ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ , ਦਫ਼ਤਰਾਂ, ਬੇਸਮੈਂਟ, ਆਲੇ-ਦੁਆਲੇ ਦੀ ਸਫ਼ਾਈ ਦਾ ਲਿਆ ਜਾਇਜ਼ਾ

ਫ਼ਿਰੋਜ਼ਪੁਰ 7 ਫਰਵਰੀ 2018 (ਪੰਕਜ ਕੁਮਾਰ )  ਅੱਜ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਆਈ.ਏ.ਐਸ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮਾਲ ਤਹਿਸੀਲਦਾਰ ਸ੍ਰ: ਮਨਜੀਤ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵੱਖ-ਵੱਖ ਦਫ਼ਤਰਾਂ, ਬੇਸਮੈਂਟ, ਕੰਪਲੈਕਸ ਦੇ ਆਲੇ-ਦੁਆਲੇ, ਪਖਾਨਿਆਂ ਆਦਿ ਦੀ ਸਫ਼ਾਈ ਤੇ ਪ੍ਰਬੰਧਾਂ ਆਦਿ ਦਾ ਜਾਇਜ਼ਾ ਲਿਆ। ਉਨ੍ਹਾਂ ਪਖਾਨਿਆਂ ਦੀ ਸਫ਼ਾਈ, ਆਲੇ-ਦੁਆਲੇ, ਦਫ਼ਤਰਾਂ ਦੀ ਸਫ਼ਾਈ ਲਈ ਅਧਿਕਾਰੀਆਂ, ਸਫ਼ਾਈ ਠੇਕੇਦਾਰ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਕੰਟੀਨ ਠੇਕੇਦਾਰ ਨੂੰ ਕੰਟੀਨ ਦੇ ਅੰਦਰ ਅਤੇ ਬਾਹਰ ਹੋਰ ਸਫ਼ਾਈ ਰੱਖਣ ਦੇ ਆਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕੰਪਲੈਕਸ ਵਿਚ ਲਿਫ਼ਟਾਂ ਦੇ ਕੰਮ ਨੂੰ ਜਲਦ ਪੂਰਾ ਕਰਨ ਲਈ ਕਿਹਾ।