ਮਾਨਵ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮਾੳੂਂਟ ਲਿਟਰਾ ਜ਼ੀ ਸਕੂਲ ਮੋਗਾ ਨੂੰ ਦਿੱਤਾ ਕੌਮੀ ‘ਗ੍ਰੀਨ ਸਕੂਲ ਐਵਾਰਡ’

ਮੋਗਾ, 7 ਫਰਵਰੀ (ਜਸ਼ਨ)-ਮੋਗਾ ਸ਼ਹਿਰ ਦੀ ਪ੍ਰਮੁੱਖ ਸਿੱਖਿਆ ਸੰਸਥਾ ਮਾੳੂਂਟ ਲਿਟਰਾ ਜ਼ੀ ਸਕੂਲ ਨੂੰ ਦੇਸ਼ ਦੇ ਸਭ ਤੋਂ ਜ਼ਿਆਦਾ ਵਾਤਾਵਰਨ ਅਨੂਕੂਲ ਪੁਰਸਕਾਰ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ। 

ਅੱਜ ਦਿੱਲੀ ਵਿਖੇ ਆਯੋਜਿਤ ਐਵਾਰਡ ਸਮਾਗਮ ਦੌਰਾਨ ਭਾਰਤ ਦੇ ਮਾਨਵ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਮਾੳੂਂਟ ਲਿਟਰਾ ਜ਼ੀ ਸਕੂਲ ਮੋਗਾ ਦੀ ਪਿ੍ਰੰਸੀਪਲ ਨਿਰਮਲ ਧਾਰੀ ਨੂੰ ਸਕੂਲ ਲਈ ਇਹ ਮਾਣਮੱਤਾ ਐਵਾਰਡ ‘ਗ੍ਰੀਨ ਸਕੂਲ ਐਵਾਰਡ’ ਦੇ ਕੇ ਸਨਮਾਨਤ ਕੀਤਾ। ਇਸ ਸਬੰਧੀ ਅੱਜ ਸਕੂਲ ਚੇਅਰਮੈਨ ਅਸ਼ੋਕ ਗੁਪਤਾ,ਡਾਇਰੈਕਟਰ ਅਨੁਜ ਗੁਪਤਾ ਤੇ ਗੌਰਵ ਗੁਪਤਾ ਨੇ ਇਸ ਇਤਿਹਾਸਕ ਪ੍ਰਾਪਤੀ ਲਈ ਸਕੂਲ ਮੈਨੇਜਮੈਂਟ,ਪਿ੍ਰਸੀਪਲ,ਸਟਾਫ਼,ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ । 

ਸਕੂਲ ਚੇਅਰਮੈਨ ਅਸ਼ੋਕ ਗੁਪਤਾ,ਡਾਇਰੈਕਟਰ ਅਨੁਜ ਗੁਪਤਾ ਤੇ ਗੌਰਵ ਗੁਪਤਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ.ਐਸ.ਈ) ਵੱਲੋਂ ਕਰਵਾਏ ਗਏ ਇਸ ਆਡਿਟ ਵਿਚ ਭਾਰਤ ਵਿਚੋਂ 100 ਤੋਂ ਵੱਧ ਸਕੂਲਾਂ ਨੇ ਇਸ ਐਵਾਰਡ ਸਮਾਗਮ ਵਿਚ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਮਾੳੂਂਟ ਲਿਟਰਾ ਜ਼ੀ ਸਕੂਲ ਦੇ ਬੱਚਿਆਂ ਨੂੰ ੳੂਰਜਾ ਦੇ ਸਰੋਤਾਂ ਬਾਰੇ, ਸੂਰਜ ਤੋਂ ੳੂਰਜਾ ਪ੍ਰਾਪਤ ਕਰਨ, ਹਵਾ ਤੋਂ ੳੂਰਜਾ ਲੈਣ, ਬਰਸਾਤੀ ਪਾਣੀ ਨੂੰ ਇਸਤੇਮਾਲ ’ਚ ਲਿਆਉਣ ਆਦਿ ਬਾਰੇ ਜਾਣਕਾਰੀ ਮੁੱਹਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਸਕੂਲ ਵਿਚ ਹਵਾ, ਪਾਣੀ, ਜ਼ਮੀਨ ਆਦਿ ਨੂੰ ਈਕੋ ਫ੍ਰੈਂਡਲੀ ਰੱਖਣ ਤੇ ਪ੍ਰੋਜੈਕਟ ਕਰਵਾਏ ਜਾਂਦੇ ਹਨ। ਉਹਨਾਂ ਦੱਸਿਆ ਕਿ ਮਾਉਟ ਲਿਟਰਾ ਜੀ ਸਕੂਲ ਮੋਗਾ ਦੇ ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ਤੇ ਪ੍ਰੌਜੈਕਟ ਬਣਾ ਕੇ ਦਿੱਤੇ ਅਤੇ ਆਪਣੀ ਪ੍ਰਤਿਭਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਾਲ 2017 ਵਿਚ ਸਕੂਲ ਨੇ ਦਿੱਲੀ ਵਿਚ ਆਯੋਜਿਤ ਅਵਾਰਡ ਸਮਾਗਮ ਵਿਚ ‘ਗ੍ਰੀਨ ਸਕੂਲ ਐਵਾਰਡ’ ਦਾ ਖਿਤਾਬ ਜਿੱਤਿਆ ਹੈ।

ਉਹਨਾਂ ਦੂਜੀ ਵਾਰ ਐਵਾਰਡ ਸਕੂਲ ਨੂੰ ਮਿਲਣ ਤੇ ਇਸਦੀ ਸਫਲਤਾ ਦਾ ਸਿਹਰਾ ਪਿ੍ਰੰਸੀਪਲ ਨਿਰਮਲ ਧਾਰੀ ਤੇ ਸਮੂਹ ਸਟਾਫ ਨੂੰ ਦਿੱਤਾ ਅਤੇ ਆਖਿਆ ਕਿ ਬੇਸ਼ੱਕ ਇਹ ਐਵਾਰਡ ਜਿੱਤ ਕੇ ਸਕੂਲ ਨੇ ਮੋਗਾ ਜ਼ਿਲੇ ਦੇ ਇਤਿਹਾਸ ਵਿਚ ਸੁਨਹਿਰੀ ਪੰਨਾ ਸਿਰਜਿਆ ਹੈ ਪਰ ਮੈਨੇਜਮੈਂਟ ਵਾਤਾਵਰਨ ਲਈ ਕੰਮ ਕਰਦਿਆਂ ਸਮਾਜ ਵਾਸਤੇ ਇਸ ਸੇਵਾ ਨੂੰ ਉੱਤਮ ਸੇਵਾ ਸਮਝਦਿਆਂ ਯਤਨਸ਼ੀਲ ਹੈ ਤਾਂ ਕਿ ਆਉਣ ਵਾਲੀਆਂ ਪੀੜੀਆਂ ਲਈ ਸ਼ੁੱਧ ਹਵਾ ,ਸਾਫ਼ ਪਾਣੀ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ।