ਮੋਗਾ ਕਾਰਪੋਰੇਸ਼ਨ ਦੀ ਜ਼ਿਮਨੀ ਚੋਣ ਲਈ ਬੇਅੰਤ ਕੌਰ ਹੋਵੇਗੀ ਆਮ ਆਦਮੀ ਪਾਰਟੀ ਦੀ ਉਮੀਦਵਾਰ -: ਐਡਵੋਕੇਟ ਨਸੀਬ ਬਾਵਾ

ਮੋਗਾ,10 ਫਰਵਰੀ(ਜਸ਼ਨ)- ਕਾਰਪੋਰੇਸ਼ਨ ਮੋਗਾ ਦੀ ਵਾਰਡ ਨੰ 25 ਦੀ ਜ਼ਿਮਨੀ ਚੋਣ 24 ਫਰਵਰੀ ਨੂੰ ਹੋ ਰਹੀ ਹੈ ਜੋ ਲੇਡੀਜ਼ ਐਸ.ਸੀ. ਰਿਜਰਵ ਸੀਟ ਹੈ । ਆਮ ਆਦਮੀ ਪਾਰਟੀ ਜ਼ਿਲਾ ਮੋਗਾ ਦੀ ਕਾਰਜਕਾਰਨੀ ਦੀ ਇੱਕ ਅਹਿਮ ਮੀਟਿੰਗ ਆਮ ਆਦਮੀ ਪਾਰਟੀ ਮੋਗਾ ਦੇ ਜ਼ਿਲਾ ਪ੍ਰਧਾਨ ਸ਼੍ਰੀ ਨਸੀਬ ਬਾਵਾ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਆਮ ਆਦਮੀ ਪਾਰਟੀ ਇਸ ਜ਼ਿਮਨੀ ਚੋਣ ਵਿੱਚ ਹਿੱਸਾ ਲਵੇਗੀ ਅਤੇ ਆਪਣਾ ਉਮੀਦਵਾਰ ਖੜਾ ਕਰਕੇ ਜਿਤਵਾਏਗੀ । ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਸਰਬ ਸੰਮਤੀ ਨਾਲ ਫੈਸਲਾ ਲਿਆ ਕਿ ਸ਼੍ਰੀਮਤੀ ਬੇਅੰਤ ਕੌਰ ਪਤਨੀ ਸ਼੍ਰੀ ਸਤਪਾਲ ਨੂੰ ਇਸ ਸੀਟ ਤੇ ਆਪਣਾ ਉਮੀਦਵਾਰ ਖੜਾ ਕਰੇਗੀ । ਸ਼੍ਰੀ ਬਾਵਾ ਨੇ ਪ੍ਰੈਸ ਨੋਟ ਦਿੰਦੇ ਹੋਏ ਕਿਹਾ ਕਿ ਬੇਅੰਤ ਕੌਰ ਪੜੀ ਲਿਖੀ ਉਮੀਦਵਾਰ ਹੈ ਅਤੇ ਪੂਰੇ ਵਾਰਡ ਨੰ 25 ਵਿੱਚ ਉਨਾਂ ਦਾ ਜਾਤੀ ਰਸੂਖ ਹੈ ਅਤੇ ਇਹ ਪਰਿਵਾਰ ਹਰ ਇੱਕ ਵਿਅਕਤੀ ਦੇ ਦੁੱਖ ਸੁਖ ਵਿੱਚ ਸ਼ਰੀਕ ਹੁੰਦਾ ਹੈ । ਪਾਰਟੀ ਦੀ ਪਹਿਲਾ ਵੀ ਇਹ ਪਰੰਪਰਾ ਰਹੀ ਹੈ ਕਿ ਪਾਰਟੀ ਹਮੇਸ਼ਾ ਇਮਾਨਦਾਰ ਵਿਅਕਤੀ ਨੂੰ ਆਪਣਾ ਉਮੀਦਵਾਰ ਬਣਾਉਦੀ ਹੈ । ਇਸ ਲਈ ਸ਼੍ਰੀਮਤੀ ਬੇਅੰਤ ਕੌਰ ਦੇ ਨਾਮ ਦੀ ਅੱਜ ਪਾਰਟੀ ਨੇ ਘੋਸ਼ਣਾ ਕੀਤੀ ਹੈ । ਇਸ ਮੀਟਿੰਗ ਵਿੱਚ ਨਵਦੀਪ ਸੰਘਾ, ਅਨਿਲ ਸ਼ਰਮਾ, ਮੈਡਮ ਊਸ਼ਾ ਰਾਣੀ, ਨਰੇਸ਼ ਚਾਵਲਾ, ਸੁਖਦੀਪ ਸਿੰਘ ਧਾਮੀ, ਸੁਰਿੰਦਰ ਸਿੰਘ, ਨੱਛਤਰ ਸਿੰਘ ਉਰਫ ਸੋਨੂੰ, ਅਮਿਤ ਪੁਰੀ ,ਅਜੈ ਕੁਮਾਰ  ਅਤੇ ਕੇ.ਪੀ. ਬਾਵਾ ਐਡਵੋਕੇਟ ਤੋਂ ਇਲਾਵਾ ਪਾਰਟੀ ਦੇ ਵੰਲਟੀਅਰ ਸੋਮਾ ਸਿੰਘ, ਜਸਵੀਰ ਸਿੰਘ, ਸੁਖਦੀਪ ਸਿੰਘ, ਗਗਨਦੀਪ ਸਿੰਘ, ਨਿਰਮਲ ਸਿੰਘ, ਜੱਸਾ ਸਿੰਘ, ਬੂਟਾ ਸਿੰਘ, ਇੰਦਰਜੀਤ ਸਿੰਘ, ਸਾਗਰ ਸਿੰਘ, ਰਾਜੂ ਸਿੰਘ, ਬੱਬੀ ਸਿੰਘ, ਸੂਰਜ ਸਿੰਘ, ਬਿੱਟੂ ਸਿੰਘ ਆਦਿ ਨੇ ਹਿੱਸਾ ਲਿਆ ਅਤੇ ਚੋਣ ਸੰਬਧੀ ਬਹਮੁੱਲੇ ਸੁਝਾਅ ਦਿੱਤੇ ।