ਅੰਤਰਰਾਸ਼ਟਰੀ ਫੈਸਟ ਵਿੱਚ ਛਾਈ ਸੰਤ ਬਾਬਾ ਭਾਗ ਸਿੰਘ ਸੰਸਥਾਵਾਂ ਦੀ ਵਿਦਿਆਰਥਣ ਰਾਜਵੀਰ

ਸੁਖਾਨੰਦ,3 ਫਰਵਰੀ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਵਿੱਚ ਬੁਲੰਦੀਆਂ ਛੋਹ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਨਾ ਸਿਰਫ਼ ਅਕਾਦਮਿਕ ਬਲਕਿ ਸਿੱਖਿਆਤਮਕ, ਸਹਿ-ਸਿੱਖਿਅਕ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਪ੍ਰੇਰਣਾ ਬਣਿਆ ਹੈ। ਕਾਲਜ ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨੂੰ ਬੜੇ ਮਾਣ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਫਰੀਦ ਗਰੁੱਪ ਆਫ਼ ਇੰਸਟੀਚਿਊਟ ਦਿਓਨ, ਬਠਿੰਡਾ ਵਿਖੇ ਆਯੋਜਿਤ ਵਿਬਗਿਓਰ ਅੰਤਰਰਾਸ਼ਟਰੀ ਫੈਸਟ ਦੌਰਾਨ ਐਂਕਰ ਹੰਟ ਵਿੱਚ ਵਿਦਿਆਰਥਣ ਰਾਜਵੀਰ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਉਹਨਾਂ ਦੱਸਿਆ ਕਿ ਰਾਜਵੀਰ ਨੇ ਸਨਮਾਨ ਚਿੰਨ ਦੇ ਨਾਲ 5100/- ਰੁਪਏ ਦਾ ਨਕਦ ਪੁਰਸਕਾਰ ਵੀ ਹਾਸਿਲ ਕੀਤਾ। ਐਮ.ਏ. ਭਾਗ ਦੂਜਾ ਰਾਜਨੀਤੀ ਸ਼ਾਸਤਰ ਦੀ ਇਹ ਹੋਣਹਾਰ ਵਿਦਿਆਰਥਣ ਪ੍ਰਤਿਭਾਸ਼ਾਲੀ ਕਲਾਕਾਰ ਹੈ ਅਤੇ ਯੁਵਕ ਮੇਲਿਆਂ ਵਿੱਚ ਵੀ ਕਾਲਜ ਦਾ ਨਾਮ ਰੁਸ਼ਨਾ ਚੁੱਕੀ ਹੈ। ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਨੇ ਵੀ ਰਾਜਵੀਰ ਦੀ ਇਸ ਪ੍ਰਾਪਤੀ ਲਈ ਉਸ ਨੂੰ ਸ਼ਾਬਾਸ਼ ਦਿੰਦੇ ਹੋਏ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।