ਆਇਓਡੀਨ ਦੀ ਘਾਟ ਸਬੰਧੀ ਬੱਚਿਆਂ ਦਾ ਜਾਂਚ ਕੈਂਪ ਲਗਾਇਆ ਗਿਆ

ਬਰਗਾੜੀ 7 ਫਰਵਰੀ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ)-ਸਰਕਾਰੀ ਐਲੀਮੈਟਰੀ ਸਕੂਲ ਬਰਗਾੜੀ -1 ਵਿਖੇ ਬੱਚਿਆਂ ‘ਚ  ਆਇਓੁਡੀਨ ਦੀ ਘਾਟ ਸਬੰਧੀ ਜਾਂਚ ਕੈਂਪ ਲਾਇਆਂ ਗਿਆ। ਇਸ ਸਮੇਂ ਇਸ ਸਬੰਧੀ ਜਾਂਚ ਕਰਨ ਆਈ ਮੈਡੀਕਲ ਟੀਮ ਦੇ ਮਾਹਿਰਾਂ ਨੇ ਦੱਸਿਆਂ ਕਿ ਸਾਨੂੰ ਘਰਾਂ ਵਿੱਚ ਆਇਓਡੀਨ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਆਇਓਡੀਨ ਦੀ ਘਾਟ ਕਾਰਨ ਬੱਚੇ ਕਈ ਤਰਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਨਮਕ ਨੂੰ ਸਮੇਤ ਪੋਲੀਥੀਨ ਸਟੀਲ ਦੇ ਬੰਦ ਡੱਬੇ ਵਿੱਚ ਰੱਖਣਾ ਚਾਹੀਦਾ ਤਾਂ ਕਿ ਆਇਓਡੀਨ ਦੀ ਮਾਤਰਾ ਬਰਕਰਾਰ ਰਹਿ ਸਕੇ। ਇਸ ਸਮੇਂ ਸਕੂਲ ਮੁਖੀ ਪਰਮਜੀਤ ਕੌਰ ਭੱਟੀ, ਕੁਲਦੀਪ ਸਿੰਘ, ਬੂਟਾ ਸਿੰਘ, ਹਰਵਿੰਦਰ ਸਿੰਘ, ਦੀਪਕ ਸ਼ਰਮਾਂ, ਕੁਲਦੀਪ ਕੌਰ, ਵੀਰਪਾਲ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।