ਕਿਸਾਨ ਵੱਲੋਂ ਖੁਦਕੁਸ਼ੀ , ਕਰਜ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਨੌਜਵਾਨ

ਤਰਨਤਾਰਨ,6 ਫਰਵਰੀ (ਪੱਤਰ ਪਰੇਰਕ)-ਖੁਦਕੁਸ਼ੀਆਂ ਦੇ ਰਾਹ ਪਈ ਕਿਰਸਾਨੀ ਨੂੰ ਸ਼ਾਇਦ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ ,ਇਸੇ ਕਰਕੇ ਮਹਿਜ਼ 6 ਲੱਖ ਦੇ ਕਰਜ਼ੇ ਦੇ ਬੋਝ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਕਿਸਾਨ ਨੇ ਆਤਮ ਹੱਤਿਆ ਕਰ ਲਈ। ਤਰਨਤਾਰਨ ਜ਼ਿਲੇ ਦੇ ਪਿੰਡ ਮੰੁਡਾ ਨਿਵਾਸੀ ਕਿਸਾਨ ਬਲਰਾਜ ਸਿੰਘ ਦੇ ਸਿਰ ’ਤੇ 6 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਕਾਰਨ ਉਹ ਕਾਫ਼ੀ ਸਮੇਂ ਤੋਂ ਪਰੇਸ਼ਾਨ ਚੱਲਿਆ ਆ ਰਿਹਾ ਸੀ । ਪਿੰਡ ਵਾਸੀਆਂ ਨੇ ਦੱਸਿਆ ਕਿ ਬਲਰਾਜ ਕਰਜ਼ੇ ’ਤੇ ਵੱਧ ਰਹੇ ਵਿਆਜ ਤੋਂ ਤਨਾਅ ਵਿਚ ਸੀ ਅਤੇ ਰੰਿਹਦੀ ਖੂੰਹਦੀ ਕਸਰ ਉਸ ਸਮੇਂ ਪੂਰੀ ਹੋ ਗਈ ਜਦੋਂ ਰਣਜੀਤ ਸਿੰਘ ਨਾਮ ਦੇ ਆੜਤੀ ਨੇ ਕਰਜ਼ਾ ਨਾ ਮੋੜਨ ਦੇ ਇਵਜ਼ ਵਜੋਂ ਉਸ ਦੀ ਜ਼ਮੀਨ ’ਤੇ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਤੇ ਇੰਝ ਬਲਰਾਜ ਦੀ ਜ਼ਮੀਨ ਹੜਪਣ ਦੀ ਕੋਸ਼ਿਸ਼ ਉਸ ਲਈ ਜਾਨਲੇਵਾ ਹੋ ਨਿਬੜੀ । ਆੜਤੀਏ ਤੋਂ ਦੁਖੀ ਹੋ ਕੇ ਬਲਰਾਜ ਸਿੰਘ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ । ਥਾਣਾ ਮਾਨੋ ਚਾਹਲ ਦੀ ਪੁਲਿਸ ਨੇ ਬਲਰਾਜ ਸਿੰਘ ਦੀ ਪਤਨੀ ਦੀ ਸ਼ਿਕਾਇਤ ‘ਤੇ  ਆੜਤੀ ਰਣਜੀਤ ਸਿੰਘ ਨਿਵਾਸੀ ਕੋਟ ਮੁਹੰਮਦ ਖਾਨ ਦੇ ਖਿਲਾਫ਼ ਧਾਰਾ 306 ਦੇ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ ਜਦਕਿ ਪੁਲਿਸ ਨੇ ਮਿ੍ਰਤਕ ਬਲਰਾਜ ਸਿੰਘ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ