ਭਾਰਤ ਦੀ ਟੀਮ ਦੇ ਵਰਲਡ ਕੱਪ ਜਿੱਤਣ ਤੇ ਐਮ.ਐਲ.ਏ. ਡਾ: ਹਰਜੋਤ ਕਮਲ ਨੇ ਦਿੱਤੀ ਵਧਾਈ

ਮੋਗਾ, 3 ਫਰਵਰੀ (ਜਸ਼ਨ)- ਭਾਰਤ ਦੀ ਅੰਡਰ 19 ਦੀ ਕਿ੍ਰਕੇਟ ਟੀਮ ਦੇ ਵਰਲਡ ਕੱਪ ਜਿੱਤਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੋਗਾ ਹਲਕੇ ਦੇ ਐਮ.ਐਲ.ਏ. ਡਾ: ਹਰਜੋਤ ਨੇ ਭਾਰਤ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਜਿੱਤ ਆਪਣੇ ਆਪ ਵਿੱਚ ਇਤਿਹਾਸਿਕ ਜਿੱਤ ਹੈ। ਉਨਾਂ ਕਿਹਾ ਕਿ ਇਸ ਜਿੱਤ ਲਈ ਭਾਰਤ ਦੀ ਸਮੁੱਚੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਕੇ ਜਿੱਥੇ ਪੂਰੇ ਵਿਸ਼ਵ ਵਿੱਚ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਹੀ ਪੂਰੇ ਭਾਰਤ ਵਿੱਚ ਲੋਕਾਂ ਨੇ ਇਸ ਜਿੱਤ ਦਾ ਖੂਬ ਜਸ਼ਨ ਮਨਾਂ ਕੇ ਪੂਰੀ ਟੀਮ ਦੀ ਹੌਂਸਲਾ ਅਫਜਾਈ ਕੀਤੀ ਹੈ। ਡਾ: ਹਰਜੋਤ ਕਮਲ ਨੇ ਕਿਹਾ ਕਿ ਸਾਨੂੰ ਨੌਜਵਾਨਾਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਇਸੇ ਤਰਾਂ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ।