ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦਾ ਨਿਹਾਲ ਸਿੰਘ ਵਾਲਾ ਪੁੱਜਣ ’ਤੇ ਮੁਸਲਿਮ ਭਾਈਚਾਰੇ ਵੱਲੋਂ ਸਵਾਗਤ

ਨਿਹਾਲ ਸਿੰਘ ਵਾਲਾ,5 ਫਰਵਰੀ(ਰਾਜਵਿੰਦਰ ਰੌਂਤਾ)-ਸਿੱਖ ਪ੍ਰਚਾਰਕ ਜਗਜੀਤ ਸਿੰਘ ਖਾਈ ਦੀ ਅਗਵਾਈ ਹੇਠ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਇਤਿਹਾਸਕ ਪਿੰਡ ਤਖ਼ਤੂਪੁਰਾ ਤੋਂ ਰਵਾਨਾ ਹੋ ਕੇ ਪਿੰਡ ਖਾਈ ਵਿਖੇ ਸਮਾਪਤ ਹੋਇਆ। ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬਾਨ ਜਥੇਦਾਰ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਜਥੇਦਾਰ ਹਰਪ੍ਰੀਤ ਸਿੰਘ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੇ ਤਖ਼ਤੂਪੁਰਾ ਦੇੇ ਇਤਿਹਾਸਕ ਗੁਰਦਵਾਰਾ ਸਾਹਿਬ ਵਿਖੇ ਮੌਜੂਦ ਸੰਗਤ ਨੂੰ ਸ਼ਬਦ ਗੁਰੂ ਨਾਲ ਜੁੜ ਕੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਨੂੰ ਆਪਣੀ ਜਿੰਦਗੀ ਵਿੱਚ ਢਾਲ ਕੇ ਸਿੱਖੀ ਦੇ ਅਸੂਲਾਂ ਤੇ ਪਹਿਰਾ ਦੇਣ ਲਈ ਕਿਹਾ। ਅਕਾਲ ਸਹਾਇ ਸਿੱਖ ਇੰਟਰਨੈਸ਼ਨਲ ਜਥੇਬੰਦੀ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਘੋਲੀਆ,ਸੰਤ ਗੁਰਜੰਟ ਸਿੰਘ ਸਲੀਣੇ ਵਾਲੇ,ਪਿ੍ਰੰਸੀਪਲ ਅਵਤਾਰ ਸਿੰਘ ਖੋਸਾ ਨੇ ਖਾਲਸੇ ਦੀ ਮਹੱਤਤਾ ਬਾਰੇ ਦੱਸਦਿਆਂ ਚੰਗੀ ਜੀਵਨ ਜਾਚ ਬਣਾਉਣ ਲਈ ਪ੍ਰੇਰਿਆ।

ਗਰੀਨ ਵੈਲੀ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ,ਗੁਰੂ ਅਮਰਦਾਸ ਸਕੂਲ ਸਮਾਧ ਭਾਈ ਤੇ ਐਮ ਜੀ ਸਕੂਲ ਨਿਹਾਲ ਸਿੰਘ ਵਾਲਾ ਦੇ ਬੱਚਿਆਂ ਨੇ ਧਾਰਮਿਕ ਵਿਚਾਰ ਲਿਖੀਆਂ ਤਖਤੀਆਂ ਅਤੇ ਬੈਂਡ ਨਾਲ ਹਾਜ਼ਰੀ ਲਗਵਾਈ। ਪਿੰਡਾਂ ਦੇ ਸ਼ਰਧਾਲੂ ਮਰਦ ਔਰਤਾਂ ਵੀ ਨਗਰ ਕੀਰਤਨ ਦੇ ਨਾਲ ਨਾਲ ਚੱਲ ਰਹੇ ਸਨ। । ਮੁਸਲਿਮ ਭਾਈਚਾਰੇ ਦੇ ਕੌਮੀ ਆਗੂ ਡਾ.ਫਕੀਰ ਮੁਹੰਮਦ ਦੀ ਅਗਵਾਈ ਹੇਠ ਮੁਸਲਿਮ ਵਫ਼ਦ ਨੇ ਵਿਸ਼ਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਪੰਜ ਪਿਆਰਿਆਂ ਦਾ ਸਨਮਾਨ ਕੀਤਾ। ਨਗਰ ਪੰਚਾਇਤ ਪ੍ਰਧਾਨ ਇੰਦਰਜੀਤ ਗਰਗ ਦੀ ਅਗਵਾਈ ਹੇਠ ਅਤੁੱਟ ਲੰਗਰ ਲਗਾਇਆ ਅਤੇ ਨਗਰ ਕੀਰਤਨ ਦਾ ਸਵਾਗਤ ਕੀਤਾ। ਭਾਈ ਰਾਜਿੰਦਰ ਸਿੰਘ ਮਨੈਜਰ ਤਖ਼ਤੂਪੁਰਾ ਗੁਰਦਵਾਰਾ,ਪ੍ਰਧਾਨ ਇੰਦਰਜੀਤ ਗਰਗ,ਡਾ.ਫਕੀਰ ਮੁਹੰਮਦ,ਸੁਖਵੀਰ ਜੱਸਲ,ਸੰਤ ਜਗਦੇਵ ਮੁਨੀ,ਲਾਇਨਜ ਪ੍ਰਧਾਨ ਰੂਪ ਲਾਲ ਮਿੱਤਲ,ਬ੍ਰਾਹਮਣ ਸਭਾ ਪ੍ਰਧਾਨ ਰਾਮ ਲਾਲ ,ਚੇਅਰਮੈਨ ਗੁਰਪ੍ਰੀਤ ਬਰਾੜ,ਸੋਨੂ ਗਿੱਲ ,ਪਿ੍ਰੰਸੀਪਲ ਇੰਦੂ ਅਰੋੜਾ ,ਮਨਸੂਰ ਆਲਮ,ਨੌਸ਼ਾਦ ਆਲਮ ,ਰਮਜਾਨ ,ਟਹਿਲ ਸਿੰਘ ਧੂੜਕੋਟ,ਜਸਪਤ ਰਾਏ ,ਪ੍ਰਗਟ ਸਿੰਘ ਖਾਈ,ਗੁਰਮੇਲ ਸਿੰਘ,ਬਲਵੰਤ ਰਾਏ ਗਰਗ,ਲਖਵਿੰਦਰ ਸਿੰਘ,ਅਮਰਜੀਤ ਕੌਰ ਧਾਲੀਵਾਲ,ਲਿਵਤਾਰ ਸਿੰਘ ,ਜਗਸੀਰ ਭਾਊ,ਗੁਰਪ੍ਰੀਤ ਬੱਬੀ ਸਮੇਤ ਸ਼ਹਿਰ ਤੇ ਇਲਾਕੇ ਦੀਆਂ ਸਖਸ਼ੀਅਤਾਂ ਤੇ ਸੰਗਤ ਮੌਜੂਦ ਸੀ। ਸੁਭਾ ਦਸ ਵਜੇ ਤੋਂ ਤਖਤੂਪੁਰਾ ਤੋਂ ਚੱਲ ਕੇ ਦੇਰ ਸ਼ਾਮ ਪਿੰਡ ਖਾਈ ਪੁੱਜੇ ਵਿਸ਼ਾਲ ਨਗਰ ਕੀਰਤਨ ਵਿੱਚ ਰਾਗੀ ਢਾਡੀ ਜਥੇਆਂ ਨੇ ਹਾਜਰੀ ਲਵਾਈ ਅਤੇ ਪਿੰਡਾਂ ਵਿੱਚ ਸਵਾਗਤ ਕੀਤਾ ਗਿਆ। ਪ੍ਰਬੰਧਕ ਤੇ ਸਿੱਖ ਪ੍ਰਚਾਰਕ ਜਗਜੀਤ ਸਿੰਘ ਖਾਈ ਨੇ ਦੱਸਿਆ ਕਿ ਸਾਡਾ ਮਕਸਦ ਨਿਰੋਲ ਸਿੱਖੀ ਤੇ ਗੁਰੂ ਸਹਿਬਾਨ ਦੇ ਜੀਵਨ ਆਦਰਸ਼ ਦਾ ਪ੍ਰਚਾਰ ਕਰਨਾ ਹੈ।


