ਬਾਘਾਪੁਰਾਣਾ ਵਿਖੇ ਪੋਲ ਖੋਲ ਰੈਲੀ 13 ਨੂੰ, ਸਰਕਾਰ ਅਤੇ ਸਥਾਨਕ ਵਿਧਾਇਕ ਦੇ ਫਰੋਲੇ ਜਾਣਗੇ ਚਿੱਠੇ-ਜੱਥੇਦਾਰ ਤੀਰਥ ਸਿੰਘ ਮਾਹਲਾ

ਬਾਘਾਪੁਰਾਣਾ,11 ਫਰਵਰੀ (ਰਾਜਿੰਦਰ ਸਿੰਘ ਕੋਟਲਾ):ਲੋਕਾਂ ਅਤੇ ਖਾਸਕਰ ਨੌਜਵਾਨ ਪੀੜੀ ਨਾਲ ਝੂਠੇ ਵਾਅਦੇ ਕਰਨ ਕਰਕੇ ਸੱਤਾ ਹਥਿਆਉਣ ਵਾਲੀ ਕਾਂਗਰਸ ਪਾਰਟੀ ਦੀਆਂ ਪੋਲਾਂ ਖੋਲਣ ਲਈ ਬਾਘਾਪੁਰਾਣਾ ਦੀ ਦਾਣਾ ਮੰਡੀ ਵਿਖੇ ’ਪੋਲ ਖੋਲ ਰੈਲੀ’ ਰੱਖੀ ਗਈ ਹੈ ਇਨਾਂ ਗੱਲਾਂ ਦਾ ਪ੍ਰਗਟਾਵਾ ਪਿਛਲੇ ਕਈ ਦਿਨਾਂ ਤੋਂ ਰੈਲੀ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਦਿਨ ਰਾਤ ਇੱਕ ਕਰ ਰਹੀ ਪਿਓ-ਪੁੱਤਾ ਦੀ ਤਿੱਕੜੀ ਹਲਕਾ ਬਾਘਾਪੁਰਾਣਾ ਦੇ ਸੇਵਾਦਾਰ ਜੱਥੇਦਾਰ ਤੀਰਥ ਸਿੰਘ,ਯੂਥ ਆਗੂ ਜਸਪ੍ਰੀਤ ਸਿੰਘ ਮਾਹਲਾ ਅਤੇ ਸੁਖਜੀਤ ਸਿੰਘ ਮਾਹਲਾ ਨੇ ਪਿੰਡਾਂ ਵਿੱਚ ਨੁਕੜ ਮੀਟਿੰਗਾਂ ਕਰਨ ਤੋਂ ਬਾਅਦ ਬਾਘਾਪੁਰਾਣਾ ਵਿਖੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਤਕਰੀਬਨ ਇੱਕ ਸਾਲ ਦੇ ਕਾਰਜਕਾਲ ਦੌਰਾਨ ਹੀ ਸਰਕਾਰ ਨੇ ਲੋਕਾਂ ਦਾ ਕਝੰੂਮਰ ਕੱਢ ਕੇ ਰੱਖ ਦਿੱਤਾ,ਨੌਜਵਾਨ ਨੂੰ ਰੁਜਗਾਰ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਨੇ ਰੁਜਗਾਰ ਦੇ ਸਾਧਨ ਬੰਦ ਕਰਕੇ ਨੌਜਵਾਨਾਂ ਨੂੰ ਬੇਰੁਜਗਾਰ ਕਰਕੇ ਰੱਖ ਦਿੱਤਾ ਹੈ ਅਤੇ ਬਾਦਲ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਬੰਦ ਕਰ ਦਿੱਤੀਆਂ ਹਨ ਇਨਾਂ ਸਾਰੀਆਂ ਗੱਲਾਂ ਨੂੰ ਲੋਕਾਂ ਤੱਕ ਵਿਸਥਾਰ ਨਾਲ ਪਹੁੰਚਾਉਣ ਲਈ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ 13 ਤਰੀਕ ਦਿਨ ਮੰਗਲਵਾਰ ਨੂੰ 1.30 ਵਜੇ ਬਾਘਾਪੁਰਾਣਾ ਦੀ ਵੱਡੀ ਦਾਣਾ ਮੰਡੀ ਕੋਟਕਪੂਰਾ ਰੋਡ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਕਰ ਲਈਆਂ ਗਈਆਂ ਹਨ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਧਾਇਕਾਂ ਦਾ ਸਿਰਫ ਪੈਸਾ ਇੱਕਠਾ ਕਰਨ ਵੱਲ ਧਿਆਨ  ਹੈ ਜਿਸ ਦੇ ਚਿੱਠੇ ਵੀ 13 ਤਰੀਕ ਵਾਲੇ ਦਿਨ ਖੋਲੇ ਜਾਣਗੇ। ਉਨਾਂ ਲੋਕਾਂ ਨੰੂ ਅਪੀਲ ਕੀਤੀ ਕਿ ਉਹ ਆਪਣੇ ਜਰੂਰੀ ਕੰਮਾਂ-ਕਾਰਾਂ ਵਿੱਚੋਂ ਕੁਝ ਪਲ ਕੱਢ ਕੇ ਰੈਲੀ ਵਿੱਚ ਜਰੂਰ ਪਹੁੰਚਣ ਤਾਂ ਜੋ ਕੈਪਟਨ ਸਰਕਾਰ ਅਤੇ ਸਥਾਨਕ ਵਿਧਾਇਕ ਦੇ ਖੋਲੇ ਜਾ ਰਹੇ ਚਿੱਠਿਆਂ ਨੂੰ ਸੁਣਿਆਂ ਜਾ ਸਕੇ। ਇਸ ਮੌਕੇ ’ਤੇ ਜੱਥੇਦਾਰ ਹਰਮੇਲ ਸਿੰਘ ਮੋੜ,ਬਲਤੇਜ ਸਿੰਘ ਲੰਗਿਆਣਾ ਪ੍ਰਧਾਨ,ਸੁਖਹਰਪ੍ਰੀਤ ਸਿੰਘ ਰੋਡੇ ਸ਼੍ਰੋਮਣੀ ਕਮੇਟੀ ਮੈਂਬਰ,ਵੀਰਪਾਲ ਸਿੰਘ ਸਮਾਲਸਰ,ਮੁਖਤਿਆਰ ਸਿੰਘ ਬਰਾੜ,ਅਮਨ ਗਿੱਲ,ਪਵਨ ਢੰਡ,ਗੁਰਮੇਲ ਸਿੰਘ ਮਾਹਲਾ,ਰਾਜਵੰਤ ਸਿੰਘ ਮਾਹਲਾ,ਚਰਨਪ੍ਰੀਤ ਸਿੰਘ ਸਾਬਕਾ ਐਮਸੀ,ਝਿਰਮਲ ਸਿੰਘ ਸਰਪੰਚ,ਸਰਪੰਚ ਪਰਮਜੀਤ ਸਿੰਘ ਆਦੀਵਾਲ,ਪਵਨ ਗੋਇਲ, ਰਣਜੀਤ ਸਿੰਘ ਝੀਤੇ,ਇੰਦਰਜੀਤ ਸਿੰਘ ਲੰਗਿਆਣਾ,ਸਤਨਾਮ ਸਿੰਘ ਬਰਾੜ ਸਾਬਕਾ ਐਮਸੀ ਆਦਿ ਹਾਜਰ ਸਨ।*

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ