ਰੈੱਡ ਰਿਬਨ ਕਲੱਬਾਂ ਵੱਲੋਂ ਲਗਾਇਆ ਗਿਆ ਖ਼ੂਨਦਾਨ ਕੈਂਪ,ਕੈਂਪ ਵਿੱਚ 65 ਯੂਨਿਟ ਕੀਤਾ ਗਿਆ ਖ਼ੂਨਦਾਨ

ਫਿਰੋਜ਼ਪੁਰ 07 ਫਰਵਰੀ 2018 ( ਪੰਕਜ ਕੁਮਾਰ ) ਡਾਇਰੈਕਟੋਰੇਟ ਯੁਵਕ ਸੇਵਾਵਾਂ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ. ਗੁਰਕਰਨ ਸਿੰਘ ਰਨੀਆ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਦੀ ਅਗਵਾਈ ਵਿੱਚ ਐਸ.ਬੀ.ਐਸ.ਐਸ.ਟੀ.ਸੀ. ਫਿਰੋਜ਼ਪੁਰ ਵਿਖੇ ਰੈੱਡ ਰੀਬਨ ਕਲੱਬਾਂ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ. ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਰੀਦਕੋਟ ਨੇ ਸ਼ਿਰਕਤ ਕੀਤੀ ਅਤੇ ਕੈਂਪ ਦਾ ਉਦਘਾਟਨ ਡਾ.ਟੀ.ਐਸ. ਸਿੱਧੂ ਡਾਇਰੈਕਟਰ ਐਸ.ਬੀ.ਐਸ.ਐਸ.ਟੀ.ਸੀ. ਫਿਰੋਜ਼ਪੁਰ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਸ. ਗੁਰਕਰਨ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਰੈੱਡ ਰੀਬਨ ਕਲੱਬਾਂ ਦੇ ਮੈਂਬਰਾਂ ਵੱਲੋਂ ਕੁੱਲ 65 ਯੂਨਿਟ ਖ਼ੂਨਦਾਨ ਕੀਤਾ ਗਿਆ ਅਤੇ ਬਲੱਡ ਬੈਂਕ ਫਿਰੋਜ਼ਪੁਰ ਦੀ ਟੀਮ ਵੱਲੋਂ ਖੂਨ ਇਕੱਤਰ ਕੀਤਾ ਗਿਆ।  ਉਨ੍ਹਾਂ ਦੱਸਿਆ ਕਿ ਖ਼ੂਨਦਾਨ ਹੀ ਸਭ ਤੋ ਉੱਤਮ ਦਾਨ ਹੈ ਅਤੇ 18 ਸਾਲ ਦੀ ਉਮਰ ਤੋਂ ਉੱਪਰ ਦਾ ਕੋਈ ਵੀ ਵਿਅਕਤੀ ਖ਼ੂਨਦਾਨ ਕਰ ਸਕਦਾ ਹੈ। ਇੱਕ ਵਿਅਕਤੀ ਦੇ ਖ਼ੂਨਦਾਨ ਕਰਨ ਨਾਲ 4 ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਖ਼ੂਨਦਾਨ ਦੀ ਮਹੱਤਤਾ ਅਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਆ। ਉਨ੍ਹਾਂ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਵੀ ਉਹ ਇਸ ਤਰ੍ਹਾਂ ਦੇ ਕਾਰਜ ਕਰਦੇ ਰਹਿਣਗੇ। ਉਧਰ ਸਮੂਹ ਖ਼ੂਨਦਾਨੀਆਂ ਨੂੰ ਸ੍ਰੀ. ਲਲਿਤ ਮੋਹਨ ਗੋਇਲ ਸਰਪ੍ਰਸਤ, ਵਿਜੇ ਕੁਮਾਰ ਅਗਰਵਾਲ ਪ੍ਰਧਾਨ, ਅਰੁਣ ਕੁਮਾਰ ਸਟੇਟ ਬਾਡੀ ਮੈਂਬਰ, ਬ੍ਰਿਜ ਮੋਹਨ ਸੈਕਟਰੀ, ਵਿਸ਼ਾਲ ਸਿੰਗਲਾ ਖਜਾਨਚੀ ਭਾਰਤੀ ਵਿਕਾਸ ਪ੍ਰੀਸ਼ਦ ਫਿਰੋਜ਼ਪੁਰ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਡਾ. ਅਮਿਤ ਅਰੋੜਾ ਇੰਚਾਰਜ ਐੱਸ.ਈ.ਸੀ.ਏ. ਐੱਸ.ਬੀ.ਐੱਸ. ਐੱਸ.ਟੀ.ਸੀ ਫਿਰੋਜ਼ਪੁਰ ਅਤੇ ਸ੍ਰੀ. ਰਾਹੁਲ ਚੋਪੜਾ ਨੋਡਲ ਅਫ਼ਸਰ ਰੈੱਡ ਰੀਬਨ ਕਲੱਬ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੈੱਡ ਰਿਬਨ ਕਲੱਬ ਦੇ ਨੋਡਲ ਅਫਸਰ ਸ. ਗੁਰਪ੍ਰੀਤ ਸਿੰਘ, ਸ. ਗੁਰਜੀਵਨ ਸਿੰਘ, ਸ੍ਰੀ ਰਾਹੁਲ ਚੋਪੜਾ, ਸ੍ਰੀ ਯਸ਼ਪਾਲ, ਸ੍ਰ. ਚਰਨਜੀਤ ਸਿੰਘ, ਸ. ਜਗਦੀਪ ਸਿੰਘ ਮਾਂਗਟ, ਪਾਲ ਸਿੰਘ ਸੰਧੂ, ਸ੍ਰੀਮਤੀ ਤਰਨਜੀਤ ਕੌਰ ਅਤੇ ਬਲਕਾਰ ਸਿੰਘ ਵੀ ਹਾਜ਼ਰ ਸਨ।