ਸਮਾਲਸਰ ਸਮਾਜ ਸੇਵਾ ਸੰਮਤੀ ਨੇ ਨਵੀਂ ਕਮੇਟੀ ਦੀ ਕੀਤੀ ਚੋਣ, ਡਾ:ਬਲਰਾਜ ਸਿੰਘ ਰਾਜੂ ਬਣੇ ਸੰਮਤੀ ਦੇ 14 ਵੀਂ ਵਾਰ ਪ੍ਰਧਾਨ

ਸਮਾਲਸਰ,7 ਫਰਵਰੀ (ਜਸਵੰਤ ਗਿੱਲ)- ਕਸਬਾ ਸਮਾਲਸਰ ਵਿਖੇ ਚੱਲ ਰਹੀ ਸਮਾਲਸਰ ਸਮਾਜ ਸੇਵਾ ਸੰਮਤੀ ਦੀ ਇੱਕ ਵਿਸ਼ੇਸ਼ ਇਕੱਤਰਤਾ ਸੰਮਤੀ ਪ੍ਰਧਾਨ ਡਾ: ਬਲਰਾਜ ਸਿੰਘ ਰਾਜੂ ਦੀ ਅਗਵਾਈ ਹੇਠ ਹੋਈ। ਇਸ ਵਿਸ਼ੇਸ਼ ਇਕੱਤਰਤਾ ਦੌਰਾਨ ਸੰਮਤੀ ਨੇ ਆਪਣੀ ਨਵੀਂ ਕਮੇਟੀ ਦੀ ਚੋਣ ਕੀਤੀ। ਸੰਮਤੀ ਵੱਲੋਂ ਡਾ: ਬਲਰਾਜ ਸਿੰਘ ਰਾਜੂ ਨੂੰ  ਲਗਾਤਾਰ  14 ਵੀਂ ਵਾਰ ਸੰਮਤੀ ਦਾ ਪ੍ਰਧਾਨ ਚੁਣਿਆ ਗਿਆ। ਉਨਾਂ ਤੋਂ ਇਲਾਵਾ ਪੈ੍ਰਜੈਕਟ ਡਾਇਰੈਕਟਰ ਬਾਵਾ ਭੱਲਾ,ਚੈਅਰਮੈਨ ਸੁਖਦੇਵ ਸੋਢੀ,ਮੀਤ ਪ੍ਰਧਾਨ ਰਾਕੇਸ਼ ਕੁਮਾਰ ਬਿੱਟਾ,ਜਰਨਲ ਸਕੱਤਰ ਹਰਪ੍ਰੀਤ ਸਰੇਡੀਆ, ਖਜਾਨਚੀ ਕਿਰਮਲ ਸਿੰਘ, ਵਾਈਸ ਸਕੱਤਰ ਹਰਪਿੰਦਰ ਸਰਾਂ ,ਉਪ ਖਜਾਨਚੀ ਹਰਪ੍ਰੀਤ ਸਿੰਘ ਬਿੱਟੂ,ਮੁੱਖ ਸਲਾਹਕਾਰ ਸੁਖਦੇਵ ਸਿੰਘ,ਉਪ ਸਲਾਹਕਾਰ ਸੂਬੇਦਾਰ ਬਲਰਾਜ ਸਿੰਘ, ਗੁਰਤੇਜ ਸਿੰਘ,ਜਗਸੀਰ ਸਿੰਘ,ਹਰਦੇਵ ਸਿੰਘ ਜਸਵਿੰਦਰ ਸ਼ਰਮਾ, ਵੀਰ ਸਿੰਘ, ਰੇਸ਼ਮ ਸਿੰਘ, ਮੇਜਰ ਸਿੰਘ ,ਸਤਪ੍ਰੀਤ ਸਿੰਘ, ਬਲਦੇਵ ਸਰਾਂ, ਸੁਖਚੈਨ ਸਿੰਘ,ਜਤਿੰਦਰਪਾਲ ਬਿੱਟੂ ਸੇਖਾ ਕਲਾਂ,ਪਿ੍ਰਤਪਾਲ ਸਿੰਘ ,ਪਵਨ ਕੁਮਾਰ, ਰਮਨਦੀਪ ਚਾਵਲਾ, ਸੁਰਿੰਦਰ ਸਰਾਂ, ਜਗਸੀਰ ਭੱਟੋ ਆਦਿ ਦੀ ਮੈਂਬਰਾਂ ਵਜੋਂ ਚੋਣ ਕੀਤੀ ਗਈ। ਸੰਮਤੀ ਵੱਲੋਂ ਸਾਲ 2017 ਦੌਰਾਨ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਸਬੰਧੀ ਰਿਪੋਰਟ ਕੰਵਲਜੀਤ ਭੋਲਾ ਲੰਡੇ ਨੇ ਪੜ ਕੇ ਸੁਣਾਈ ਅਤੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੰਦਿਆਂ ਕਮੇਟੀ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਨਵੇਂ ਚੁਣੇ ਗਏ ਪ੍ਰਧਾਨ ਡਾ:ਬਲਰਾਜ ਸਿੰਘ ਰਾਜੂ ਨੇ ਸੰਬੋਧਨ ਕਰਦਿਆ ਕਿਹਾ ਕਿ ਸੰਮਤੀ ਦੇ ਮੈਂਬਰਾਂ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ । ਉਨਾਂ ਕਿਹਾ ਕਿ ਸਮਾਜ ਭਲਾਈ ਦੇ ਕਾਰਜ ਅਤੇ ਲੋਕ ਸੇਵਾ ਕਰਨਾ ਹੀ ਸੰਮਤੀ ਦੀ ਪਹਿਲੀ ਜਿੰਮੇਵਾਰੀ ਹੈ ਜਿਸ ਤੋਂ ਉਹ ਕਦੇ ਵੀ ਪਿੱਛੇ ਨਹੀਂ ਹੱਟਣਗੇ।