ਜਸ਼ਨ)-ਮੋਗਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਅਕਾਲੀ ਦਲ ਦੇ ਹੀ ਦੋ ਗੁੱਟਾਂ ਦੌਰਾਨ ਚੱਲ ਰਹੀ ਸਿਆਸੀ ਖਿਚੋਤਾੜ ਰੁੱਕਣ ਦਾ ਨਾਮ ਨਹੀਂ ਲੈ ਰਹੀ ਜਦਕਿ ਮੋਗਾ ਵਾਸੀ ਅਵਾਰਾਂ ਪਸ਼ੂਆਂ ,ਸੀਵਰੇਜ ਦੇ ਮਾੜੇ ਪ੍ਰਬੰਧਾਂ ,ਅਵਾਰਾਂ ਕੁੱਤਿਆਂ ,ਫੋਰ ਲੇਨ ਦੀਆਂ ਦੁਰਘਟਨਾਵਾਂ, ਟੁੱਟੀਆਂ ਸੜਕਾਂ ਅਤੇ ਹਿੰਦ ਪਾਕਿ ਬਾਡਰ ਵਰਗਾ ਨਾ ਪੂਰਾ ਹੋਣ ਵਾਲੇ ਉੱਚੇ ਪੁਲ ਤੋਂ ਉੱਡਦੀ ਧੂੜ ਆਦਿ ਤੋਂ ਪਰੇਸ਼ਾਨ ਅੱਕ ਚੁੱਕੇ ਹਨ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਬਿਆਨ ਸੁਣ ਸੁਣ ਥੱਕ ਚੁੱਕੇ ਹਨ । ਇਸੇ ਲੜੀ ਤਹਿਤ  ਪਿਛਲੇ ਸਮੇਂ ਵਿਚ ਕੁਝ ਕੌਂਸਲਰਾਂ ਨੇ ਹਾੳੂਸ ਦੀ ਮੀਟਿੰਗ ਸੱਦਣ ਲਈ ਧਰਨਾ ਵੀ ਦਿੱਤਾ ਸੀ ਪਰ ਵਿਧਾਇਕ ਡਾ: ਹਰਜੋਤ ਅਤੇ ਮੇਅਰ ਅਕਸ਼ਿਤ ਜੈਨ ਦੀ ਕੈਮਿਸਟਰੀ ਰੰਗ ਲਿਆਈ ਅਤੇ ਕੌਂਸਲਰਾਂ ਦੇ ਭਾਰੀ ਰੋਸ ਦੇ ਬਾਵਜੂਦ ਧਰਨਾ ਖਤਮ ਹੋ ਗਿਆ ਪਰ ਮੋਗੇ ਦੀ ਗ੍ਰਹਿ ਚਾਲ ਨਹੀਂ ਬਦਲੀ । ਹੁਣ ਕਈ ਮਹੀਨਿਆਂ ਬਾਅਦ ਹਾਈ ਕੋਰਟ ਦੇ ਆਦੇਸ਼ਾਂ ’ਤੇ ਨਜਾਇਜ਼ ਕਬਜ਼ੇ ਹਟਾਉਣ ਦੀ ਪਰਕਿਰਿਆ ਦੌਰਾਨ ਕੁਝ ਕੌਂਸਲਰਾਂ ਨੇ ਮੁੜ ਤੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ 19 ਜਨਵਰੀ ਨੂੰ ਲਿਖਤੀ ਪੱਤਰ ਦਿੰਦਿਆਂ ਰਿਕਿੳੂਜੀਸ਼ਨ ਮੀਟਿੰਗ ਬੁਲਾਉਣ ਲਈ ਬੇਨਤੀ ਕੀਤੀ ਸੀ ਪਰ ਇਸ ’ਤੇ ਕਮਿਸ਼ਨਰ ਨੇ ਕੋਈ ਕਾਰਵਾਈ ਨਹੀਂ ਕੀਤੀ। ਸੀਨੀਅਰ ਕੋਂਸਲਰ ਪਰੇਮ ਕੁਮਾਰ ਚੱਕੀ ਵਾਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਕਮਿਸ਼ਨਰ ਨੂੰ ਬੇਨਤੀ ਪੱਤਰ ਦਿੱਤੇ ਜਾਣ ਤੋਂ 15 ਦਿਨ ਬਾਅਦ ਵੀ ਕਿਸੇ ਤਰਾਂ ਦਾ ਕੋਈ ਹੰੁਗਾਰਾ ਨਹੀਂ ਮਿਲਿਆ ਇਸ ਕਰਕੇ ਮਿੳੂਸਪਲ ਐਕਟ 1976 ਦੇ ਮੁਤਾਬਕ ਸਮੂਹ ਕੌਂਸਲਰਾਂ ਨੇ 7 ਫਰਵਰੀ ਨੂੰ 11 ਵਜੇ ਕਾਰਪੋਰੇਸ਼ਨ ਦੇ ਮੀਟਿੰਗ ਹਾਲ ਵਿਚ ਮੀਟਿੰਗ ਰੱਖਣ ਦਾ ਫੈਸਲਾ ਲਿਆ ਹੈ। ਉਹਨਾਂ ਦੱਸਿਆ ਕਿ ਇਸ ਮੀਟਿੰਗ ਲਈ ਸਮੁੱਚੇ ਪ੍ਰਬੰਧ ਕਰਨ ਵਾਸਤੇ ਅਤੇ ਕਾਰਵਾਈ ਰਜਿਸਟਰ ਮੁਹੱਈਆ ਕਰਵਾਉਣ ਲਈ ਬਕਾਇਦਾ ਅੱਜ ਲਿਖਤੀ ਬੇਨਤੀ ਪੱਤਰ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ ਦੇ ਦਿੱਤਾ ਗਿਆ ਹੈ। ਇਸ ਸਬੰਧੀ ਅੱਜ ਹੋਈ ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ,ਬੀ ਜੇ ਪੀ ਦੇ ਜ਼ਿਲਾ ਪ੍ਰਧਾਨ ਤਿਰਲੋਚਨ ਸਿੰਘ ਗਿੱਲ,ਦੀਪਇੰਦਰ ਸਿੰਘ ਸੰਧੂ,ਗੋਵਰਧਨ ਪੋਪਲੀ,ਕਾਲਾ ਬਜਾਜ ਆਦਿ ਕੌਂਸਲਰ ਹਾਜ਼ਰ ਸੀ ।