ਬਰਗਾੜੀ ਦੇ ਨੌਜਵਾਨ ਮਨਿੰਦਰ ਸਿੰਘ ਢਿੱਲਂੋ ਨੇ ਰਾਸ਼ਟਰੀ ਯੁਵਾ ਫੈਸਟੀਵਲ ‘ਚ ਭਾਗ ਲਿਆ

ਬਰਗਾੜੀ 7 ਫਰਵਰੀ (ਸਤਨਾਮ ਬੁਰਜ ਹਰੀਕਾ, ਮਨਪ੍ਰੀਤ ਸਿੰਘ ਬਰਗਾੜੀ) -ਗੌਤਮ ਬੁੱਧ ਯੂਨੀਵਰਸਿਟੀ ਵੱਲੋਂ ਗਰੇਟਰ ਨੋਇਡਾ ਵਿਖੇ ਮਨਾਏ ਗਏ 22 ਵੇਂ ਰਾਸ਼ਟਰੀ ਯੁਵਾ ਫੈਸਟੀਵਲ ‘ਚ ਨਹਿਰੂ ਯੁਵਾ ਕੇਂਦਰ ਫਰੀਦਕੋਟ ਦੇ  ਯੂਥ ਕੋਆਡੀਨੇਟਰ ਰਘਬੀਵਰ ਸਿੰਘ ਖਹਿਰਾ ਦੀ ਅਗਵਾਈ ਹੇਠ ਫਰੀਦਕੋਟ ਜਿਲੇ ਦੇ ਬਰਗਾੜੀ ਪਿੰਡ ਦੇ ਨੌਜਵਾਨ ਮਨਿੰਦਰ ਸਿੰਘ ਢਿੱਲੋਂ ਨੇ ਭਾਗ ਲੈ ਕੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਇਸ ਨੌਜਵਾਨ ਨੇ ਪੰਜਾਬੀ ਪਹਿਰਾਵਾ ਪਹਿਨ ਕੇ ਇਸ ਸਮਾਗਮ ‘ਚ ਸ਼ਿਰਕਤ ਕੀਤੀ ਜੋ ਕੇ ਵੱਖ-ਵੱਖ ਸੂਬਿਆਂ ਦੇ ਪ੍ਰਤੀਨਿਧਾਂ ‘ਚ ਖਿਚ ਦਾ ਕੇਂਦਰ ਰਿਹਾ ਤੇ ਇਸ ਮੌਕੇ ਪੰਜਾਬੀ ਸਭਿਆਚਾਰ ਦੀ ਰਵਾਇਤ ਨੂੰ ਪੇਸ਼ ਕਰਦਿਆਂ ਬੋਲੀਆਂ, ਟੱਪੇ ਅਤੇ ਭੰਗੜਾ ਆਦਿ ਪਾ ਕੇ ਇਕ ਵੱਖਰੀ ਪਹਿਚਾਣ ਬਣਾਈ। ਉਨਾਂ ਦੀ  ਇਸ ਪ੍ਰਾਪਤੀ ਤੇ ਨਹਿਰੂ ਯੁਵਾ ਕੇਂਦਰ ਨੇ ਮਾਣ ਮਹਿਸੂਸ ਕਰਦਿਆਂ ਮਨਿੰਦਰ ਸਿੰਘ ਢਿੱਲੋਂ ਨੂੰ ਵਧਾਈ ਦਿੱਤੀ।