ਡਾ: ਕੇਵਲ ਸਿੰਘ ਖੋਟੇ ’ਤੇ ਕੀਤਾ ਨਜਾਇਜ਼ ਪਰਚਾ ਤੁਰੰਤ ਰੱਦ ਹੋਵੇ -:ਮੈਡੀਕਲ ਪ੍ਰੈਕਟੀਸ਼ਨਰਜ

ਬਾਘਾਪੁਰਾਣਾ,11 ਫਰਵਰੀ (ਰਾਜਿੰਦਰ ਸਿੰਘ ਕੋਟਲਾ):-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਘਾਪੁਰਾਣਾ ਦੀ ਮਹੀਨਾਵਰ ਮੀਟਿੰਗ ਬਲਾਕ ਚੇਅਰਮੈਨ ਡਾ: ਸੁਖਦੇਵ ਸਿੰਘ ਗੰਜੀ ਗੁਲਾਬ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਜਨਤਾ ਧਰਮਸ਼ਾਲਾ ਬਾਘਾ ਪੁਰਾਣਾ ਵਿਖੇ ਹੋਈ, ਜਿਸ ਵਿੱਚ ਪਹੁੰਚੇ ਜਨਰਲ ਸਕੱਤਰ ਡਾ: ਜਗਸੀਰ ਸਿੰਘ ਮਾਣੂੰਕੇ ਅਤੇ ਡਾ: ਪਵਨਦੀਪ ਸਿੰਘ ਸਮਾਧ ਭਾਈ ਨੇ ਕਿਹਾ ਕਿ ਜੋ ਡਾ: ਕੇਵਲ ਸਿੰਘ ਖੋਟੇ ’ਤੇ ਪੁਲਿਸ ਵੱਲੋਂ ਕੀਤੇ ਗਏ ਨਜਾਇਜ਼ ਪਰਚੇ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ। ਇਸ ਮੌਕੇ ’ਤੇ ਵਿਸੇਸ਼ ਤੌਰ ’ਤੇ ਸ਼ਾਮਿਲ ਹੋਏ ਮੈਡੀਸਿਟੀ ਹਸਪਤਾਲ ਤੋਂ ਡਾ: ਦੀਪਕ ਗਰਗ ਡੀ ਐਮ ਹਾਰਟ ਅਤੇ ਡਾ: ਅਜਮੇਰ ਕਾਲੜਾ ਨੇ ਹਾਰਟ ਦੀਆਂ ਬੀਮਾਰੀਆਂ ਦੇ ਲੱਛਣਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨਾਂ ਹਾਰਟ ਦੇ ਮੀਰਜ਼ਾਂ ਨੂੰ ਫਸਟ ਏਡ ਦੇਣ ਬਾਰੇ ਵੀ ਦੱਸਿਆ। ਮੈਡੀਕਲ ਪ੍ਰੈਕਟੀਸ਼ਨਰਜ਼ ਡਾਕਟਰਾਂ ਨੇ ਪੰਜਾਬ ਸਰਕਾਰ ਕੋਲੋਂ ਮੰੰਗ ਕੀਤੀ ਹੈ ਕਿ ਸਾਨੂੰ ਜਲਦ ਤੋਂ ਜਲਦ ਰਜਿਸਟਰਡ ਕੀਤਾ ਜਾਵੇ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਬੇਫਿਕਰ ਹੋ ਕੇ 24 ਘੰਟੇ ਸਿਹਤ ਸਹੂਲਤਾਂ ਦੇ ਸਕੀਏ। ਇਸ ਮੀਟਿੰਗ ’ਚ ਡਾ: ਬਲਜਿੰਦਰ ਸਿੰਘ ਨੱਥੋਕੇ,ਡਾ: ਸੁਖਦੀਪ ਸਿੰਘ ਚੌਧਰੀਵਾਲਾ,ਡਾ: ਬਲਤੇਜ ਸਿੰਘ,ਡਾ: ਜਤਿੰਦਰਦੀਪ ਸਿੰਘ ਕੋਟਲਾ,ਡਾ: ਛਿੰਦਰ ਸਿੰਘ,ਡਾ: ਸੁਖਦੀਪ ਸਿੰਘ ਬਾਘਾਪੁਰਾਣਾ,ਡਾ: ਸੁਖਵਿੰਦਰ ਸਿੰਘ,ਡਾ: ਗੁਰਪ੍ਰੀਤ ਸਿੰਘ,ਡਾ:ਅਨਮੋਲ ਸਿੰਘ ਸਮਾਧਭਾਈ, ਡਾ: ਚੰਦ ਸਿੰਘ ਬਾਘਾਪੁਰਾਣਾ ਆਦਿ ਹਾਜ਼ਰ ਸਨ।


