‘ਵੈਡਨਸਡੇ ਟਾਈਮਜ਼ ’ ਨੈਸ਼ਨਲ ਮੈਗਜ਼ੀਨ ਦਿੱਲੀ ਵਲੋਂ ਗੁਰੂਕੁਲ ਦੇ ਪਰਿੰਸੀਪਲ ਧਵਨ ਕੁਮਾਰ ਬੈਸਟ ਪਰਿੰਸੀਪਲ ਐਵਾਰਡ ਨਾਲ ਸਨਮਾਨਿਤ

ਮੋਗਾ, 10 ਫਰਵਰੀ (ਜਸ਼ਨ) :ਐਸ. ਬੀ. ਆਰ. ਐਸ. ਗੁਰੂਕੁਲ ਮਹਿਣਾ ਦੇ ਮੌਜੂਦਾ ਪਿ੍ਰੰਸੀਪਲ ਧਵਨ ਕੁਮਾਰ ਜੋ ਕਿ ਆਪਣੀਆਂ ਵਿੱਦਿਅਕ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਕਈ ਵਾਰ ਸਨਮਾਨਿਤ ਕੀਤੇ ਜਾ ਚੁੱਕੇ ਹਨ ਨੂੰ ‘ਵੈਡਨਸਡੇ ਟਾਈਮਜ਼’ ਨੈਸ਼ਨਲ ਮੈਗਜ਼ੀਨ ਕੈਰੀਅਰ  ਗਾਈਡ ਦੁਆਰਾ ਬੈਸਟ ਪਿ੍ਰੰਸੀਪਲ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਧਵਨ ਕੁਮਾਰ ਨੂੰ ਆਖਰੀ ਪੜਾਅ ਲਈ ਚੁਣੇ ਗਏ 82  ਪਿ੍ਰੰਸੀਪਲਾਂ ਵਿਚੋਂ ਸਭ ਤੋਂ ਬੈਸਟ ਕੈਰੀਅਰ ਗਾਈਡ ਵਿੱਦਿਅਕ ਖੇਤਰ ਅਤੇ ਸੱਭਿਆਚਾਰਕ ਖੇਤਰ ਵਿਚ ਉਨਾਂ ਦੁਆਰਾ ਦਿੱਤੇ ਜਾ ਰਹੇ ਯੋਗਦਾਨ ਲਈ ਬੈਸਟ ਪਿ੍ਰੰਸੀਪਲ ਦੇ ਐਵਾਰਡ ਨਾਲ ਨਿਵਾਜਿਆ ਗਿਆ। ਧਵਨ ਕੁਮਾਰ ‘ਵੈਡਨਸਡੇ ਟਾਈਮਜ਼’ ਨੈਸ਼ਨਲ ਮੈਗਜ਼ੀਨ ਵਿਚ ਕੈਰੀਅਰ ਅਡਵਾਈਜ਼ਰ ਦੀ ਭੂਮਿਕਾ ਵੀ ਨਿਭਾਅ ਰਹੇ ਹਨ। ਧਵਨ ਕੁਮਾਰ ਨੇ ਐਵਾਰਡ ਮਿਲਣ ਤੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਸ਼ੇਖ ਹੁਸੈਨ ਕਰਾਰ ਐਡੀਟਰ- ਇਨ- ਚੀਫ ਵੈਡਨਸਡੇ ਟਾਈਮਜ਼, ਦਲਜੀਤ ਰਾਣਾ ਚੀਫ-ਐਜੂਕੇਸ਼ਨਲ ਅਡਵਾਈਜ਼ਰ (ਇੰਡੀਆ) ਵੈਡਨਸਡੇ ਟਾਈਮਜ਼, ਨਿਰਕੇਸ਼ ਸ਼ਰਮਾ ਚੀਫ-ਐਜੂਕੇਸ਼ਨਲ-ਅਡਵਾਈਜ਼ਰ (ਪੰਜਾਬ) ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਅਨੁਸਾਰ ਸਿੱਖਿਆ ਮੁਹਈਆ ਕਰਵਾਉਣ ਲਈ ਯਤਨਸ਼ੀਲ ਰਹਿਣਗੇ ਤਾਂ ਕਿ ਉਨਾਂ ਨੂੰ ਸਮੇਂ ਦੇ ਹਾਣੀ ਬਣਾ ਕੇ ਸਫਲਤਾ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਜਾ ਸਕੇ ।  ਧਵਨ ਕੁਮਾਰ ਨੂੰ ਬੈਸਟ ਪਿ੍ਰੰਸੀਪਲ ਦਾ ਐਵਾਰਡ ਮਿਲਣ’ਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਵਾਈਸ ਚੇਅਰਮੈਨ ਐੱਸ. ਕੇ ਮਿਸ਼ਰਾ  ਤੇ ਵਾਈਸ ਚੇਅਰਮੈਨ ਸ਼ੰਮੀ ਗਰਗ ਨੇ ਮਾਣ ਮਹਿਸੂਸ ਕਰਦੇ ਹੋਏ ਉਨਾਂ ਨੂੰ ਵਧਾਈ ਦਿੱਤੀ ਤੇ ਉਮੀਦ ਜਤਾਈ ਕਿ ਭਵਿੱਖ ਵਿਚ ਵੀ ਸਕੂਲ ਦਾ ਨਾਮ ਇਸੇ ਤਰਾਂ ਹੀ ਚਮਕਾਉਂਦੇ ਰਹਿਣਗੇ ਤੇ ਉਨਾਂ ਨੂੰ ਮਾਣ ਹੈ ਕਿ ਧਵਨ ਕੁਮਾਰ ਐਸ. ਬੀ. ਆਰ. ਐਸ. ਗੁਰੂਕੁਲ ਵਿੱਚ ਪਿ੍ਰੰਸੀਪਲ ਦੇ ਤੌਰ’ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।