ਮਲਟੀ-ਸ਼ਪੈਸ਼ਲਟੀ ਮੁੱਫਤ ਜਾਂਚ ਕੈਂਪ 11 ਫਰਵਰੀ ਨੂੰ- ਡਾ:ਸੀਮਾਂਤ ਗਰਗ

ਮੋਗਾ, 6 ਫਰਵਰੀ (ਜਸ਼ਨ) ਵਿਸ਼ਵ ਹਿੰਦੂ ਪਰਿਸ਼ਦ ,ਬਜਰੰਗ ਦਲ,ਭਾਰਤ ਮਾਤਾ ਮੰਦਿਰ ਕਮੇਟੀ ਅਤੇ ਦੁਰਗਾ ਵਾਹਿਨੀ ਦੀ ਸੰਯੁਕਤ ਮੀਟਿੰਗ ਅੱਜ ਭਾਰਤ ਮਾਤਾ ਮੰਦਿਰ ’ਚ ਬਜਰੰਗ ਦਲ ਪੰਜਾਬ ਦੇ ਸਹਿ ਸੂਬਾ ਸੰਯੋਜਕ ਰਾਜਪਾਲ ਠਾਕੁਰ ,ਵਿਹਿਪ ਦੇ ਜ਼ਿਲਾ ਪ੍ਰਧਾਨ ਵਿਜੇ ਅਰੋੜਾ,ਮੰਦਿਰ ਕਮੇਟੀ ਦੇ ਪ੍ਰਧਾਨ ਡਾ: ਸੀਮਾਂਤ ਗਰਗ ਦੀ ਪ੍ਰਧਾਨਗੀ ’ਚ ਆਯੋਜਿਤ ਕੀਤੀ ਗਈ। ਬੈਠਕ ਨੂੰ ਸੰਬੋਧਿਤ ਕਰਦਿਆਂ ਪਤਵੰਤਿਆਂ ਨੇ ਦੱਸਿਆ ਕਿ ਬਜਰੰਗ ਦਲ ,ਭਾਰਤ ਮਾਤਾ ਮੰਦਿਰ ਅਤੇ ਦੁਰਗਾ ਵਾਹਿਣੀ ਵੱਲੋਂ ਸੰਯੁਕਤ ਤੌਰ ’ਤੇ ਵਿਸ਼ਾਲ ਮਲਟੀਸ਼ਪੈਸ਼ਲਟੀ ਮੁੱਫਤ ਜਾਂਚ ਕੈਂਪ 11 ਫਰਵਰੀ ਨੂੰ ਭਾਰਤ ਮਾਤਾ ਮੰਦਿਰ ਪੁਰਾਣੀ ਦਾਣਾ ਮੰਡੀ ’ਚ ਲਗਾਇਆ ਜਾ ਰਿਹਾ ਹੈ। ਇਸ ਕੈਂਪ ’ਚ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਲੁਧਿਆਣਾ ਤੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ: ਰਾਜੀਵ ਗਰਗ,ਪੇਟ ਅਤੇ ਸਰਜਰੀ ਦੇ ਮਾਹਿਰ ਡਾ: ਸੁਰੇਸ਼ ਗੁਪਤਾ ਅਤੇ ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ: ਚੰਦਨ ਸਿੰਗਲਾ ਪਹੰੁਚੇ ਮਰੀਜ਼ਾਂ ਦੀ ਜਾਂਚ ਕਰਨਗੇ। ਇਸ ਦੇ ਨਾਲ ਹੀ ਕੈਂਪ ਵਿਚ ਪਹਿਲੀ ਵਾਰ ਵੱਖ ਵੱਖ ਬੁਧੀਜੀਵੀਆਂ ਵੱਲੋਂ ਲੋਕਾਂ ਨੂੰ ਮੁੱਫਤ ਸਲਾਹ ਮਸ਼ਵਰਾ ਦਿੱਤਾ ਜਾਵੇਗਾ। ਇਸ ਕੈਂਪ ਵਿਚ ਐਡਵੋਕੇਟ ਵਰਿੰਦਰ ਗਰਗ ਕਾਨੂੰਨੀ ਸਲਾਹ ,ਪ੍ਰੋ: ਸੰਦੀਪ ਸੇਠੀ ,ਮੇਜਰ ਪ੍ਰਦੀਪ ਕੁਮਾਰ ਸਿੱਖਿਆ ਸੰਬਧੀ ਸਲਾਹ ਅਤੇ ਬੱਚਿਆਂ ਦੇ ਉਜਵਲ ਭਵਿੱਖ ਲਈ ਚੋਣ ਸਬੰਧੀ ਹਰਸ਼ ਗੋਇਲ ਅਤੇ ਰਿਸ਼ੀ ਮਨਚੰਦਾ ਸਲਾਹ ਦੇਣਗੇ। ਇਸ ਕੈਂਪ ਸਬੰਧੀ ‘ਸਾਡਾ ਮੋਗਾ ਡੌਟ ਕੌਮ ’ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਵਿਜੇ ਅਰੋੜਾ ਅਤੇ ਡਾ:ਸੀਮਾਂਤ ਗਰਗ ਨੇ ਦੱਸਿਆ ਕਿ ਸਨਾਤਨ ਅਤੇ ਧਾਰਮਿਕ ਪਰੰਪਰਾ ਦੇ ਨਾਲ ਸਮਾਜ ਸੇਵਾ ਦੇ ਕਾਰਜਾਂ ਵਿਚ ਵੱਧ ਚੜ ਕੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਂਚ ਕੈਂਪ ਵਿਚ ਆ ਕੇ ਲਾਹਾ ਪ੍ਰਾਪਤ ਕਰਨ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁੱਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ । ਇਸ ਮੌਕੇ ਸੁਭਾਸ਼ ਗਰੋਵਰ ,ਦਿਨੇਸ਼ ਬਾਂਸਲ ,ਦੀਪਕ ਮਹਿੰਦੀਰੱਤਾ,ਰਾਜਿੰਦਰ ਕੋਹਲੀ,ਵਿਜੇ ਅਰੋੜਾ,ਅਮਨ ਸਿੰਗਲਾ, ਹਰਸ਼ ਗੋਇਲ ,ਪ੍ਰਦੀਪ ਸਿੰਘ,ਰਾਜ ਕੁਮਾਰ ਲਾਟੀ ਧਮੀਜਾ ,ਜਿਤੇਸ਼ ਸ਼ਰਮਾ,ਰਜਿੰਦਰ ਸਿੰਘ ਲੱਕੀ ,ਕੁਣਾਲ ਸ਼ਰਮਾ,ਅਜੇ ਪੱਬੀ,ਰਾਜੇਸ਼ ਬੱਬਰ ,ਅਰੁਣ ਮਿੱਤਲ,ਡਾ: ਰਚਿਤ ਗਰਗ,ਵਿਭੋਰ ਸੂਦ,ਸਿਧਾਰਥ ਮਹਾਜਨ ਅਤੇ ਸਮਾਜ ਸੇਵੀ ਹਾਜ਼ਰ ਸਨ।


